
ਮੌਕੇ ਤੋਂ ਫਰਾਰ ਹੋਣ ਸਮੇਂ ਵਰਤੀ ਗਈ ਸਵਿਫ਼ਟ ਕਰ ਵੀ ਕੀਤੀ ਬਰਾਮਦ
ਬੰਗਾ : ਹਾਲ ਹੀ 'ਚ ਪਿੰਡ ਮੇਹਲੀ 'ਚ 60 ਸਾਲਾ ਵਿਅਕਤੀ ਕਿਰਪਾਲ ਸਿੰਘ ਦੇ ਕਤਲ ਦੇ ਮਾਮਲੇ 'ਚ ਬਹਿਰਾਮ ਥਾਣੇ 'ਚ 302 ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ 48 ਘੰਟਿਆਂ ਦੇ ਅੰਦਰ ਹੀ ਬਹਿਰਾਮ ਪੁਲਿਸ ਨੇ ਕਤਲ ਦੇ ਦੋਸ਼ੀ ਵਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਨੂੰ ਬਹਿਰਾਮ ਪੁਲਿਸ ਵੱਲੋਂ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਜਾਵੇਗਾ, ਜਿੱਥੋਂ ਕਤਲ 'ਚ ਵਰਤੀ ਗਈ ਰਾਡ ਵੀ ਬਰਾਮਦ ਕੀਤੀ ਜਾਣੀ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਬੰਗਾ ਦੇ ਡੀ.ਐਸ.ਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ 27-04-2023 ਨੂੰ ਇੰਸਪੈਕਟਰ ਰਾਜੀਵ ਕੁਮਾਰ ਥਾਣਾ ਬਹਿਰਾਮ ਨੂੰ ਸੂਚਨਾ ਮਿਲੀ ਸੀ ਕਿ ਸੰਦੀਪ ਪੁੱਤਰ ਕਿਰਪਾਲ ਸਿੰਘ ਉਮਰ 60 ਸਾਲ ਵਾਸੀ ਮੇਹਲੀ ਦੇ ਪੁੱਤਰ ਸੰਦੀਪ ਨੇ ਘਰੋਂ ਜਾਣ ਸਮੇਂ ਇਹ ਕਹਿ ਕੇ ਗਿਆ ਸੀ ਕਿ ਵਿਕਰਮਜੀਤ ਸਿੰਘ ਜੋ ਕਿ ਫਗਵਾੜਾ ਦਿਤੇ 50 ਹਜ਼ਾਰ ਰੁਪਏ ਉਧਰ ਦਿਤੇ ਸਨ ਉਹ ਵਾਪਸ ਲੈਣ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕਾਂਗਰਸ ਨੇ ਹਮੇਸ਼ਾ ਦੇਸ਼ ਤੇ ਸੂਬੇ ਦੀ ਅਮਨ ਸ਼ਾਂਤੀ ਲਈ ਕਾਰਜ ਕੀਤੇ : ਰਾਜਾ ਵੜਿੰਗ
ਕਿਰਪਾਲ ਸਿੰਘ ਜਦੋਂ ਮੇਹਲੀ ਸ਼ਰਾਬ ਦੀ ਦੁਕਾਨ ਨੇੜੇ ਪਹੁੰਚਿਆ ਤਾਂ ਵਿਕਰਮਜੀਤ ਨਾਲ ਪੈਸਿਆਂ ਨੂੰ ਲੈ ਕੇ ਆਪਸੀ ਬਹਿਸ ਹੋ ਗਈ ਅਤੇ ਵਿਕਰਮਜੀਤ ਨੇ ਕਿਰਪਾਲ ਸਿੰਘ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਵਾਰ ਕਰ ਦਿੱਤਾ, ਜਿਸ ਤੋਂ ਬਾਅਦ ਕਿਰਪਾਲ ਸਿੰਘ ਜ਼ਮੀਨ 'ਤੇ ਡਿੱਗ ਪਿਆ, ਇਸ ਤੋਂ ਬਾਅਦ ਵੀ ਵਿਕਰਮਜੀਤ ਸਿੰਘ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਨਾ ਜਾਰੀ ਰੱਖਿਆ, ਜਿਸ ਕਾਰਨ ਕਿਰਪਾਲ ਦੀ ਮੌਤ ਹੋ ਗਈ ਅਤੇ ਵਿਕਰਮਜੀਤ ਲੋਹੇ ਦੀ ਰਾਡ ਨਾਲ ਕਾਰ ਸਵਿਫਟ ਪੀ.ਬੀ.91-ਪੀ-9906 'ਚ ਫਰਾਰ ਹੋ ਗਿਆ।
ਇਸ ਘਟਨਾ ਤੋਂ ਬਾਅਦ ਐਸਐਸਪੀ ਭਗੀਰਥ ਸਿੰਘ ਮੀਨਾ ਨੇ ਬੰਗਾ ਦੇ ਡੀਐਸਪੀ ਦੀ ਅਗਵਾਈ ਵਿੱਚ ਦੋ ਟੀਮਾਂ ਬਣਾਈਆਂ ਅਤੇ ਮੁਲਜ਼ਮ ਵਿਕਰਮਜੀਤ ਸਿੰਘ ਨੂੰ ਇੰਸਪੈਕਟਰ ਰਾਜੀਵ ਕੁਮਾਰ ਸੀਆਈਏ ਇੰਸਪੈਕਟਰ ਅਵਤਾਰ ਸਿੰਘ ਨੇ 48 ਘੰਟਿਆਂ ਵਿੱਚ ਜ਼ੀਰਕਪੁਰ ਤੋਂ ਕਾਬੂ ਕਰ ਲਿਆ ਅਤੇ ਕਾਰ ਸਵਿਫਟ ਵੀ ਬਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ ਦੋਸ਼ੀ ਵਿਕਰਮਜੀਤ ਸਿੰਘ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਕਿਰਪਾਲ ਸਿੰਘ ਦਾ ਕਤਲ ਕਰਨ ਦਾ ਕੀ ਕਾਰਨ ਸੀ। ਇਸ ਸਬੰਧੀ ਪਹਿਲਾਂ ਵੀ 420/2019 ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤਹਿਤ ਫਰਾਰ ਹੋਣ ਸਮੇਂ ਉਹ ਕਿਹੜੀ ਕਿਹੜੀ ਜਗ੍ਹਾ 'ਤੇ ਰਿਹਾ ਅਤੇ ਇਸ ਕਤਲ ਦਾ ਹੋਰ ਵੇਰਵਾ, ਘਟਨਾ ਵਿੱਚ ਵਰਤੀ ਗਈ ਰਾਡ ਆਦਿ ਦੀ ਬਰਾਮਦਗੀ ਕੀਤੀ ਜਾਵੇਗੀ।