Muktsar News : ਗਿੱਦੜਬਾਹਾ ’ਚ ਸਾਬਕਾ ਕਬੱਡੀ ਖਿਡਾਰੀ ਕਿਸਾਨ ਦੀ ਤੂੜੀ ਬਣਾਉਂਦੇ ਸਮੇਂ ਹੋਈ ਮੌਤ

By : BALJINDERK

Published : Apr 30, 2024, 12:26 pm IST
Updated : Apr 30, 2024, 12:26 pm IST
SHARE ARTICLE
ਮ੍ਰਿਤਕ ਨਛੱਤਰ ਸਿੰਘ ਦੀ ਫਾਈਲ ਫੋਟੋ
ਮ੍ਰਿਤਕ ਨਛੱਤਰ ਸਿੰਘ ਦੀ ਫਾਈਲ ਫੋਟੋ

Muktsar News : ਮਸ਼ੀਨ ’ਤੇ ਕੰਡਿਆਲੀ ਤਾਰ ਦੀ ਲਪੇਟ ’ਚ ਆਉਣ ਨਾਲ ਵਾਪਰਿਆ ਹਾਦਸਾ

 Muktsar News : ਗਿੱਦੜਬਾਹਾ - ਪਿੰਡ ਗੁਰੂਸਰ 'ਚ ਇੱਕ ਕਿਸਾਨ ਦੀ ਤੂੜੀ ਬਣਾਉਂਦੇ ਸਮੇਂ ਮੌਤ ਹੋ ਗਈ । ਹਰਜੀਤ ਬਾਜੇਖਾਨੇ ਨੂੰ ਚੋਟੀ ਦੀ ਟੱਕਰ ਦੇਣ ਵਾਲੇ ਸਾਬਕਾ ਕਬੱਡੀ ਖਿਡਾਰੀ ਕਿਸਾਨ ਦੀ ਦਰਦਨਾਕ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।  

ਇਹ ਵੀ ਪੜੋ:Canada News :ਓਂਟਾਰੀਓ ਦੇ ਸਕੂਲਾਂ ’ਚ ਪਾੜ੍ਹੇ ਨਹੀਂ ਕਰ ਸਕਣਗੇ ਮੋਬਾਈਲ ਫੋਨ ਦੀ ਵਰਤੋਂ

ਇਸ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਤੇ ਉਸਦਾ ਭਾਈ ਸ਼ੀਰਾ ਸਿੰਘ ਬੀਤੀ ਦੇਰ ਰਾਤ ਤੂੜੀ ਬਣਾ ਸਨ ਕਿ ਖੇਤ 'ਚ ਲੱਗੀ ਕੰਡਿਆਲੀ ਤਾਰ ਜਦੋਂ ਨਛੱਤਰ ਸਿੰਘ ਮਸ਼ੀਨ ਤੋਂ ਪਾਸੇ ਕਰਨ ਲੱਗਿਆ ਤਾਂ ਉਹ ਤੂੜੀ ਵਾਲੀ ਮਸ਼ੀਨ ਤੇ ਕੰਡਿਆਲੀ ਤਾਰ ਦੀ ਲਪੇਟ ’ਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ’ਚ ਗਿੱਦੜਬਾਹਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਠਿੰਡਾ ਲਈ ਰੈਫ਼ਰ ਕਰ ਦਿੱਤਾ। ਜਦੋਂ ਉਸਨੂੰ ਬਠਿੰਡਾ ਲਿਜਾ ਰਹੇ ਸੀ ਤਾਂ ਰਸਤੇ 'ਚ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਉਪਰੰਤ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜੋ:Batala News : ਦੁਕਾਨ ’ਚ ਅੱਗ ਲੱਗਣ ਨਾਲ ਮਾਲਕ ਦੀ ਦਮ ਘੁਟਣ ਨਾਲ ਮੌਤ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

ਕਾਬਲੇ ਜ਼ਿਕਰ ਹੈ ਕਿ ਨਛੱਤਰ ਉਰਫ਼ ਲੱਡੂ ਸਧਾਰਨ ਪਰਿਵਾਰ ਵਿੱਚੋਂ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਦੋਸਤ ਕਬੱਡੀ ਖਿਲਾੜੀ ਸੁਰਜੀਤ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਉਰਫ ਲੱਡੂ ਬਹੁਤ ਵਧੀਆ ਇਨਸਾਨ ਸੀ ਤੇ ਹਰ ਸਮੇਂ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਸੀ ਉਹਨਾਂ ਦੱਸਿਆ ਵੀ ਕਬੱਡੀ ਵਿੱਚ ਵੀ ਉਸਨੇ ਬਹੁਤ ਬਲਾਂ ਮਾਰੀਆਂ ਸਨ ਉਹਨਾਂ ਕਿਹਾ ਕਿ ਕਈ ਕਬੱਡੀ ਦੇ ਅਜਿਹੇ ਮੈਚ ਸਨ ਜੋ ਅਸੀਂ ਲੱਡੂ ਕਰਕੇ ਹੀ ਜਿੱਤੇ ਸੀ ਉਹ ਪੂਰਾ ਮਸ਼ਹੂਰ ਜਾਫੀ ਸੀ ਅਤੇ ਉਹ ਆਪਣੇ ਪਿੱਛੇ ਦੇ ਬੱਚੇ ਅਤੇ ਪਤਨੀ ਨੂੰ ਛੱਡ ਗਏ ਹਨ। ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ।

(For more news apart from Former Kabaddi player died while making straw in Muktsar News in Punjabi, stay tuned to Rozana Spokesman)

Location: India, Punjab, Muktsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement