Batala News : ਦੁਕਾਨ ’ਚ ਅੱਗ ਲੱਗਣ ਨਾਲ ਮਾਲਕ ਦੀ ਦਮ ਘੁਟਣ ਨਾਲ ਮੌਤ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

By : BALJINDERK

Published : Apr 28, 2024, 8:16 pm IST
Updated : Apr 28, 2024, 8:16 pm IST
SHARE ARTICLE
ਮ੍ਰਿਤਕ ਨਰਿੰਦਰ ਕੁਮਾਰ ਲਾਡਾ ਫਾਈਲ ਫੋਟੋ
ਮ੍ਰਿਤਕ ਨਰਿੰਦਰ ਕੁਮਾਰ ਲਾਡਾ ਫਾਈਲ ਫੋਟੋ

Batala News : ਦੁਕਾਨ ਦੇ ਉਪਰੀ ਮੰਜ਼ਿਲ ’ਤੇ ਰਹਿੰਦਾ ਸੀ ਮਾਲਕ, ਪਰਿਵਾਰਿਕ ਮੈਂਬਰ ਗਏ ਹੋਏ ਸੀ ਫਕਸ਼ਨ 'ਤੇ

Batala News : ਬਟਾਲਾ- ਗੁਰਦਾਸਪੁਰ ’ਚ ਬਟਾਲਾ ਦੇ ਤੰਗ ਬਜ਼ਾਰ 'ਚ ਸਥਿਤ ਇਕ ਕਰਿਆਨੇ ਅਤੇ ਜਨਰਲ ਸਟੋਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਦੇ ਚਲਦੇ ਅੱਗ ਦੀ ਲਪਟਾਂ 'ਚ ਦੁਕਾਨ ਦੇ ਪਿੱਛੇ ਬਣੇ ਵਡੇ ਗੋਦਾਮ 'ਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਦੁਕਾਨ ਮਾਲਕ ਦੀ ਧੂੰਏ ’ਚ ਦਮ ਘੁੱਟਣ ਕਾਰਨ ਮੌਤ ਹੋ ਗਈ।

ਇਹ ਵੀ ਪੜੋ:Unnao Road Accident : ਉਨਾਓ ’ਚ ਬੱਸ ਨੂੰ ਪਾੜਦੇ ਹੋਏ ਨਿਕਲਿਆ ਟਰੱਕ, 7 ਦੀ ਮੌਤ, ਕਈ ਜ਼ਖਮੀ 

ਜਾਣਕਾਰੀ ਮੁਤਾਬਕ ਦੁਕਾਨ ਮਾਲਕ ਦੀ ਰਿਹਾਇਸ਼ ਵੀ ਦੁਕਾਨ ਦੀ ਉਪਰਲੀ ਮੰਜ਼ਿਲ 'ਤੇ ਸੀ ਅਤੇ ਦੁਕਾਨ ਮਾਲਕ ਨਰਿੰਦਰ ਕੁਮਾਰ ਲਾਡਾ ਆਪਣੇ ਘਰ 'ਚ ਹੀ ਸੀ ਅਤੇ ਪਰਿਵਾਰਿਕ ਮੈਂਬਰ ਕਿਸੇ ਰਿਸ਼ਤੇਦਾਰਾਂ ਦੇ ਫਕਸ਼ਨ 'ਤੇ ਗਏ ਸੀ। ਅੱਗ ਇੰਨੀ ਭਿਆਨਕ ਸੀ ਕਿ ਧੂੰਆਂ ਚੜਨ ਕਾਰਨ ਨਰਿੰਦਰ ਕੁਮਾਰ ਘਰ 'ਚ ਹੀ ਮੌਤ ਹੋ ਗਈ । 

ਇਹ ਵੀ ਪੜੋ:Punjab Crime News: ਕਪੂਰਥਲਾ 'ਚ 70 ਸਾਲਾ ਬਜ਼ੁਰਗ ਨੇ ਨਾਬਾਲਿਗ ਨਾਲ ਕੀਤਾ ਜ਼ਬਰ ਜਨਾਹ

ਘਟਨਾ ਦੀ ਜਾਣਕਾਰੀ ਮ੍ਰਿਤਕ ਨਰਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਸਥਾਨਕ ਲੋਕਾਂ ਵਲੋਂ ਉਨ੍ਹਾਂ ਨੂੰ ਫ਼ੋਨ 'ਤੇ ਦਿੱਤੀ ਗਈ। ਜਦੋਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ  ਫਾਇਰ ਬ੍ਰਿਗੇਡ ਅਤੇ ਲੋਕ ਅੱਗ 'ਤੇ ਕਾਬੂ ਪਾਉਣ ਦੀ  ਕੋਸ਼ਿਸ਼ ਕਰ ਰਹੇ ਸਨ ਅਤੇ ਜਦ ਘਰ ਦੇ ਉਪਰ ਜਾ ਕੇ ਦੇਖਿਆ ਤਾਂ ਨਰਿੰਦਰ ਕੁਮਾਰ ਰਸੋਈ 'ਚ ਮ੍ਰਿਤਕ ਨਜ਼ਰ ਆਏ। ਉਥੇ ਹੀ ਦੁਕਾਨ ਅਤੇ ਗੋਦਾਮ 'ਚ ਲੱਖਾਂ ਰੁਪਏ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ । ਪੂਰੇ ਇਲਾਕੇ  'ਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਹੈ।

ਇਹ ਵੀ ਪੜੋ:Abohar News : ਅਬੋਹਰ 'ਚ ਹਨੀਟ੍ਰੈਪ 'ਚ 40 ਲੱਖ ਦੀ ਠੱਗੀ ਮਾਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ 

k

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement