Samrala Cirme News : ਸਮਰਾਲਾ ’ਚ ਲੁਟੇਰੇ ਔਰਤ ਦੀ ਚੇਨ ਝਪਟ ਹੋਏ ਫ਼ਰਾਰ

By : BALJINDERK

Published : Apr 30, 2024, 8:00 pm IST
Updated : Apr 30, 2024, 8:01 pm IST
SHARE ARTICLE
ਲੁਟੇਰੇ ਚੇਨ ਝਪਟ ਹੋਏ ਫ਼ਰਾਰ
ਲੁਟੇਰੇ ਚੇਨ ਝਪਟ ਹੋਏ ਫ਼ਰਾਰ

Samrala Cirme News : ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੋ ਔਰਤਾਂ ਦੀ ਸਕੂਟੀ ਨੂੰ ਟੱਕਰ ਮਾਰ ਕੀਤਾ ਜ਼ਖ਼ਮੀ, ਸਿਰ ’ਚ ਲੱਗੇ ਟਾਂਕੇ  

Samrala Cirme News : -ਸਮਰਾਲਾ ਨੇੜੇ ਪੁਲਿਸ ਚੌਕੀ ਹੇਡੋਂ ਦੇ ਕੋਲ ਦੋ ਐਕਟਿਵਾ 'ਤੇ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਇੱਕ ਐਕਟਿਵਾ 'ਤੇ ਸਵਾਰ ਦੋ ਔਰਤਾਂ ਨੂੰ ਟੱਕਰ ਮਾਰ ਕੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਬਾਅਦ 'ਚ ਫ਼ਰਾਰ ਹੋ ਗਏ। ਔਰਤ ਦੇ ਗਲੇ 'ਚੋਂ ਡੇਢ ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ। ਐਕਟਿਵਾ ’ਤੇ ਸਵਾਰ ਦੋ ਔਰਤਾਂ ਵਿੱਚੋਂ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ ਅਤੇ ਭਤੀਜੀ ਵੀ ਜ਼ਖ਼ਮੀ ਹੋ ਗਈ ਜਿਸ ਨੂੰ ਸਮਰਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਨਿੱਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜ਼ਖਮੀ ਔਰਤ ਦੇ ਸਿਰ, ਮੱਥੇ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਚਾਰ ਟਾਂਕੇ ਲੱਗੇ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਮਰਾਲਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:Ludhiana News : ਰਾਜਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਲੁਧਿਆਣਾ 'ਚ ਡੇਰਾ ਲਾਵਾਂਗਾ: ਬਾਜਵਾ

ਘਟਨਾ ਦੀ ਜਾਣਕਾਰੀ ਜ਼ਖਮੀ ਔਰਤ ਦੇ ਪਤੀ ਹਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਸੁਖਦੀਪ ਕੌਰ ਅਤੇ ਮੇਰੀ ਭਤੀਜੀ ਸੰਦੀਪ ਕੌਰ ਐਕਟਿਵਾ 'ਤੇ ਸਮਾਨ ਖਰੀਦਣ ਸਮਰਾਲਾ ਆਈਆਂ ਸਨ ਤਾਂ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਲੁਟੇਰਿਆਂ, ਜਿਨ੍ਹਾਂ 'ਚ ਇਕ ਮੋਨਾ ਅਤੇ ਇਕ ਸਰਦਾਰ ਸੀ, ਨੇ ਆਪਣਾ ਮੋਟਰਸਾਈਕਲ ਮੇਰੀ ਪਤਨੀ ਦੀ ਐਕਟਿਵਾ ਅੱਗੇ ਖੜਾ ਕਰ ਦਿੱਤਾ। ਜਿਸ ਕਾਰਨ ਐਕਟਿਵਾ ਚਾਲਕ ਮੇਰੀ ਪਤਨੀ ਅਤੇ ਮੇਰੀ ਭਤੀਜੀ ਦੋਵੇਂ ਡਿੱਗ ਪਏ। ਅਣਪਛਾਤੇ ਲੁਟੇਰਿਆਂ ਨੇ ਮੇਰੀ ਪਤਨੀ ਦੇ ਗਲੇ ਵਿੱਚੋਂ ਡੇਢ ਤੋਲੇ ਸੋਨੇ ਦੀ ਚੇਨ ਚੋਰੀ ਕਰ ਲਈ ਅਤੇ ਫ਼ਰਾਰ ਹੋ ਗਏ। ਹਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਜਿਸ ਨੂੰ ਸਮਰਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ ਸੀ ਅਤੇ ਮੇਰੀ ਪਤਨੀ ਦੇ ਸਿਰ ਵਿਚ ਚਾਰ ਟਾਂਕੇ ਲੱਗੇ ਸਨ। ਹਰਿੰਦਰ ਸਿੰਘ ਨੇ ਕਿਹਾ ਕਿ ਮਾਹੌਲ ਇੰਨਾ ਖ਼ਰਾਬ ਹੋ ਗਿਆ ਹੈ ਕਿ ਔਰਤਾਂ ਸੁਰੱਖਿਅਤ ਢੰਗ ਨਾਲ ਸ਼ਹਿਰ ਵਿੱਚ ਸਾਮਾਨ ਖਰੀਦਣ ਵੀ ਨਹੀਂ ਜਾ ਸਕਦੀਆਂ। ਪੁਲਿਸ ਪ੍ਰਸ਼ਾਸਨ ਨੂੰ ਅਣਪਛਾਤੇ ਲੁਟੇਰਿਆਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ।

ਇਹ ਵੀ ਪੜੋ:Lok Sabha Elections 2024 : ਪਾਰਟੀ ’ਚ ਆਗੂਆਂ ਦੇ ਸ਼ਾਮਲ ਹੋਣ ਨਾਲ ਪੰਜਾਬ ਕਾਂਗਰਸ ਨੂੰ ਮਿਲੀ ਮਜ਼ਬੂਤੀ 

ਇਸ ਮੌਕੇ ਏ.ਐਸ.ਆਈ ਸੂਰਜਦੀਨ ਨੇ ਦੱਸਿਆ ਕਿ ਦੋ ਔਰਤਾਂ ਆਪਣੀ ਐਕਟਿਵਾ 'ਤੇ ਸਮਰਾਲਾ ਤੋਂ ਆਪਣੇ ਪਿੰਡ ਮੱਲਮਾਜਰੇ ਨੂੰ ਜਾ ਰਹੀਆਂ ਸਨ ਕਿ ਰਸਤੇ 'ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਐਕਟਿਵਾ ਦੇ ਅੱਗੇ ਆਪਣਾ ਮੋਟਰਸਾਈਕਲ ਖੜ੍ਹਾ ਕਰ ਦਿੱਤਾ। ਪਰ ਜਦੋਂ ਲੁਟੇਰੇ ਐਕਟਿਵਾ ਨੂੰ ਰੋਕਣ ਵਿੱਚ ਅਸਫ਼ਲ ਰਹੇ ਤਾਂ ਅਣਪਛਾਤੇ ਲੁਟੇਰਿਆਂ ਨੇ ਮੁੜ ਐਕਟਿਵਾ ਸਵਾਰ ਔਰਤਾਂ ਦੇ ਅੱਗੇ ਮੋਟਰਸਾਈਕਲ ਖੜ੍ਹਾ ਕਰ ਕੇ ਉਨ੍ਹਾਂ ਨੂੰ ਕੁੱਟਿਆ ਅਤੇ ਔਰਤ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸਮਰਾਲਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ 'ਚ ਹੋਣਗੇ।

(For more news apart from robber stole woman's chain and escaped in Samrala News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement