ਅਕਾਲੀ ਨੇਤਾ ਦੀ ਪਤਨੀ ਨੇ ਖ਼ੁਦ ਨੂੰ ਮਾਰੀ ਗੋਲੀ 
Published : May 30, 2018, 4:19 pm IST
Updated : May 30, 2018, 4:31 pm IST
SHARE ARTICLE
Akali leader's wife shot herself
Akali leader's wife shot herself

ਰੂਪਨਗਰ 'ਚ ਸ਼ਿ੍ਰੋਮਣੀ ਅਕਾਲੀ ਦਲ ਦੇ ਦੇਹਾਤ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਗੁਡਵਿਲ ਦੀ ਪਤ‍ਨੀ ਜਸਵਿੰਦਰ ਕੌਰ ਨੇ ਅਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਖ਼ੁਸ਼ੀ ਕਰ ਲਈ। ਘਟਨਾ...

ਰੂਪਨਗਰ : ਰੂਪਨਗਰ 'ਚ ਸ਼ਿ੍ਰੋਮਣੀ ਅਕਾਲੀ ਦਲ ਦੇ ਦੇਹਾਤ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਗੁਡਵਿਲ ਦੀ ਪਤ‍ਨੀ ਜਸਵਿੰਦਰ ਕੌਰ ਨੇ ਅਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਖ਼ੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਗੁਰਵਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਰਣਜੀਤ ਸਿੰਘ ਦੇ ਘਰ ਪਹੁੰਚੇ। ਉਨ‍੍ਹਾਂ ਨੇ ਪਰਵਾਰ ਦੇ ਲੋਕਾਂ ਤੋਂ ਪੁੱਛਗਿਛ ਕੀਤੀ।

SuicideSuicide

ਪੁਲਿਸ ਨੇ ਲਾਸ਼ ਨੂੰ ਕਬ‍ਜ਼ੇ ਵਿਚ ਲੈ ਕੇ ਪੋਸ‍ਟ ਮਾਰਟਮ ਲਈ ਭੇਜ ਦਿਤਾ ਹੈ। ਜਸਵਿੰਦਰ ਕੌਰ ਨੇ ਬੁੱਧਵਾਰ ਸਵੇਰੇ ਅਪਣੇ ਅਪ ਨੂੰ ਲਾਪਰਵਾਹੀ ਨਾਲ ਤਿਆਗ ਦਿਤਾ। ਅੱਜ ਹੀ ਉਨ੍ਹਾਂ ਦੇ  ਸੁਰਗਵਾਸੀ ਪਿਤਾ ਦੀ ਬਰਸੀ ਸੀ। ਵਟਸਐਪ ਗਰੁਪ ਵਿਚ ਉਹ ਮੰਗਲਵਾਰ ਤੋਂ ਹੀ ਮਿਸ ਯੂ ਪਾਪਾ ਦਾ ਮੈਸੇਜ ਪਾ ਰਹੀ ਸੀ। ਜਸਵਿੰਦਰ ਦੀ ਵੱਡੀ ਭੈਣ ਨੇ ਦਸਿਆ ਕਿ ਪਿਤਾ ਦੀ ਮੌਤ ਤੋਂ ਉਹ ਬਹੁਤ ਦੁਖ਼ੀ ਰਹਿੰਦੀ ਸੀ।

shot herselfshot herself

37 ਸਾਲ ਦੀ ਜਸਵਿੰਦਰ ਕੌਰ ਨੇ ਅਪਣੇ ਆਪ ਨੂੰ ਕਨਪਟੀ 'ਤੇ ਗੋਲੀ ਮਾਰ ਕੇ ਆਤਮਹੱਤਿਆ ਕੀਤੀ। ਪੁਲਿਸ ਜਾਂਚ ਵਿਚ ਜੁਟੀ ਹੋਈ ਹੈ। ਜਸਵਿੰਦਰ ਦੇ ਪਤੀ ਰਣਜੀਤ ਸਿੰਘ ਗੁਡਵਿਲ ਨੇ ਦਸਿਆ ਕਿ ਪਰਵਾਰ ਦੀ ਆਰਥਕ ਹਾਲਤ ਬਹੁਤ ਖ਼ਰਾਬ ਹੈ। ਇਸ ਕਾਰਨ ਉਨ੍ਹਾਂ ਦੀ ਪਤਨੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਕੇ ਇਹ ਫ਼ੈਸਲਾ ਲੈ ਲਿਆ ਹੋਣਾ। ਕਈ ਲੋਕਾਂ ਤੋਂ ਉਧਾਰ ਲੈਣਾ ਸੀ, ਜੋਕਿ ਵਾਪਸ ਨਹੀਂ ਦੇ ਰਹੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement