
ਸਮੀਨਾ ਸਾਮੂਨ ਨਾਮ ਦੀ ਇਹ ਗਾਇਕਾ 6 ਮਹੀਨੇ ਦੀ ਗਰਭਵਤੀ ਸੀ
ਦੇਸ਼ ਅਤੇ ਦੁਨੀਆ 'ਚ ਅਪਰਾਧਿਕ ਵਾਰਦਾਤਾਂ ਦਿਨ ਬਦਿਨ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ਦੇ ਸ਼ਿਕਾਰ ਜਿਥੇ ਆਮ ਲੋਕ ਹੁੰਦੇ ਹਨ ਉਥੇ ਹੀ ਕਲਾਕਾਰ ਵੀ ਇਨ੍ਹਾਂ ਤੋਂ ਨਹੀਂ ਬਚ ਨਹੀਂ ਸਕਦੇ ,ਅਜਿਹਾ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਗੁਆਂਢੀ ਮੁਲਕ ਪਾਕਿਸਤਾਨ 'ਚ ਸਾਹਮਣੇ ਆਇਆ ਹੈ । ਜਿਥੇ ਪਾਕਿਸਤਾਨ ਦੇ ਦੱਖਣ ਸਿੰਧ ਇਲਾਕੇ ਵਿਚ ਇਕ 24 ਸਾਲ ਦੀ ਗਰਭਵਤੀ ਗਾਇਕਾ ਨੂੰ ਸਿਰਫ ਇਸ ਲਈ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਹ ਗੀਤ ਗਾਉਂਦੇ ਵੇਲੇ ਖੜ੍ਹੀ ਨਹੀਂ ਹੋਈ ਸੀ। ਸਮੀਨਾ ਸਾਮੂਨ ਨਾਮ ਦੀ ਇਹ ਗਾਇਕਾ 6 ਮਹੀਨੇ ਦੀ ਗਰਭਵਤੀ ਸੀ ਅਤੇ ਪਾਕਿਸਤਾਨ ਦੇ ਕੰਗਾ ਪਿੰਡ ਵਿਚ ਇੱਕ ਪ੍ਰੋਗਰਾਮ ਲਈ ਪਹੁੰਚੀ ਸੀ। ਪੁਲਸ ਅਨੁਸਾਰ ਤਾਰਿਕ ਜਟੋਈ ਨਾਮ ਦਾ ਸ਼ਖਸ, ਗਾਇਕਾ ਸਮੀਨਾ ਨੂੰ ਗੀਤ ਦੌਰਾਨ ਵਾਰ-ਵਾਰ ਖੜ੍ਹਾ ਹੋਣ ਲਈ ਜ਼ੋਰ ਪਾਉਂਦਾ ਰਿਹਾ ਪਰ ਜਦੋਂ ਉਹ ਆਪਣੀ ਹਾਲਤ ਦੇ ਚਲਦੇ ਖੜ੍ਹੀ ਨਹੀਂ ਹੋ ਪਾਈ ਤਾਂ ਉਸ ਨੂੰ ਸਭ ਦੇ ਸਾਹਮਣੇ ਸਟੇਜ 'ਤੇ ਹੀ ਗੋਲੀ ਮਾਰ ਦਿੱਤੀ ਗਈ। ਖਬਰ ਅਨੁਸਾਰ ਘਟਨਾ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਸ ਗਾਇਕਾ ਨੂੰ ਨਹੀਂ ਬਚਾਇਆ ਜਾ ਸਕਿਆ।Pakistani singerਇਸ ਘਟਨਾ ਨਾਲ ਜੁੜੀ ਇਕ ਵੀਡੀਓ ਪਾਕਿਸਤਾਨ ਦੇ ਇਕ ਮਾਨਵੀ ਅਧਿਕਾਰ ਕਰਮਚਾਰੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ। ਕਪਿਲ ਦੇਵ ਨਾਮ ਦੇ ਇਸ ਸ਼ਖਸ ਨੇ ਆਪਣੇ ਟਵੀਟ 'ਚ ਦੱਸਿਆ ਕਿ ਇਹ ਗਾਇਕਾ 6 ਮਹੀਨੇ ਦੀ ਗਰਭਵਤੀ ਸੀ। ਨਾਲ ਹੀ ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਹੁਣ ਇਹ ਦੋਸ਼ੀ ਸ਼ਖਸ ਵਲੋਂ ਗਾਇਕ ਦੇ ਪਤੀ 'ਤੇ ਇਹ ਕੇਸ ਵਾਪਸ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਾਮਲੇ ਦੇ ਦੋ ਦੋਸ਼ੀ ਗਿਰਫਤਾਰ ਕੀਤੇ ਜਾ ਚੁੱਕੇ ਹਨ। ਅਤੇ ਪੁਲਿਸ ਅਗਲੀ ਕਾਰਵਾਈ ਲਈ ਜੁਟ ਗਈ ਹੈ।
Pakistani singerਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਥੇ ਅਜਿਹਾ ਕਾਂਡ ਦੇਖਣ ਨੂੰ ਮਿਲਿਆ ਹੋਵੇ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਪਾਕਿਸਤਾਨ 'ਚ ਕੱਵਾਲ ਅਤੇ ਸੂਫੀਆਨਾ ਸੰਗੀਤ ਦੇ ਵੱਡੇ ਨਾਮ ਅਮਜਦ ਸਾਬਰੀ ਦੀ ਹੱਤਿਆ ਕਰ ਦਿੱਤੀ ਗਈ ਸੀ। 23 ਜੂਨ, 2016 'ਚ ਕਰਾਚੀ 'ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸੂਫੀ ਕੱਵਾਲ ਅਮਜਦ ਸਾਬਰੀ ਨੂੰ ਤਿੰਨ ਗੋਲੀਆਂ ਮਾਰੀਆਂ ਸਨ।
Chamkila with his wifeਇਸ ਤੋਂ ਇਲਾਵਾ ਭਾਰਤ ਵਿਚ ਵੀ ਕਲਾਕਾਰਾਂ ਨੂੰ ਕਤਲ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਵਿਚ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਨੂੰ ਗੋਲੀਆਂ ਨਾਲ ਭੁਨ ਦਿੱਤਾ ਸੀ ਇਸ ਤੋਂ ਇਲਾਵਾ ਪੰਜਾਬੀ ਦੇ ਹੀ ਮਸ਼ਹੂਰ ਗਾਇਕ ਦਿਲਸ਼ਾਦ ਅਖ਼ਤਰ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ।
Dilshad Akhtar