ਹੀਥਰੋ-ਅੰਮ੍ਰਿਤਸਰ ਵਿਚਕਾਰ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਦੀ ਪਹਿਲ
Published : May 30, 2018, 11:46 pm IST
Updated : May 30, 2018, 11:46 pm IST
SHARE ARTICLE
MP Tanmanjit Singh Dhesi with Air India chief Debashish Goulder.
MP Tanmanjit Singh Dhesi with Air India chief Debashish Goulder.

ਲੰਦਨ ਤੇ ਅੰਮ੍ਰਿਤਸਰ ਵਿਚਕਾਰ ਮੁੜ੍ਹ ਤੋਂ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਦੇ ਮਨੋਰਥ ਨਾਲ ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ...

ਚੰਡੀਗੜ੍ਹ: ਲੰਦਨ ਤੇ ਅੰਮ੍ਰਿਤਸਰ ਵਿਚਕਾਰ ਮੁੜ੍ਹ ਤੋਂ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਦੇ ਮਨੋਰਥ ਨਾਲ ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੱਜ ਲੰਦਨ ਸਥਿਤ ਏਅਰ ਇੰਡੀਆ ਦੇ ਬਰਤਾਨੀਆਂ ਅਤੇ ਯੂਰਪ ਓਪਰੇਸ਼ਨਜ਼ ਦੇ ਤਾਇਨਾਤ ਹੋਏ ਨਵੇਂ ਮੁਖੀ ਦੇਬਾਸ਼ੀਸ਼ ਗੋਲਡਰ ਨਾਲ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ ਤਰਾਂ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਹੀਥਰੋ (ਬਰਤਾਨੀਆਂ) ਵਿਚਾਲੇ ਚਿਰਾਂ ਤੋਂ ਬੰਦ ਅੰਤਰਰਾਸ਼ਟਰੀ ਉਡਾਣਾਂ ਦੇ ਮੁੜ ਸ਼ੁਰੂ ਹੋਣ ਦੀ ਆਸ ਬੱਝੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਢੇਸੀ ਨੇ ਦਸਿਆ ਕਿ ਇਹ ਉਡਾਣਾਂ ਮੁੜ੍ਹ ਚਾਲੂ ਕਰਵਾਉਣ  ਲਈ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਏਅਰ ਇੰਡੀਆ ਦੀ ਲੰਦਨ ਸਥਿਤ ਮੁਖੀ ਮੈਡਮ ਤਾਰਾ ਨਾਇਡੂ ਨਾਲ ਵੀ ਗੱਲਬਾਤ ਕਰ ਕੇ ਇਸ ਸਬੰਧੀ ਚਾਰਾਜੋਈ ਕਰਨ ਲਈ ਜ਼ੋਰ ਪਾਇਆ ਸੀ ਅਤੇ ਇਸ ਬਾਰੇ ਹੋਈ ਪ੍ਰਗਤੀ ਸਬੰਧੀ ਅੱਜ ਗੋਲਡਰ ਨੂੰ ਵੀ ਜਾਣੂ ਕਰਵਾਇਆ ਗਿਆ। ਇਸ ਮੁਲਾਕਾਤ ਮੌਕੇ ਏਅਰ ਇੰਡੀਆ ਦੀ ਮਾਰਕੀਟਿੰਗ ਅਧਿਕਾਰੀ ਦੀਪਕ ਚੁਦਸਮਾ ਤੋ ਇਲਾਵਾ ਜਸਵਿੰਦਰ ਸਿੰਘ ਰੱਖੜਾ, ਅਵਨੀ ਗੰਟਾਰਾ ਆਦਿ ਵੀ ਨਾਲ ਸਨ।

ਸੰਸਦ ਮੈਂਬਰ ਢੇਸੀ ਨੇ ਏਅਰ ਇੰਡੀਆ ਦੇ ਮੁਖੀ ਨੂੰ ਦਸਿਆ ਕਿ ਕੌਮਾਂਤਰੀ ਪ੍ਰਸਿੱਧੀ ਹਾਸਲ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਇਨਾਂ ਉਡਾਣਾਂ ਦੀ ਮੁੜ ਬਹਾਲੀ ਖਾਤਰ ਉਹ ਪਹਿਲਾਂ ਹੀ ਅਪਣੀ ਭਾਰਤ ਫੇਰੀ ਮੌਕੇ ਦਿੱਲੀ ਸਥਿਤ ਕੇਂਦਰੀ ਮੰਤਰੀਆਂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵੀ ਮਿਲ ਚੁੱਕੇ ਹਨ ਤਾਂ ਜੋ ਪੰਜਾਬੀ ਭਾਈਚਾਰੇ ਦੀ ਲੰਮੇ ਚਿਰ ਤੋਂ ਚੱਲੀ ਆ ਰਹੀ

ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦਸਿਆ ਕਿ ਇਸ ਫਲਾਈਟ ਦੇ ਚਾਲੂ ਹੋਣ ਨਾਲ ਜਿੱਥੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਉੱਥੇ ਬਰਤਾਨੀਆ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਪਰਵਾਸੀ ਭਾਰਤੀਆਂ ਨੂੰ ਵੀ ਆਪਣੀ ਵਤਨ ਫੇਰੀ ਲਈ ਸੁਖਾਲਾ ਹੋ ਜਾਵੇਗਾ।ਢੇਸੀ ਨੇ ਕਿਹਾ ਕਿ ਗੋਲਡਰ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਬਹੁਤ ਗੌਰ ਨਾਲ ਸੁਣਿਆਂ ਅਤੇ ਭਰੋਸਾ ਦਿਤਾ ਕਿ ਉਹ ਇਹ ਤਜਵੀਜ਼ ਸਬੰਧੀ ਨਵੀਂ ਦਿੱਲੀ ਸਥਿਤ ਏਅਰ ਇੰਡੀਆ ਦੇ ਉਚ ਅਧਿਕਾਰੀਆਂ ਨੂੰ ਸਿਫ਼ਾਰਸ਼ ਕਰਨਗੇ ਅਤੇ ਅੰਮ੍ਰਿਤਸਰ-ਹੀਥਰੋ ਹਵਾਈ ਉਡਾਣਾਂ ਨੂੰ ਮੁੜ ਬਹਾਲ ਕਰਾਉਣ ਲਈ ਅਪਣੇ ਪੂਰੇ ਯਤਨ ਲਾਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement