
ਸਥਾਨਕ ਸ਼ਹਿਰ ਅੰਦਰ ਬਿਜਲੀ ਦੀਆਂ ਪੁਰਾਣੀਆਂ ਤਾਰਾਂ ਅਤੇ ਖੰਭਿਆਂ ਆਦਿ ਦੇ ਨਵੀਨੀਕਰਨ ਲਈ ਕਾਰਜਾਂ ਦੀ ਅਰੰਭਤਾ ਲਈ ਅੱਜ ਹਲਕਾ ਵਿਧਾਇਕ ਸੁਰਜੀਤ ...
ਅਹਿਮਦਗੜ੍ਹ, ਸਥਾਨਕ ਸ਼ਹਿਰ ਅੰਦਰ ਬਿਜਲੀ ਦੀਆਂ ਪੁਰਾਣੀਆਂ ਤਾਰਾਂ ਅਤੇ ਖੰਭਿਆਂ ਆਦਿ ਦੇ ਨਵੀਨੀਕਰਨ ਲਈ ਕਾਰਜਾਂ ਦੀ ਅਰੰਭਤਾ ਲਈ ਅੱਜ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ 66 ਕੇ.ਵੀ ਬਿਜਲੀ ਗਰਿੱਡ ਅਹਿਮਦਗੜ੍ਹ ਵਿਖੇ ਰਸਮੀ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਸ਼ਹਿਰ ਅੰਦਰ ਬਿਜਲੀ ਦੀਆਂ ਪੁਰਾਣੀਆਂ ਤਾਰਾਂ ਅਤੇ ਖੰਭਿਆਂ ਦੀ ਹਾਲਤ ਸੁਧਾਰਨ ਲਈ ਪਰਪੋਜਲਾਂ ਤਿਆਰ ਕਰ ਕੇ ਭੇਜੀਆਂ ਗਈਆਂ ਸਨ ਜਿਸ ਤਹਿਤ ਸਰਕਾਰ ਵਲੋਂ 7 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਇਸ ਨਾਲ ਸ਼ਹਿਰ ਅੰਦਰ ਬਿਜਲੀ ਦੀਆਂ ਤਾਰਾਂ ਖੰਭਿਆਂ, ਟਰਾਂਸਫ਼ਾਰਮ ਆਦਿ ਦਾ ਨਵੀਨੀਕਰਨ ਕੀਤਾ ਜਾਵੇਗਾ। ਧੀਮਾਨ ਨੇ ਕਿਹਾ ਕਿ ਐਕਸੀਅਨ ਨੂੰ ਹਦਾਇਤਾਂ ਕੀਤੀਆਂ ਹਨ ਕਿ ਨਵੀਨੀਕਰਨ ਕਰਨ ਸਮੇਂ ਗਰਮੀ ਦੇ ਸੀਜਨ ਨੂੰ ਮੁੱਖ ਰਖਦਿਆਂ ਕੰਮ ਕੀਤਾ ਜਾਵੇ ਤਾ ਕਿ ਲੋਕਾਂ ਨੂੰ ਕੋਈ ਦਿਕਤ ਨਾ ਆਵੇ। ਇਸ ਮੌਕੇ ਐਕਸੀਅਨ ਅਮਨਦੀਪ ਸਿੰਘ ਖੰਗੂੜਾ, ਐਸ.ਡੀ.ਓ. ਸੁਖਜੀਤ ਸਿੰਘ, ਜਗਮੇਲ ਸਿੰਘ ਜਿੱਤਵਾਲ ਯੂਥ ਪ੍ਰਧਾਨ, ਵਿੱਕੀ ਟੰਡਨ, ਕਿੱਟੂ ਥਾਪਰ, ਤੇਜੀ ਕਮਾਲਪੁਰ, ਮਨਜਿੰਦਰ ਬਿੱਟਾ ਪੀਏ ਧੀਮਾਨ, ਪ੍ਰਧਾਨ ਜਸਵਿੰਦਰ ਲਾਲੀ, ਕੇਦਾਰ ਕਪਿਲਾ ਆਦਿ ਹਾਜ਼ਰ ਸਨ।