ਸਮੂਹ ਗੁਰਦਵਾਰਾ ਕਮੇਟੀਆਂ ਅਤੇ ਸੰਗਤਾਂ ਗੁਰੂਧਾਮਾਂ 'ਚ ਬਿਜਲੀ ਅਤੇ ਵਾਇਰਿੰਗ ਦਾ ਵਧੀਆ ਪ੍ਰਬੰਧ ਕਰਨ
Published : May 30, 2020, 6:43 am IST
Updated : May 30, 2020, 6:43 am IST
SHARE ARTICLE
Fiel Photo
Fiel Photo

ਪਾਲਕੀ ਸਾਹਿਬ ਦੇ ਨਾਲ ਲੜੀਆਂ, ਪਲਾਸਟਿਕ ਦਾ ਪੱਖਾ ਆਦਿ ਨਾ ਲਗਾਇਆ ਜਾਵੇ

ਅੰਮ੍ਰਿਤਸਰ 29 ਮਈ ( ਸੁਖਵਿੰਦਰਜੀਤ ਸਿੰਘ ਬਹੋੜੂ) : ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੀਡੀਆ ਰਾਹੀਂ ਸਿੱਖ ਸੰਗਤਾਂ ਨੂੰ ਕਈ ਵਾਰ ਸੁਚੇਤ ਕੀਤਾ ਗਿਆ ਹੈ ਕੇ ਗੁਰਦਆਰਾ ਸਾਹਿਬਾਨ ਵਿਚ ਚੰਗੀ ਵਾਇਰਿੰਗ ਅਤੇ ਚੰਗਾ ਬਿਜਲੀ ਦਾ ਸਮਾਨ ਲਗਾਇਆ ਜਾਵੇ। ਪਾਲਕੀ ਸਾਹਿਬ ਜੀ ਦੇ ਨਾਲ ਲੜੀਆਂ, ਪਲਾਸਟਿਕ ਦਾ ਪੱਖਾ ਆਦਿ ਨਾ ਲਗਾਇਆ ਜਾਵੇ ਕਿਉਂਕਿ ਇਹ ਚੀਜ਼ਾਂ ਚਲਦੀਆਂ ਰਹਿਣ ਕਰ ਕੇ ਗਰਮ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ ਬਣਦੀਆਂ ਹਨ ਪਰੰਤੂ ਫਿਰ ਵੀ ਸਿੱਖ ਸੰਗਤਾਂ ਅਜਿਹਾ ਕਰਨ ਵਿਚ ਅਣਗਹਿਲੀ ਕਰ ਰਹੀਆਂ ਹਨ।

File photoFile photo

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸ਼ਬਦ ਗੁਰੂ ਹਨ ਇਨ੍ਹਾਂ ਦਾ ਸਤਿਕਾਰ ਕਰਨਾ ਹਰ ਗੁਰਸਿੱਖ ਦਾ ਫ਼ਰਜ਼ ਬਣਦਾ ਹੈ ਪਰ ਇਸ ਦੇ ਨਾਲ-ਨਾਲ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕੇ ਕੋਈ ਅਜਿਹੀ ਘਟਨਾ ਨਾ ਵਾਪਰੇ ਜੋ ਸ਼ਰਧਾਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ ਬਣੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰਮੀ ਅਤੇ ਸਰਦੀ ਤੋਂ ਰਹਿਤ ਹਨ, ਇਸ ਲਈ ਸਮੂਹ ਗ੍ਰੰਥੀ ਸਿੰਘ ਜਿੰਨੀ ਦੇਰ ਗੁਰਦਵਾਰਾ ਸਾਹਿਬ ਵਿਚ ਹਾਜ਼ਰ ਰਹਿਣ ਓਨੀ ਦੇਰ ਹੀ ਬਿਜਲੀ ਦਾ ਪ੍ਰਯੋਗ ਕੀਤਾ ਜਾਵੇ ਬਾਅਦ ਵਿਚ ਕੇਵਲ ਇਕ ਛੋਟੀ ਲਾਇਟ ਤੋਂ ਬਿਨਾਂ ਹੋਰ ਕੁੱਝ ਨਾ ਚਲਾਇਆ ਜਾਵੇ,

ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੀ ਬਣਿਆ ਰਹੇ ਅਤੇ ਕਿਸੇ ਕਿਸਮ ਦੀ ਬੇਅਦਬੀ ਹੋਣ ਦਾ ਡਰ ਵੀ ਨਾ ਰਹੇ। ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਗੁਰਦਵਾਰਾ ਕਮੇਟੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਜਿਹਾ ਕਰਨ ਤੋਂ ਗੁਰੇਜ਼ ਕੀਤਾ ਜਾਵੇ ਜਿਸ ਨਾਲ ਇਹ ਘਟਨਾਵਾਂ ਹੋ ਸਕਦੀਆਂ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement