Advertisement
  ਖ਼ਬਰਾਂ   ਪੰਜਾਬ  30 May 2020  ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ

ਸਪੋਕਸਮੈਨ ਸਮਾਚਾਰ ਸੇਵਾ
Published May 30, 2020, 10:38 pm IST
Updated May 30, 2020, 10:38 pm IST
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਚੁੱਕ ਕੇ ਲਿਜਾਣ ਵਾਲੇ ਵਿਅਕਤੀ ਵਿਰੁਧ ਮਾਮਲਾ ਦਰਜ
1
 1

ਭੀਖੀ, 30 ਮਈ (ਬਹਾਦਰ ਖ਼ਾਨ): ਨੇੜਲੇ ਪਿੰਡ ਗੁੜਥੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਸਥਾਨਕ ਪੁਲਿਸ ਨੇ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਇੱਕ ਵਿਅਕਤੀ ਵਲੋਂ ਪਿੰਡ ਦੇ ਡੇਰੇ ਵਿਚ ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਜੋ ਕਿ ਗੁਰੂਦਵਾਰਾ ਸਾਹਿਬ ਵਿਚੋਂ ਲਿਜਾ ਕੇ ਪ੍ਰਕਾਸ਼ ਕੀਤੀ ਗਈ ਸੀ, ਨੂੰ ਡੇਰੇ ਵਿਚੋਂ ਇਕੱਲੇ ਨੇ ਲਿਆ ਕੇ ਗੁਰਦਵਾਰਾ ਸਾਹਿਬ ਵਿਖੇ ਲਿਆਂਦਾ ਅਤੇ ਗੁਰਦਵਾਰਾ ਸਾਹਿਬ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਥੜੇ ਦੇ ਸ਼ੀਸੇ ਲੱਗੇ ਹੋਣ ਕਾਰਨ ਉਨ੍ਹਾਂ ਨੂੰ ਵੀ ਤੋੜ ਦਿਤਾ, ਜਿਸ ਨਾਲ ਉਕਤ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਵੀ ਨੁਕਸਾਨ ਪੁੱਜਾ ਹੈ।

10

ਇਸ ਬੇਅਦਬੀ ਦੀ ਸੂਚਨਾ ਤੁਰਤ ਥਾਣਾ ਭੀਖੀ ਨੂੰ ਦਿਤੀ ਗਈ। ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸੰਜੂ ਸਿੰਘ ਪੁੱਤਰ ਮਾਣਾ ਸਿੰਘ ਵਿਰੁਧ ਆਈਪੀਸੀ ਦੀ ਧਾਰਾ 295-ਏ, 454, 427, 506 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਸਿੱਖ ਸੰਗਠਨਾਂ ਅਤੇ ਪਿੰਡ ਵਾਸੀਆਂ ਨੂੰ ਘਟਨਾ ਦਾ ਪਤਾ ਲਗਦਿਆਂ ਹੀ ਉਹ ਗੁਰਦਵਾਰਾ ਸੰਤ ਬਾਬਾ ਅਤਰ ਸਿੰਘ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਪ੍ਰਸ਼ਾਸਨ ਵਲੋਂ ਵੀ ਭਾਰੀ ਮਾਤਰਾ ਵਿਚ ਪੁਲਿਸ ਤਾਇਨਾਤ ਕੀਤੀ ਗਈ ਸੀ। ਆਖਰ ਪਿੰਡ ਵਾਸੀਆਂ ਅਤੇ ਸਿੱਖ ਸੰਗਠਨਾਂ ਦੇ ਮੁਖੀਆਂ ਵਿਚਕਾਰ ਚੱਲੀ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਮਾਫ਼ੀ ਮੰਗਣ ਅਤੇ ਗੁਰਦਵਾਰਾ ਸਾਹਿਬ ਵਿਖੇ ਸ਼੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਉਣ ਤੋਂ ਬਾਦ ਮੁੜ ਅਜਿਹੀ ਗ਼ਲਤੀ ਨਾ ਦੁਹਰਾਉਣ ਤੋਂ ਬਾਅਦ ਮਾਮਲਾ ਨਿਪਟ ਗਿਆ।

ਪੁਲਿਸ ਪ੍ਰਸਾਸ਼ਨ ਵਲੋਂ ਐਸ.ਪੀ. ਕੁਲਦੀਪ ਸਿੰਘ ਸੋਹੀ ਅਤੇ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਦੀ ਸੂਝ ਬੂਝ ਨਾਲ ਇਹ ਮਾਮਲਾ ਹਲ ਹੋ ਗਿਆ। ਇਸ ਦੌਰਾਨ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ, ਬਚਿੱਤਰ ਸਿੰਘ ਪ੍ਰਧਾਨ ਰਾਗੀ ਸਭਾ, ਹਰਜਿੰਦਰ ਸਿੰਘ ਭੀਖੀ, ਸੁਖਚੈਨ ਸਿੰਘ ਅਤਲਾ, ਅਮਰਜੀਤ ਸਿੰਘ ਕਣਕਵਾਲ ਭੰਗੂਆਂ, ਬਾਬਾ ਜਸਵਿੰਦਰ ਸਿੰਘ, ਬਾਬਾ ਬੂਟਾ ਸਿੰਘ ਗੁੜਥੜੀ, ਬਾਬਾ ਦਰਸ਼ਨ ਸਿੰਘ ਬਾਠਾਂਵਾਲੇ, ਪ੍ਰਗਟ ਸਿੰਘ ਖਾਲਸਾ ਤੋਂ ਇਲਾਵਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਤੋਂ ਇਲਾਵਾ ਰਾਏ ਸਿੰਘ ਸਰਪੰਚ, ਫੌਜਾ ਸਿੰਘ ਸਾਬਕਾ ਸਰਪੰਚ, ਗੋਬਿੰਦ ਸਿੰਘ, ਗੁਰਬਚਨ ਸਿੰਘ, ਘੁੱਕਰ ਸਿੰਘ, ਲਾਭ ਸਿੰਘ, ਨੇਕ ਸਿੰਘ ਅਤੇ ਜਸਵੀਰ ਸਿੰਘ ਖੀਵਾ ਪਿੰਡ ਵਾਸੀ ਵੀ ਮੌਜੂਦ ਸਨ। ਐਸ.ਪੀ ਕੁਲਦੀਪ ਸਿੰਘ ਸੋਹੀ ਨੇ ਦਸਿਆ ਕਿ ਸੰਜੂ ਸਿੰਘ ਵਿਰੁਧ ਥਾਣਾ ਭੀਖੀ ਵਿਖੇ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Advertisement

 

Advertisement
Advertisement