ਨਵੀਂ ਊਰਜਾ ਤੇ ਉਤਸ਼ਾਹ ਲਈ ਨੌਜਵਾਨ ਜ਼ਿਲ੍ਹਾ ਵਿਕਾਸ ਫ਼ੈਲੋ ਨਿਯੁਕਤ ਕਰੇਗੀ ਪੰਜਾਬ ਸਰਕਾਰ
Published : May 30, 2020, 7:13 am IST
Updated : May 30, 2020, 7:13 am IST
SHARE ARTICLE
Capt. Amrinder Singh
Capt. Amrinder Singh

ਪੰਜਾਬ ਸਰਕਾਰ ਦਾ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਵਿਭਾਗ, ਅਸ਼ੋਕਾ ਯੂਨੀਵਰਸਟੀ ਦੀ ਭਾਈਵਾਲੀ

ਚੰਡੀਗੜ੍ਹ, 29 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਦਾ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਵਿਭਾਗ, ਅਸ਼ੋਕਾ ਯੂਨੀਵਰਸਟੀ ਦੀ ਭਾਈਵਾਲੀ ਨਾਲ 23 ਨੌਜਵਾਨ ਜ਼ਿਲ੍ਹਾ ਵਿਕਾਸ ਫੈਲੋ ਨਿਯੁਕਤ ਕਰਨ ਜਾ ਰਿਹਾ ਹੈ, ਇਹ ਫੈਲੋ ਅਗੱਸਤ 2020 ਵਿਚ ਸਰਕਾਰ ਵਿਚ ਸ਼ਾਮਲ ਹੋ ਜਾਣਗੇ । ਇਸ ਕਦਮ ਦਾ ਉਦੇਸ਼ ਪ੍ਰਬੰਧਨ ਵਿਚ ਨਵੀਂ ਊਰਜਾ ਅਤੇ ਉਤਸ਼ਾਹ ਪੈਦਾ ਕਰਨਾ ਹੈ।

ਇਹ ਪ੍ਰਗਟਾਵਾ ਅੱਜ ਜਾਰੀ ਪ੍ਰੈਸ ਬਿਆਨ ਵਿਚ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕੀਤਾ। ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਦਸਿਆ ਕਿ ਪ੍ਰੋਗਰਾਮ ਲਈ ਅਰਜ਼ੀਆਂ ਇਸ ਹਫ਼ਤੇ ਖੁਲ੍ਹੀਆਂ ਹਨ ਅਤੇ ਇਹ ਡੀਜੀਆਰ ਦੀ ਵੈਬਸਾਈਟ, ਅਸ਼ੋਕਾ ਯੂਨੀਵਰਸਟੀ ਦੀ ਵੈਬਸਾਈਟ ਸਮੇਤ ਲਿੰਕਡਇਨ ਆਦਿ ਪਲੇਟਫ਼ਾਰਮਾਂ 'ਤੇ ਉਪਲਬਧ ਹਨ।

ਉਨ੍ਹਾਂ ਕਿਹਾ ਕਿ ਇਹ ਨਵੀਂ ਪਹਿਲ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਦੀ ਉਪਜ ਹੈ, ਜੋ ਮੰਨਦੇ ਹਨ ਕਿ ਇਸ ਪਹਿਲਕਦਮੀ ਨਾਲ ਪ੍ਰਬੰਧਨ ਵਿਚ ਨਵੀਂ ਪ੍ਰਤਿਭਾ ਅਤੇ ਊਰਜਾ ਦਾ ਸੰਚਾਰ ਹੋਵੇਗਾ। ਪ੍ਰਸ਼ਾਸਨ ਸੁਧਾਰ ਵਿਭਾਗ ਨੇ ਵਿਭਾਗਾਂ ਵਿਚ ਸ਼ਾਸਨ ਪ੍ਰਬੰਧਾਂ ਨੂੰ  ਹੋਰ ਸੁਚਾਰੂ ਬਣਾਉਣ ਲਈ ਪਹਿਲਾਂ ਵੀ ਰਾਜ ਪੱਧਰ ੱਤ 10 ਗਵਰਨੈਂਸ ਫੈਲੋ ਰੱਖੇ ਸਨ।

ਵਧੀਕ ਮੁੱਖ ਸਕੱਤਰ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਇਹ ਫੈਲੋ 22 ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰਾਂ ਅਤੇ ਡੀ.ਜੀ.ਆਰ. ਦੀ ਨਿਗਰਾਨੀ ਹੇਠ ਰੱਖੇ ਜਾਣਗੇ। ਇਹ ਇਕ ਸਾਲ ਦਾ ਫੈਲੋਸ਼ਿਪ ਪ੍ਰੋਗਰਾਮ ਹੋਵੇਗਾ ਜਿਸ ਦੌਰਾਨ ਹਰੇਕ ਫੈਲੋ, ਜ਼ਿਲ੍ਹਾ ਪ੍ਰਸ਼ਾਸਨ ਨੂੰ ਮੌਜੂਦਾ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚ ਸਹਾਇਤਾ ਪ੍ਰਦਾਨ ਕਰੇਗਾ।

ਅਸ਼ੋਕਾ ਯੂਨੀਵਰਸਟੀ ਚੰਡੀਗੜ੍ਹ ਵਿਖੇ ਸਥਾਪਤ ਪ੍ਰੋਗਰਾਮ ਮੈਨੇਜਮੈਂਟ ਯੂਨਿਟ (ਪੀ.ਐਮ.ਯੂ.) ਰਾਹੀਂ ਡੀ.ਜੀ.ਆਰ. ਨੂੰ ਸਹਾਇਤਾ ਪ੍ਰਦਾਨ ਕਰੇਗੀ, ਜੋ ਇਨ੍ਹਾਂ ਫੈਲੋਜ਼ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਲੌਜਿਸਟਿਕ ਚੁਣੌਤੀਆਂ ਨਾਲ ਨਜਿੱਠਣ ਵਿਚ ਵੀ ਸਹਿਯੋਗ ਦੇਵੇਗੀ। ਹਰੇਕ ਫੈਲੋ ਲਈ ਅਸਾਈਨਮੈਂਟ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ, ਡੀਜੀਆਰ ਦੀਆਂ ਤਰਜੀਹਾਂ ਦੇ ਅਧਾਰ 'ਤੇ ਵੱਖੋ-ਵੱਖ ਹੋ ਸਕਦੀ ਹੈ ਅਤੇ ਪੀਐਮਯੂ ਵਲੋਂ ਅਪਣੇ ਕੰਮ ਦੀਆਂ ਵਿਆਪਕ ਸੀਮਾਵਾਂ ਨੂੰ ਪ੍ਰਭਾਸ਼ਿਤ ਕਰਨ ਲਈ ਥੀਮਜ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ਤਾਂ ਜੋ ਟੀਮ ਦੇ ਕੰਮ ਵਿਚ ਪੁਖ਼ਤਗੀ ਆ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement