
ਢਾਈ ਮਹੀਨੇ ਬਾਅਦ ਵੀਡੀਉ ਕਾਨਫ਼ਰੰਸਿੰਗ ਰਾਹੀਂ ਹੋਈ ਨਗਰ ਨਿਗਮ ਦੀ ਬੈਠਕ
ਚੰਡੀਗੜ੍ਹ, 29 ਮਈ (ਤਰੁਣ ਭਜਨੀ): ਢਾਈ ਮਹੀਨੇ ਬਾਅਦ ਨਗਰ ਨਿਗਮ ਸਦਨ ਦੀ ਬੈਠਕ ਵੀਡੀਓ ਕਾਂਫਰੈਂਸਿੰਗ ਦੇ ਰਾਹੀਂ ਹੋਈ । ਕੌਂਸਲਰਾਂ ਨੇ ਸ਼ਹਿਰ ਵਿਚ ਕੋਰੋਨਾ ਦੀ ਲੜਾਈ ਲਈ ਕੀਤੇ ਗਈ ਕੋਸ਼ਿਸ਼ਾਂ ਤੇ ਚਰਚਾ ਕੀਤੀ। ਸਾਰੇ ਕੌਂਸਲਰਾਂ ਨੇ ਕਮਿਸ਼ਨਰ ਕੇ ਕੇ ਯਾਦਵ ਅਤੇ ਮੇਅਰ ਰਾਜਬਾਲਾ ਮਲਿਕ ਦੇ ਨਾਲ - ਨਾਲ ਅਧਿਕਾਰੀਆਂ ਦੀ ਵੀ ਸਲਾਘਾ ਕੀਤੀ।
ਕਾਂਗਰਸ ਕੌਂਸਲਰ ਗੁਰਬਖਸ਼ ਰਾਵਤ ਨੇ ਕਿਹਾ ਕਿ ਜਿਹੜੇ ਰੇਹੜੀਆਂ ਵਾਲੇ ਗਲੀਆਂ ਵਿਚ ਆ ਰਹੇ ਹਨ , ਉਨ੍ਹਾਂਨੂੰ ਵੀ ਨਗਰ ਨਿਗਮ ਤੋਂ ਦਸਤਾਨੇ ਅਤੇ ਮਾਸਕ ਉਪਲੱਬਧ ਕਰਾਏ ਜਾਣ । ਕਾਂਗਰਸ ਕੌਂਸਲਰ ਸਤੀਸ਼ ਕੈਂਥ ਨੇ ਕਿਹਾ ਕਿ ਜੋ ਪਿਛਲੇ ਦਿਨੀ ਵਿੱਤ ਅਤੇ ਸੰਧੀ ਕਮੇਟੀ ਵਿਚ ਪਿੰਡ ਦੀਆਂ ਦੁਕਾਨਾਂ ਦੇ ਕਿਰਾਏ ਵਧਾਉਣ ਦਾ ਫੈਸਲਾ ਲਿਆ ਗਿਆ ਹੈ , ਉਸਨੂੰ ਵਾਪਸ ਲਿਆ ਜਾਵੇ ਕਿਉਂਕਿ ਇਸ ਸਮੇਂ ਕਿਰਾਏ ਦਾ ਰੇਟ ਵਧਾਉਣ ਦਾ ਫੈਸਲਾ ਸਹੀ ਨਹੀਂ ਹੈ।
ਉਥੇ ਹੀ ਸੀਨੀਅਰ ਡਿਪਟੀ ਮੇਅਰ ਰਵੀ ਕਾਂਤ ਸ਼ਰਮਾ ਨੇ ਕਾਂਗਰਸ ਕੌਂਸਲਰ ਦਲ ਦੇ ਨੇਤਾ ਦਵਿੰਦਰ ਸਿੰਘ ਬਬਲਾ ਨੂੰ ਕਿਹਾ ਕਿ ਉਹ ਵੀਰਵਾਰ ਨੂੰ ਦਿਤੇ ਗਏ ਬਿਆਨ ਲਈ ਮਾਫੀ ਮੰਗਣ। ਰਵਿਕਾਂਤ ਸ਼ਰਮਾ ਦਾ ਕਹਿਣਾ ਹੈ ਕਿ ਬਬਲਾ ਨੇ ਇਹ ਬਿਆਨ ਦਿਤਾ ਹੈ ਕਿ ਕੋਰੋਨਾ ਵਿਚ ਮੰਦਰਾਂ ਵਿਚ ਲੋਕਾਂ ਦੀ ਮਦਦ ਨਹੀਂ ਕੀਤੀ ਗਈ।
ਕਾਂਗਰਸ ਕੌਂਸਲਰ ਦਲ ਦੇ ਨੇਤਾ ਦਵਿੰਦਰ ਸਿੰਘ ਬਬਲਾ ਨੇ ਭਾਜਪਾ ਕੌਂਸਲਰਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂਨੇ ਮੰਦਰਾਂ ਲਈ ਕੋਈ ਗਲਤ ਸ਼ਬਦਾਂ ਦੀ ਵਰਤੋ ਨਹੀਂ ਕੀਤੀ ਹੈ। ਉਨ੍ਹਾਂਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਏਰੀਆ ਸੈਕਟਰ 27 ਵਿਚ ਪ੍ਰਸ਼ਾਸਨ ਮੰਦਰ ਨੂੰ ਤੋੜਨ ਆਇਆ ਸੀ , ਤਾਂ ਉਥੇ ਹੀ ਬੁਲਡੋਜਰ ਦੇ ਅੱਗੇ ਖੜੇ ਹੋਏ ਸਨ ਜਦੋਂ ਕਿ ਉਸ ਸਮੇਂ ਭਾਜਪਾ ਦੇ ਨੇਤਾ ਗਾਇਬ ਸਨ। ਵਿਡਿਓ ਕਾਨਫਰੈਂਸਿੰਗ ਰਾਹੀਂ ਹਰੇਕ ਕੌਂਸਲਰ ਨੇ ਅਪਣੀ ਗੱਲ ਸਦਨ ਵਿਚ ਰੱਖੀ।
ਦੂਜੇ ਪਾਸੇ ਨਿਗਮ ਕਮਿਸ਼ਨਰ ਕੇ ਕੇ ਯਾਦਵ ਅਤੇ ਮੇਅਰ ਰਾਜਬਾਲਾ ਮਲਿਕ ਅਤੇ ਹੋਰ ਅਧਿਕਾਰੀਆਂ ਨੇ ਵੀ ਵਿਡਿਓ ਕਾਨਫਰੈਂਸਿੰਗ ਰਾਹੀਂ ਕੌਂਸਲਰਾਂ ਨਾਲ ਬੈਠਕ ਕੀਤੀ। ਜਿਕਰਯੋਗ ਹੈ ਕਿ ਕੋਰੋਨਾ ਸੰਕਟ ਕਾਰਨ ਹਰ ਮਹੀਨੇ ਹੋਣ ਵਾਲੀ ਨਗਰ ਨਿਗਮ ਦੀ ਬੈਠਕ ਨਹੀ ਹੋ ਸਕੀ ਸੀ। ਜੋਕਿ ਸ਼ੁੱਕਰਵਾਰ ਵਿਡਿਓ ਕਾਨਫਰੈਂਸਿੰਗ ਰਾਹੀਂ ਕੀਤੀ ਗਈ।