ਬਾਦਲਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪਣੀ ਨਿਜੀ ਜਾਗੀਰ ਬਣਾਇਆ : ਬ੍ਰਹਮਪੁਰਾ
Published : May 30, 2021, 12:17 am IST
Updated : May 30, 2021, 12:17 am IST
SHARE ARTICLE
image
image

ਬਾਦਲਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪਣੀ ਨਿਜੀ ਜਾਗੀਰ ਬਣਾਇਆ : ਬ੍ਰਹਮਪੁਰਾ

ਗੁਰੂ ਦੀਆਂ ਬੇਅਦਬੀਆਂ ਨਾਲ ਸਿੱਖਾਂ ਦੇ ਹਿਰਦੇ ਵਲੂਧਰੇ ਪਏ ਹਨ

ਤਰਨਤਾਰਨ, 29 ਮਈ (ਅਜੀਤ ਘਰਿਆਲਾ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁੁਰਾ ਨੇ ਅਪਣੇ ਗ੍ਰਹਿ ਪਿੰਡ ਬ੍ਰਹਮਪੁਰਾ ਵਿਖੇ ਪਾਰਟੀ ਵਰਕਰਾਂ ਨਾਲ ਅਹਿਮ ਬੈਠਕ ਕੀਤੀ, ਜਿਸ ’ਚ ਭਖਦੇ ਮੁੱਦਿਆਂ ’ਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ।  ਬ੍ਰਹਮਪੁਰਾ ਨੇ ਕਿਹਾ ਕਿ ਅੰਗਰੇਜ਼ ਸਾਮਰਾਜ ਦੌਰਾਨ ਲੱਖਾਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਬਾਦਲਾਂ ਨੇ ਅਪਣੀ ਨਿੱਜੀ ਜਾਗੀਰ ਬਣਾ ਲਿਆ ਹੈ ਜੋ ਸਿਰਫ਼ ਅਪਣੇ ਹਿਤਾਂ ਲਈ ਵਰਤ ਰਹੇ ਹਨ। 
  ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਲਈ ਸਿੱਖ ਸ਼ਰਧਾਲੂਆਂ ਨੂੰ ਲੰਮਾ ਸਮਾ ਸੰਘਰਸ਼ ਕਰਨਾ ਪਿਆ ਸੀ ਫਿਰ ਕਿਤੇ ਜਾ ਕੇ ਸਿੱਖਾਂ ਨੂੰ ਖ਼ੁਦ ਮੁਖਤਿਆਰੀ ਮਿਲੀ ਸੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ 1 ਜੂਨ ਨੂੰ ਜ਼ਿਲ੍ਹਾ ਫ਼ਰੀਦਕੋਟ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਗਤੀ ਅਰਦਾਸ ਕੀਤੀ ਜਾਵੇਗੀ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਪਾਰਟੀ ਦੀ ਉੱਚ ਲੀਡਰਸ਼ਿਪ, ਅਹੁਦੇਦਾਰ, ਪਾਰਟੀ ਵਰਕਰ ਤੇ ਹੋਰ ਵੀ ਪੰਥਕ ਹਿਤੈਸ਼ੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਹਿਰਦੇ ਗੁਰੂ ਦੀ ਬੇਅਦਬੀਆਂ ਨਾਲ ਵਲੂੰਧਰੇ ਪਏ ਹਨ, ਬਾਦਲਾਂ ਦੀ ਸਰਕਾਰ ਵੇਲੇ ਬੇਅਦਬੀਆਂ ਦਾ ਹੜ੍ਹ ਆ ਗਿਆ ਸੀ। 1 ਜੂਨ ਨੂੰ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਖੇ, 12 ਅਕਤੂਬਰ 2015 ਨੂੰ ਗੁਰਦੁਆਰਾ ਬਰਗਾੜੀ ਸਾਹਿਬ, 13 ਤੋਂ 16 ਅਕਤੂਬਰ ਨੂੰ ਹੋਰ ਵੀ ਕਈ ਥਾਈਂ ਬੇਅਦਬੀਆਂ ਹੋਈਆਂ, ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਿਸ਼ਰੀਵਾਲਾ ਵਿਖੇ, ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਠ, ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾਏ ਨਾਂਗਾ, ਪਿੰਡ ਗਦਾਨੀ ਨਵਾਂ ਸ਼ਹਿਰ, ਮੁਕਤਸਰ ਦੇ ਪਿੰਡ ਕੋਟ ਅਬਲੂਵਾਲਾ ਵਿਖੇ, ਸੰਗਰੂਰ ਜ਼ਿਲ੍ਹੇ ਦੇ ਪਿੰਡ ਕੋਹਰੀਆਂ ਆਦਿ ਵੱਖ-ਵੱਖ ਥਾਈਂ ਬੇਅਦਬੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਅੱਗਾਂ ਲਾਈਆਂ ਗਈਆਂ। ਇਹ ਸੱਭ ਬੇਅਦਬੀਆਂ ਬਾਦਲ ਸਰਕਾਰ ਵੇਲੇ ਹੋਈਆਂ ਸਨ। ਇਨ੍ਹਾਂ ਘਟਨਾਵਾਂ ਨਾਲ ਸਿੱਖ ਕੌਮ ’ਚ ਬਾਦਲਾਂ ਤੇ ਕੈਪਟਨ ਪ੍ਰਤੀ ਘੋਰ ਨਫ਼ਰਤ ਪੈਦਾ ਹੋਈ ਹੈ।
ਉਨ੍ਹਾਂ ਕਿਹਾ ਕਿ ਬਾਦਲਾਂ ਦੀ ਸ਼ਹਿ ’ਤੇ ਪੁਲਿਸ ਨੇ ਸਿੱਖਾਂ ਨੂੰ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ ਤੇ ਧੱਕੇਸ਼ਾਹੀ ਕੀਤੀ ਜਿਸ ਨਾਲ ਸ਼ਾਂਤਮਈ ਅੰਦੋਲਨ ਕਰ ਸਿੱਖਾਂ ’ਤੇ ਪੁਲਿਸ ਨੇ ਗੋਲੀ ਚਲਾ ਦਿਤੀ ਜਿਸ ’ਚ 2 ਸਿੱਖ ਨੌਜਵਾਨ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਬੜੀ ਬੇਸਬਰੀ ਨਾਲ ਸਿੱਖ ਕੌਮ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕਾਹਲੀ ਹੈ ਪਰ ਬਾਦਲਾਂ-ਕੈਪਟਨ ਦੇ ਰਲਵੇਂ ਮੈਚ ਨੇ ਸਿੱਖ ਕੌਮ ਦਾ ਬੇੜਾ ਗਰਕ ਕਰ ਦਿਤਾ । 
ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਮੈ ਬੇਅਦਬੀਆਂ ਦੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਂਗਾ ਤੇ ਜੇਲਾਂ ’ਚ ਸੁੱਟਾਂਗਾ ਪਰ ਅਫ਼ਸੋਸ ਨਾਲ ਕਿਹਾ ਜਾਂਦਾ ਹੈ ਕਿ ਉਸ ਨੇ ਸਾਢੇ 4 ਸਾਲਾਂ ’ਚ ਸਿਰਫ਼ ਸਿਟਾਂ ਹੀ ਬਣਾਈਆਂ ਤਾਂ ਜੋ ਉਸ ਦੇ ਜੋਟੀਦਾਰ ਬਾਦਲ ਬਚ ਜਾਣ। 
ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਬਾਦਲਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕੁੱਝ ਵੋਟਾਂ ਖ਼ਾਤਰ ਪੰਥ ਨੂੰ ਸਿੱਖ ਵਿਰੋਧੀ ਤਾਕਤਾਂ ਕੋਲ ਵੇਚ ਦਿਤਾ, ਜਿਸ ਦਾ ਖ਼ਮਿਆਜ਼ਾ ਉਸ ਨੂੰ ਭੁਗਣਤਣਾ ਪਵੇਗਾ।
ਇਸ ਮੌਕੇ ਬਲਵਿੰਦਰ ਸਿੰਘ ਵੇਈ ਪੁਈ ਸ਼੍ਰੋਮਣੀ ਕਮੇਟੀ ਮੈਂਬਰ, ਫ਼ੈਡਰੇਸ਼ਨ ਆਗੂ ਕਸ਼ਮੀਰ ਸਿੰਘ ਸੰਘਾ, ਸਤਨਾਮ ਸਿੰਘ ਚੋਹਲਾ, ਹਰਜਿੰਦਰ ਸਿੰਘ ਸਾਬਕਾ ਸਰਪੰਚ ਸ਼ੇਖਚੱਕ, ਮਨਜਿੰਦਰ ਸਿੰਘ ਬਿੱਟੂ, ਬਲਜਿੰਦਰ ਸਿੰਘ ਫੈਲੋਕੇ, ਸੁਰਜਨ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਢੋਟੀ, ਮੱਖਣ ਸਿੰਘ ਢੋਟੀ, ਨੰਬਰਦਾਰ ਪ੍ਰਕਾਸ਼ ਸਿੰਘ, ਰਾਜਬੀਰ ਸਿੰਘ ਸੈਕਟਰੀ, ਕੁਲਦੀਪ ਸਿੰਘ ਯਾਮਾਰਾਏ ਸਾਬਕਾ ਡੀ.ਐਸ.ਪੀ., ਜਸਪਾਲ ਸਿੰਘ ਲਾਲਪਪੁਰਾ, ਪਿ੍ਰੰਸ ਭਰੋਵਾਲ, ਮੋਹਣ ਸਿੰਘ, ਮੁਖਤਾਰ ਸਿੰਘ ਭੱਠਲ ਭਾਈਕੇ, ਦੇਸਾ ਸਿੰਘ ਮੰਮਣਕੇ, ਪਿਆਰਾ ਸਿੰਘ ਦੁੱਗਲਾਵਾਲਾ, ਦਿਲਬਾਗ ਸਿੰਘ ਕਾਹਲਵਾ, ਸੁਰਜੀਤ ਸਿੰਘ, ਗੁਰਸ਼ਰਨ ਸਿੰਘ ਸ਼ੇਖ, ਮੇਜਰ ਸਿੰਘ ਨੰਬਰਦਾਰ, ਪ੍ਰਕਾਸ਼ ਸਿੰਘ, ਦਲਬੀਰ ਸਿੰਘ ਸਾਬਕਾ ਸਰਪੰਚ, ਤਰਸੇਮ ਸਿੰਘ ਦੁਲਚੀਪੁਰ, ਦਲਬੀਰ ਸਿੰਘ, ਲਾਲ ਸਿੰਘ ਨੰਬਰਦਾਰ ਮੁੰਡਾ ਪਿੰਡ ਵਾਲੇ ਆਦਿ ਬਲਵੀਰ ਸਿੰਘ ਕੋਬੋ ਢਾਏ ਵਾਲਾ, ਸਾਬਕਾ ਸਰੰਪਚ ਗੁਰਵੇਲ ਸਿੰਘ, ਮਾਸਟਰ ਗੁਰਨਾਮ ਸਿੰਘ ਧੁੰਨ, ਨੰਬਰਦਾਰ ਲਾਲ ਸਿੰਘ ਮੁੰਡਾ ਪਿੰਡ, ਸਰਬਜੀਤ ਸਿੰਘ ਬਾਣੀਆ, ਸਤਨਾਮ ਸਿੰਘ ਕਰਮੂਵਾਲਾ, ਸੁਖਚੈਨ ਸਿੰਘ ਕਰਮੂਵਾਲਾ, ਸਾਹਿਬ ਸਿੰਘ, ਜਮੀਤਾ ਸਿੰਘ ਆਦਿ ਮੌਕੇੇ ’ਤੇ ਹਾਜ਼ਰ ਸਨ।

ਫੋਟੋ ਕੈਪਸ਼ਨ—29-06------ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੀਟਿੰਗ ਦੌਰਾਨ, ਰਵਿੰਦਰ ਸਿੰਘ ਬ੍ਰਹਮਪੁਰਾ,ਬਲਵਿੰਦਰ ਸਿੰਘ ਵੇਈ ਪੁਈ  ਤੇ ਹੋਰ ਖੜੇ  ਦਿਖਾਈ ਦਿੰਦੇ ਹੋਏ
 

SHARE ARTICLE

ਏਜੰਸੀ

Advertisement

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM
Advertisement