ਪਟਰੌਲ ਪੰਪ ਸੇਲਜ਼ਮੈਨ ਦੇ ਕਤਲ ਦੀ ਗੁੱਥੀ ਸੁਲਝੀ
Published : May 30, 2022, 12:34 am IST
Updated : May 30, 2022, 12:34 am IST
SHARE ARTICLE
image
image

ਪਟਰੌਲ ਪੰਪ ਸੇਲਜ਼ਮੈਨ ਦੇ ਕਤਲ ਦੀ ਗੁੱਥੀ ਸੁਲਝੀ

ਬਠਿੰਡਾ/ਗੋਨਿਆਣਾ, 29 ਮਈ (ਸ਼ਿਵਰਾਜ ਸਿੰਘ ਰਾਜੂ, ਬਲਜਿੰਦਰ ਸਿੰਘ) : ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਲੁੱਟ-ਖੋਹ ਤੇ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਇਕ ਹਾਲੇ ਵੀ ਫ਼ਰਾਰ ਹੈ। ਸ੍ਰੀ ਜੇ ਇਲਨਚੇਲੀਅਨ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਦਸਿਆ ਕਿ ਭਗਵਿੰਦਰ ਸ਼ਰਮਾ ਪੂੰਤਰ ਮੁਕੇਸ਼ ਸ਼ਰਮਾ ਦਸਮੇਸ਼ ਨਗਰ ਗੋਨਿਆਣਾ ਮੰਡੀ ਦੇ ਬਿਆਨ ਤੇ ਉਸ ਦੇ ਪਿਤਾ ਤੋਂ ਲੁੱਟਖੋਹ ਕਰ ਕੇ ਕਤਲ ਕਰਨ ਸਬੰਧੀ ਥਾਣਾ ਨੇਹੀਆਂਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।  
ਭਗਵਿੰਦਰ ਸ਼ਰਮਾ ਨੇ ਪੁਲਿਸ ਨੂੰ ਦਸਿਆ ਸੀ ਕਿ ਉਸ ਦਾ ਬਾਪ ਮੁਕੇਸ਼ ਕੁਮਾਰ ਹਮਾਰਾ ਪੰਪ ਜੈਤੋ ਰੋਡ ਗੋਨਿਆਣਾ ਮੰਡੀ ਬਾਹੱਦ ਪਿੰਡ ਅਕਲੀਆ ਕਲਾਂ ਤੇ ਬਤੌਰ ਸੇਲਜਮੈਨ ਕਰੀਬ ਦੋ ਢਾਈ ਸਾਲ ਤੋਂ ਕੰਮ ਕਰਦਾ ਸੀ ਤੇ ਹਰ ਰੋਜ਼ ਪੰਪ ਬੰਦ ਕਰਨ ਤੋਂ ਬਾਅਦ  ਰਾਤ 9.15 ਵਜੇ ਘਰ ਆ ਜਾਂਦਾ ਸੀ ਪਰ ਮਿਤੀ 9 ਮਈ ਨੂੰ ਉਸ ਦਾ ਬਾਪ ਸ਼ਾਮ ਨੂੰ ਘਰ ਨਾ ਪੁੱਜਾ ਤੇ ਉਸ ਨੇ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜੋ ਬੰਦ ਆ ਰਿਹਾ ਸੀ, ਫਿਰ ਉਸ ਨੇ ਪੰਪ ਦੇ ਮੈਨੇਜਰ ਗੁਰਮੀਤ ਸਿੰਘ ਨੂੰ ਫ਼ੋਨ ਕਰ ਕੇ ਅਪਣੇ ਪਿਤਾ ਬਾਰੇ ਪੁਛਿਆ ਤਾਂ ਉਸ ਨੇ ਦਸਿਆ ਕਿ ਉਸ ਦਾ ਪਿਤਾ ਮੁਕੇਸ਼ ਕੁਮਾਰ ਰਾਤ ਨੂੰ 9.15 ਵਜੇ ਪਟਰੌਲ ਪੰਪ ਬੰਦ ਕਰਨ ਤੋਂ ਬਾਅਦ ਸਾਈਕਲ ’ਤੇ ਪੰਪ ਦਾ ਪੈਸਿਆਂ ਵਾਲਾ ਬੈਗ ਜਿਸ ਤੇ ਹਮਾਰਾ ਪੰਪ ਦਾ ਲੋਗੋ ਲੱਗਾ ਹੋਇਆ ਹੈ ਤੇ ਜਿਸ ਵਿਚ 6940 ਰੁਪਏ, ਪੰਪ ਦੀ ਲੈਟਰ ਪੈਡ ਲੈ ਕੇ ਘਰ ਚਲਾ ਗਿਆ। 
ਭਗਵਿੰਦਰ ਸ਼ਰਮਾ ਅਪਣੇ ਚਾਚਾ ਮੁਕੰਦ ਸ਼ਰਮਾ ਅਤੇ ਹੋਰ ਰਿਸ਼ਤੇਦਾਰਾਂ ਨਾਲ ਅਪਣੇ ਪਿਤਾ ਦੀ ਤਲਾਸ਼ ਲਈ ਜੈਤੋ ਰੋਡ ਤੋਂ ਪਟਰੌਲ ਪੰਪ ਵਲ ਆ ਰਹੇ ਸਨ ਤਾਂ ਪਿੰਡ ਅਕਲੀਆ ਕਲਾਂ ਕਾਲਜ ਤੋਂ ਥੋੜਾਂ ਪਿੱਛੇ ਗੋਨਿਆਣਾ ਮੰਡੀ ਵਲ ਸੜਕ ਤੋਂ ਥੱਲੇ ਖਤਾਨਾਂ ਵਿਚ ਉਸ ਦੇ ਪਿਤਾ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ, ਉਨ੍ਹਾਂ ਦਾ ਸਾਈਕਲ, ਫ਼ੋਨ, ਪੈਸਿਆਂ ਵਾਲਾ ਬੈਗ ਆਦਿ ਸੱਭ ਕੁੱਝ ਗ਼ਾਇਬ ਸੀ।
ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮ ਨੇ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ 27 ਮਈ ਨੂੰ ਭਿੰਦਰ ਸਿੰਘ ਉਰਫ਼ ਭਿੰਦਾ ਪੁੱਤਰ ਗੁਰਦੇਵ ਸਿੰਘ, ਜਸਪਾਲ ਸਿੰਘ ਉਰਫ ਨਿੱਕਾ ਪੁੱਤਰ ਬਲਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਪੱਪੂ ਉਰਫ਼ ਮਾਸ਼ਾ ਵਾਸੀਆਨ ਚੰਦ ਭਾਨ ਥਾਣਾ ਜੈਤੋ ਜਿਲ੍ਹਾ ਫ਼ਰੀਦਕੋਟ ਨੂੰ ਮੁਕੱਦਮੇ ’ਚ ਨਾਮਜ਼ਦ ਕਰ ਲਿਆ। 
ਉਨ੍ਹਾਂ ਦÇਸਆ ਕਿ ਥਾਣਾ ਨੇਹੀਆਂ ਵਾਲੀ ਦੀ ਪੁਲਿਸ ਨੇ ਭਿੰਦਰ ਸਿੰਘ ਭਿੰਦਾ ਕੋਲੋ ਕਿਰਚ, ਮੋਟਰ ਸਾਈਕਲ ਸਪਲੈਂਡਰ ਬਿਨਾ ਨੰਬਰੀ ਤੇ ਮ੍ਰਿਤਕ ਦਾ ਮੋਬਾਈਲ ਸਿਮ ਬਰਾਮਦ ਕਰ ਲਿਆ ਅਤੇ ਜਸਪਾਲ ਸਿੰਘ ਨਿੱਕਾ ਤੋਂ ਹਮਾਰਾ ਪੰਪ ਦਾ ਲੋਗੋ ਵਾਲਾ ਬੈਗ ਤੇ ਲੈਟਰ ਪੈਡ ਬਰਾਮਦ ਕਰ ਲਿਆ ਹੈ ਜਦਕਿ ਮਨਪ੍ਰੀਤ ਸਿੰਘ ਮਨੀ ਦੀ ਗ੍ਰਿਫਤਾਰੀ ਬਾਕੀ ਹੈ। 

SHARE ARTICLE

ਏਜੰਸੀ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement