Fight broke out at Khanna Petrol Pump : ਖੰਨਾ ਦੇ ਪਟਰੌਲ ਪੰਪ 'ਤੇ ਤੇਲ ਭਰਨ ਨੂੰ ਲੈ ਕੇ ਹੋਇਆ ਝਗੜਾ
Published : May 30, 2025, 1:55 pm IST
Updated : May 30, 2025, 1:55 pm IST
SHARE ARTICLE
A Fight broke out at a Petrol Pump in Khanna over Filling up with Fuel Latest News in Punjabi
A Fight broke out at a Petrol Pump in Khanna over Filling up with Fuel Latest News in Punjabi

Fight broke out at Khanna Petrol Pump : ਪੰਪ ਮਾਲਕ ਤੇ ਸਟਾਫ਼ ਨਾਲ ਹੱਥੋਪਾਈ, ਬੇਸਬਾਲ ਤੇ ਬੈਟ ਲੈ ਕੇ ਕੀਤੀ ਗੁੰਡਾਗਰਦੀ 

A Fight broke out at a Petrol Pump in Khanna over Filling up with Fuel Latest News in Punjabi : ਖੰਨਾ ਦੇ ਇਕ ਪਟਰੌਲ ਪੰਪ 'ਤੇ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਵਿਚ ਤੇਲ ਭਰਨ ਨੂੰ ਲੈ ਕੇ ਪਟਰੌਲ ਪੰਪ ’ਤੇ ਹੋਏ ਝਗੜੇ ਵਿਚ ਕਰਮਚਾਰੀ ਦੀ ਕੁੱਟਮਾਰ ਕੀਤੀ ਗਈ ਅਤੇ ਮਾਲਕ 'ਤੇ ਵੀ ਹਮਲਾ ਕੀਤਾ ਗਿਆ। 

ਜਾਣਕਾਰੀ ਅਨੁਸਾਰ ਖੰਨਾ ਦੇ ਇਕ ਪਟਰੌਲ ਪੰਪ 'ਤੇ ਕਾਰ ਵਿਚ ਤੇਲ ਭਰਨ ਨੂੰ ਲੈ ਕੇ ਦੋ ਵਿਅਕਤੀਆਂ ਦਾ ਪਟਰੌਲ ਪੰਪ ਕਰਮਚਾਰੀ ਤੇ ਮਾਲਕ ਨਾਲ ਝਗੜਾ ਹੋ ਗਿਆ। ਜਿਸ ਦੀ ਵੀਡੀਉ ਵੀ ਸਾਹਮਣੇ ਆਈ ਹੈ। ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ 'ਤੇ ਗੁੱਸੇ ਵਿਚ, ਪੰਪ ਮਾਲਕਾਂ ਨੇ ਹੜਤਾਲ ਕਰਨ ਦੀ ਧਮਕੀ ਦਿਤੀ। 

ਅਕਾਲ ਫਿਲਿੰਗ ਸਟੇਸ਼ਨ ਦੇ ਸੰਚਾਲਕ ਗਗਨਦੀਪ ਸਿੰਘ ਵਾਲੀਆ ਨੇ ਦਸਿਆ ਕਿ ਬੁਧਵਾਰ ਰਾਤ ਲਗਭਗ 10 ਵਜੇ ਦੋ ਵਿਅਕਤੀ ਇਕ ਕਾਰ ਵਿਚ ਆਏ ਤੇ ਤੇਲ ਭਰਵਾ ਕੇ ਗਾਲ੍ਹਾਂ ਕੱਢਣ ਲੱਗ ਪਏ ਅਤੇ ਕਿਹਾ ਕਿ ਕਾਰ ਵਿਚ ਤੇਲ ਨਹੀਂ ਭਰਿਆ ਗਿਆ। ਪੰਪ ਕਰਮਚਾਰੀ ਉਨ੍ਹਾਂ ਨੂੰ ਦਫ਼ਤਰ ਲੈ ਆਇਆ। ਦੋਵੇਂ ਸ਼ਰਾਬੀ ਸਨ ਅਤੇ ਇਕ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਇਸ ਲਈ ਕਰਮਚਾਰੀ ਨੇ ਉਸ ਨੂੰ ਅੰਦਰ ਆਉਣ ਤੋਂ ਰੋਕਿਆ। ਦੂਜੇ ਵਿਅਕਤੀ ਨੂੰ ਕਿਹਾ ਗਿਆ ਕਿ ਉਹ ਕੰਟਰੋਲ ਰੂਮ 'ਤੇ ਕੈਮਰਿਆਂ ਦੀ ਜਾਂਚ ਕਰਵਾਏਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੇਲ ਭਰਿਆ ਗਿਆ ਹੈ। 

ਇਸ ਦੌਰਾਨ, ਦਫ਼ਤਰ ਦੇ ਬਾਹਰ ਮੌਜੂਦ ਵਿਅਕਤੀ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਵਾਲੀਆ ਦੇ ਅਨੁਸਾਰ, ਜਦੋਂ ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਵਿਅਕਤੀ ਪੰਪ ਸਟਾਫ਼ ਨਾਲ ਧੱਕੇਸ਼ਾਹੀ ਤੇ ਦੁਰਵਿਵਹਾਰ ਕਰ ਰਿਹਾ ਸੀ। ਫਿਰ ਇਸ ਵਿਅਕਤੀ ਨੇ ਮੇਰੇ ਨਾਲ ਵੀ ਝਗੜਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਮੌਕੇ ’ਤੇ ਪੁਲਿਸ ਕਰਮਚਾਰੀ ਪਹੁੰਚਿਆ। ਇਸ ਦੌਰਾਨ ਦੂਜੀ ਧਿਰ ਦੇ 10-15 ਹੋਰ ਨੌਜਵਾਨ ਆ ਗਏ ਜੋ ਪੰਪ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਬੇਸਬਾਲ, ਬੈਟ ਤੇ ਡੰਡੇ ਲੈ ਕੇ ਆਏ ਅਤੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਪੰਪ 'ਤੇ ਹੰਗਾਮਾ ਮਚ ਗਿਆ। ਇਸ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ। 

ਪੈਟਰੋਲ ਪੰਪ ਡੀਲਰਾਂ ਨੇ ਹੜਤਾਲ ਕਰਨ ਦੀ ਦਿਤੀ ਚੇਤਾਵਨੀ
ਖੰਨਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਪਟਰੌਲ ਪੰਪ ਡੀਲਰਾਂ ਨੇ ਵੀਰਵਾਰ ਸ਼ਾਮ ਨੂੰ ਇਕ ਮੀਟਿੰਗ ਬੁਲਾਈ। ਵਾਲੀਆ ਨੇ ਕਿਹਾ ਕਿ ਉਹ 72 ਘੰਟਿਆਂ ਦਾ ਅਲਟੀਮੇਟਮ ਦੇਣਗੇ ਅਤੇ ਜੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਰੋਸ ਵਜੋਂ ਪਟਰੌਲ ਪੰਪ ਬੰਦ ਕਰ ਦਿਤੇ ਜਾਣਗੇ। ਖੰਨਾ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਲ ਸਿੰਘ ਅਤੇ ਫ਼ਤਿਹਗੜ੍ਹ ਸਾਹਿਬ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸੰਦੀਪ ਵਿਨਾਇਕ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਜੇ ਇਸ ਦੇ ਵਿਰੋਧ ਵਿਚ ਹੜਤਾਲ ਦੀ ਲੋੜ ਪਈ, ਤਾਂ ਅਸੀਂ ਬਿਨਾਂ ਕਿਸੇ ਦੇਰੀ ਦੇ ਅਜਿਹਾ ਕਰਾਂਗੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement