ਜਾਣੋ ਧਰਮ ਪਰਿਵਰਤਨ ’ਤੇ ਕੀ ਬੋਲੇ ਨਿਹੰਗ ਗੁਰਬਖਸ਼ ਸਿੰਘ

By : JUJHAR

Published : May 30, 2025, 1:00 pm IST
Updated : May 30, 2025, 1:00 pm IST
SHARE ARTICLE
Know what Nihang Gurbaksh Singh said on religious conversion
Know what Nihang Gurbaksh Singh said on religious conversion

ਕਿਹਾ, ਇਹ ਸਭ ਕੁੱਝ ਸਿੱਖਾਂ ਨੂੰ ਖ਼ਤਮ ਕਰਨ ਲਈ ਕੀਤਾ ਜਾ ਰਿਹੈ

ਪੰਜਾਬ ਵਿਚ ਧਰਮ ਪਰਿਵਰਤਨ ਸਿਖਰ ’ਤੇ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਲੱਖਾਂ ਲੋਕਾਂ ਨੇ ਧਰਮ ਬਦਲ ਲਿਆ, ਚਾਹੇ ਉਹ ਸਿੱਖ, ਹਿੰਦੂ ਜਾਂ ਮੁਸਲਿਮ ਆਦਿ ਹੋਣ। ਪਰ ਹੁਣ ਤਾਜ਼ਾ ਖ਼ਬਰ ਯੂਪੀ ਦੇ ਪੀਲੀਭੀਤ ਤੋਂ ਸਾਹਮਣੇ ਆਈ ਹੈ ਜਿਥੋਂ ਦੇ 3000 ਦੇ ਕਰੀਬ ਸਿੱਖ ਪਰਿਵਾਰ ਆਪਣਾ ਧਰਮ ਬਦਲ ਕੇ ਇਸਾਈ ਬਣ ਗਏ। ਜਾਣਕਾਰੀ ਅਨੁਸਾਰ ਇਨ੍ਹਾਂ ਪਰਿਵਾਰਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਗਿਆ। ਕਿਹਾ ਇਹ ਵੀ ਜਾ ਰਿਹਾ ਹੈ ਕਿ ਸਿੱਖ ਕੌਮ ਸੰਕਟ ਵਿਚ ਘਿਰੀ ਹੋਈ ਹੈ ਆਪਸੀ ਵਿਵਾਦ ਵਿਚੋਂ ਨਹੀਂ ਨਿਕਲ ਪਾ ਰਹੀ ਇਸੇ ਕਰ ਕੇ ਇਹ ਧਰਮ ਪਰਿਵਰਤਨ ਸਿਖਰਾਂ ’ਤੇ ਚੱਲ ਰਿਹਾ ਹੈ।

ਯੂਵੀ ਵਿਚ ਹਜ਼ਾਰਾਂ ਲੋਕਾਂ ਵਲੋਂ ਕੀਤੇ ਧਰਮ ਪਰਿਵਰਤਨ ਦਾ ਮਾਮਲਾ ਹੁਣ ਪੰਜਾਬ ਤਕ ਭੱਖ ਗਿਆ ਹੈ। ਜਦੋਂ ਕਿ ਪੰਜਾਬ ਵਿਚ ਲੱਖਾਂ ਸਿੱਖਾਂ ਨੇ ਧਰਮ ਪਰਿਵਰਤਨ ਕੀਤਾ ਪਰ ਯੂਪੀ ਵਿਚ ਹੀ ਇਤਰਾਜ ਕਿਉਂ ਹੋਇਆ? ਧਰਮ ਪਰਿਵਰਤਨ ਦੇ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਨਿਹੰਗ ਗੁਰਬਖਸ਼ ਸਿੰਘ ਨੇ ਕਿਹਾ ਕਿ ਇਸ ਸਭ ਕੁੱਝ ਸਿੱਖਾਂ ਨੂੰ ਖ਼ਤਮ ਕਰਨ ਲਈ ਕੀਤਾ ਜਾ ਰਿਹਾ ਹੈ। ਫਿਰ ਚਾਹੇ ਸਿੱਖਾਂ ਨੂੰ ਇਸਾਈ ਜਾਂ ਮੁਸਲਮਾਨ ਬਣਾਇਆ ਜਾ ਰਿਹਾ ਹੋਵੇ। ਯੂਪੀ ਵਿਚ ਤਾਂ 3000 ਸਿੱਖਾਂ ਨੇ ਧਰਮ ਬਦਲਿਆ ਹੈ ਪਰ ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਧਰਮ ਬਦਲ ਰਹੇ ਹਨ।

ਇਸਾਈਆਂ ਕੋਲ ਮਿਸ਼ਨਰੀ ਹਨ ਜੋ ਤਨ-ਮਨ ਨਾਲ ਕੰਮ ਕਰ ਰਹੇ ਹਨ ਤੇ ਸਿੱਖਾਂ ਕੋਲ ਵੀ ਮਿਸ਼ਨਰੀ ਹਨ, ਚਾਹੇ ਕਹਿ ਲਵੋ ਜੱਥੇਬੰਦੀਆਂ ਜੋ ਕੰਮ ਤਾਂ ਕਰ ਰਹੇ ਹਨ ਪਰ ਗਰਾਊਂਡ ’ਤੇ ਆ ਕੇ ਕੰਮ ਨਹੀਂ ਕਰ ਰਹੇ। ਈਸਾਈ ਆਪਣਾ ਕੰਮ ਮਿਲ ਕੇ ਕਰ ਰਹੇ ਹਨ ਪਰ ਸਾਡੀਆਂ ਜਥੇਬੰਦੀਆਂ ਦੀ ਤਾਂ ਆਪਸ ਵਿਚ ਹੀ ਨਹੀਂ ਬਣਦੀ। ਆਉਣ ਵਾਲੇ ਸਮੇਂ ਵਿਚ ਸਾਨੂੰ ਲੱਭਿਆ ਸਿੱਖ ਨਹੀਂ ਮਿਲਣਾ। ਧਰਮ ਪਰਿਵਰਤਨ ’ਤੇ ਬਹੁਤ ਜ਼ਿਆਦਾ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਸਾਡੀਆਂ ਜਥੇਬੰਦੀਆਂ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਹੈ,

ਜੇ ਕਿਤੇ ਹੜ੍ਹ ਆ ਜਾਵੇ ਜਾਂ ਕੋਈ ਹੋਰ ਮੁਸ਼ੀਬਤ ਆ ਜਾਵੇ ਤਾਂ ਮਦਦ ਇਕ ਪਾਸੇ ਤਾਂ ਸਰਕਾਰ ਖੜੀ ਹੁੰਦੀ ਹੈ ਤੇ ਦੂਜੇ ਪਾਸੇ ਇਕੱਲੇ ਸਿੱਖ ਖੜੇ ਹੁੰਦੇ ਹਨ। ਸਾਡੇ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਜਾਤ ਪਾਤ ਦੀ ਪ੍ਰਥਾ ਨੂੰ ਖ਼ਤਮ ਕੀਤਾ ਸੀ ਅੱਜ ਉਹੀ ਮੁੜ ਕੇ ਸ਼ੁਰੂ ਹੋ ਗਈ ਹੈ। ਅਸੀਂ ਪਿੰਡਾਂ ਵਿਚ ਚਾਰ-ਚਾਰ ਗੁਰਦੁਆਰੇ ਬਣਾਈ ਬੈਠੇ ਹਨ, ਅਲੱਗ-ਅਲੱਗ ਜਾਤਾਂ ਦੇ ਸ਼ਮਸ਼ਾਨ ਬਣਾਈ ਬੈਠੇ ਹਾਂ। ਅਸੀਂ ਆਪਣੇ ਸੂਬੇ ਜਾਂ ਪੰਜਾਬ ’ਚੋਂ ਬਾਹਰ ਜਾ ਕੇ ਲੋਕਾਂ ਦੀ ਬਾਂਹ ਫੜਦੇ ਹਾਂ ਉਨ੍ਹਾਂ ਦੀ ਮਦਦ ਕਰਦੇ ਹਾਂ ਤਾਂ ਫਿਰ ਅਸੀਂ ਸਿੱਖਾਂ ਜਾਂ ਪੰਜਾਬ ਵਿਚ ਗ਼ਰੀਬ ਲੋਕਾਂ ਦੀ ਬਾਂਹ ਕਿਉਂ ਨਹੀਂ ਫੜਦੇ?

ਉਨ੍ਹਾਂ ਕਿਹਾ ਕਿ ਡੇਰੇ ਕਿਉਂ ਵਧੇ ਫੁੱਲੇ ਹਨ ਕਿਉਂਕਿ ਅਸੀਂ ਆਪਣੇ ਲੋਕਾਂ ਨੂੰ ਸੰਭਾਲਿਆ ਨਹੀਂ ਤੇ ਉਹ ਡੇਰਿਆਂ ’ਚ ਵੜ ਗਏ। ਸਾਡੀਆਂ ਸਰਕਾਰਾਂ ਨੂੰ ਇਸ ਮੁੱਦੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਹੈ। ਪੰਜਾਬ ਵਿਚ ਕਰੋੜਾਂ ਰੁਪਏ ਲਗਾ ਕੇ ਚਰਚਾਂ ਬਣਾਈਆਂ ਜਾ ਰਹੀਆਂ ਹਨ। ਪੰਜਾਬ ’ਚ ਤਾਂ ਪਿਛਲੇ 10 ਸਾਲਾਂ ਤੋਂ ਧਰਮ ਪਰਿਵਰਤਨ ਸ਼ੁਰੂ ਹੋਇਆ। ਸਾਊਥ ਤਾਂ ਸਾਰਾ ਹੀ ਧਰਮ ਪਰਿਵਰਤਨ ਦੀ ਮਾਰ ਝੱਲ ਰਿਹਾ ਹੈ, ਜਿਥੇ ਸਿੱਖ ਘਟ ਸੀ ਤੇ ਹਿੰਦੂ ਜ਼ਿਆਦਾ ਸੀ। ਹੁਣ ਸਿੱਖਾਂ ਤੇ ਹਿੰਦੂਆਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਹੋਵੇਗੀ, ਜਿਵੇਂ 500 ਸਾਲ ਪਹਿਲਾਂ ਤੋਂ ਹਿੰਦੂ ਤੇ ਸਿੱਖ ਇਕੱਠੇ ਹੋ ਕੇ ਲੜਾਈਆਂ ਲੜਦੇ ਆਏ ਹਨ।
 

Tags: punjab, sikhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement