Firecracker Factory Blast: ਸ੍ਰੀ ਮੁਕਤਸਰ ਸਾਹਿਬ ਵਿਖੇ 2 ਮੰਜ਼ਿਲਾ ਪਟਾਕਾ ਫ਼ੈਕਟਰੀ ਵਿੱਚ ਵੱਡਾ ਧਮਾਕਾ, 5 ਮਜ਼ਦੂਰਾਂ ਦੀ ਮੌਤ
Published : May 30, 2025, 10:14 am IST
Updated : May 30, 2025, 10:14 am IST
SHARE ARTICLE
Major explosion in two-storey firecracker factory at Sri Muktsar Sahib
Major explosion in two-storey firecracker factory at Sri Muktsar Sahib

2 ਦਰਜਨ ਤੋਂ ਵੱਧ ਮਜ਼ਦੂਰ ਜ਼ਖ਼ਮੀ  

Firecracker Factory Blast:ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਅਧੀਨ ਆਉਂਦੇ ਸਿੰਘੇ ਵਾਲਾ ਤੋਂ ਫ਼ਰੀਦਕੋਟ ਕੋਟਲੀ ਸੜਕ ਉੱਤੇ ਸਥਿਤ ਦੋ ਮੰਜ਼ਿਲਾ ਪਟਾਕਾ ਫੈਕਟਰੀ ਵਿੱਚ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਕਰੀਬ 2 ਦਰਜਨ ਤੋਂ ਵੱਧ ਮਜ਼ਦੂਰ ਜਖ਼ਮੀ ਹੋਏ ਹਨ, ਜਦਕਿ 5 ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਦੋਂ ਧਮਾਕਾ ਹੋਇਆ ਤਾਂ ਦੋ ਮੰਜ਼ਿਲਾ ਇਮਾਰਤ ਢਹਿ ਗਈ ਜਿਸ ਕਾਰਨ ਮਜ਼ਦੂਰ ਮਲਬੇ ਹੇਠਾਂ ਦਬ ਗਏ। 

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਅਖਿਲ ਚੌਧਰੀ ਮੌਕੇ ਉੱਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਐਸਐਸਪੀ ਅਖਿਲ ਚੌਧਰੀ ਨੇ ਦੱਸਿਆ ਕਿ ਫਾਰੈਂਸਿਕ ਟੀਮ ਬਰੀਕੀ ਨਾਲ ਫੈਕਟਰੀ ਦੀ ਜਾਂਚ ਕਰੇਗੀ। ਫਿਰ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਲੇਬਰ ਬਾਹਰਲੀ ਹੀ ਹੈ ਅਤੇ ਕੁਝ ਕੁ ਦਿਨ ਪਹਿਲਾਂ ਹੀ ਇਹ ਲੇਬਰ ਇੱਥੇ ਆਈ। 

 ਐਬੂਲੈਂਸਾਂ ਨੇ ਮੌਕੇ ਉੱਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਜਲਦ ਹਸਪਤਾਲ ਵਿੱਚ ਪਹੁੰਚਾਇਆ। ਕੁਝ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਧਮਾਕਾ ਕਿਵੇਂ ਹੋਇਆ, ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਦਾ ਮਾਲਿਕ ਤਰਸੇਮ ਸਿੰਘ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ, ਜਿਸ ਨੇ ਪੂਰੇ ਦਸਤਾਵੇਜ਼ਾਂ ਨਾਲ ਫ਼ੈਕਟਰੀ ਲਗਾਈ ਸੀ।
 

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement