Sukhdev Singh Dhindsa : ਮਰਹੂਮ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਵਿਦਾਈ ਮੌਕੇ ਵੱਖ-ਵੱਖ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜਲੀ
Published : May 30, 2025, 6:10 pm IST
Updated : May 30, 2025, 6:10 pm IST
SHARE ARTICLE
Sukhdev Singh Dhindsa: Various personalities paid tribute to the late Sukhdev Singh Dhindsa on his last farewell.
Sukhdev Singh Dhindsa: Various personalities paid tribute to the late Sukhdev Singh Dhindsa on his last farewell.

ਜਦੋਂ ਪੰਥ ਸਿਆਸਤ ਨੂੰ ਸਮਝਣ ਵਾਲੇ, ਸਿਆਸਤ ਨੂੰ ਰੀਝ ਲਗਾ ਕੇ ਦੇਖਣ ਵਾਲੇ ਤੁਰ ਜਾਣ ਤਾਂ ਇਹ ਬਹੁਤ ਵੱਡਾ ਘਾਟਾ ਹੁੰਦਾ ਹੈ- ਗਿਆਨੀ ਹਰਪ੍ਰੀਤ ਸਿੰਘ

Sukhdev Singh Dhindsa : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਸੰਗਰੂਰ ਵਿਖੇ ਜੱਦੀ ਪਿੰਡ ਉਭਾਵਾਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਸੁਖਦੇਵ ਢੀਂਡਸਾ ਨੂੰ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਅਗਨੀ ਦਿੱਤੀ ਗਈ। ਅਕਾਲੀ ਆਗੂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

ਸੁਖਦੇਵ ਸਿੰਘ ਢੀਂਡਸਾ ਦੇ ਸ਼ੁੱਕਰਵਾਰ ਅੰਤਿਮ ਸਸਕਾਰ ਦੌਰਾਨ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਿਆਸਤ ਜਗਤ ਦੀਆਂ ਉਘੀਆਂ ਸ਼ਖ਼ਸੀਅਤਾਂ ਮੌਜੂਦ ਸਨ ਅਤੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀਆਂ ਭੇਂਟ ਕੀਤੀਆਂ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਢੀਂਡਸਾ ਦਾ ਜਾਣਾ ਵੱਡਾ ਘਾਟਾ ਹੈ। ਜਦੋਂ ਪੰਥ ਸਿਆਸਤ ਨੂੰ ਸਮਝਣ ਵਾਲੇ, ਸਿਆਸਤ ਨੂੰ ਰੀਝ ਲਗਾ ਕੇ ਦੇਖਣ ਵਾਲੇ ਤੁਰ ਜਾਣ ਤਾਂ ਇਹ ਵੱਡਾ ਘਾਟਾ ਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਢੀਂਡਸਾ ਸਾਹਬ ਦੀ ਇੱਛਾ ਸੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹੇ ਪਰ ਉਨ੍ਹਾਂ ਦੀ ਇੱਛਾ ਅਧੂਰੀ ਰਹਿ ਗਈ। ਉਨ੍ਹਾਂ ਨੇ ਕਿਹਾ ਹੈ ਕਿ ਢੀਂਡਸਾ ਵਰਗੇ ਵਧੀਆ ਲੀਡਰ ਖਤਮ ਹੁੰਦੇ ਜਾ ਰਹੇ ਹਨ ਹੁਣ ਪੰਥਕ ਸਿਆਸਤ ਨੂੰ ਸਮਝਣ ਵਾਲੇ ਲੀਡਰਾਂ ਦੀ ਘਾਟ ਹੈ। ਅਕਾਲੀ ਦਲ ਦੀ ਮਜ਼ਬੂਤੀ ਲਈ ਹਮੇਸ਼ਾ ਸੰਘਰਸ਼ ਕੀਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੱਖ ਪੰਥ ਨੂੰ ਬਹੁਤ ਵੱਡਾ ਘਾਟਾ ਹੈ। ਢੀਂਡਸਾ ਨੇ ਆਪਣੀ ਜਵਾਨੀ ਵਿੱਚ ਅਕਾਲੀ ਦਲ ਵਿੱਚ ਪੈਰ ਰੱਖਿਆ ਤੇ ਜੀਵਨ ਦਾ ਲੰਬਾ ਅਰਸਾ ਅਕਾਲੀ ਦਲ ਲਈ ਜ਼ੋਰ ਲਗਾ ਕੇ ਕੰਮ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਢੀਂਡਸਾ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀ ਹੈ ਉਹ ਬੇਦਾਗ ਲੀਡਰ ਸਨ।

ਢੀਂਡਸਾ ਨੂੰ ਯਾਦ  ਕਰਦੇ ਹੋਏ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਭਾਵੁਕ ਹੋਇਆ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਇਹ ਬੜੇ ਭਾਵੁਕ ਪਲ ਹਨ ਢੀਂਡਸਾ ਵਰਗਾ ਨੇਕ ਇਨਸਾਨ ਹਮੇਸ਼ਾ ਲਈ ਸਾਡੇ ਕੋਲੋ ਜਾ ਰਿਹਾ ਹੈ। ਢੀਂਡਸਾ ਦਾ ਸੰਘਰਸ਼ ਹਮੇਸ਼ਾ ਸਾਡੀਆਂ ਸਮ੍ਰਿਤੀਆਂ ਵਿੱਚ ਰਹੇਗਾ। ਉਨ੍ਹਾਂ ਨੇ ਕਿਹਾ ਹੈ ਢੀਂਡਸਾ ਸੱਚ ਨੂੰ ਸੱਚ ਕਹਿਣ ਵਾਲਾ ਇਨਸਾਨ ਸੀ। ਪੰਜਾਬੀ ਯੂਨੀਵਰਸਿਟੀ ਪੜ੍ਹਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੂੰ ਮਿਲੇ ਸਨ। ਉਨ੍ਹਾਂ ਨੇ ਕਿਹਾ ਹੈ ਕਿ ਪੰਥ ਦੀ ਸੇਵਾ ਵਿੱਚ ਹਮੇਸ਼ਾ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਢੀਂਡਸਾ ਨੇ ਕਿਹਾ ਹੈ ਕਿ ਪਾਰਟੀਆਂ ਵਿੱਚ ਧੜੇ ਬਣਦੇ ਦੇਖੇ ਪਰ ਜਥੇਦਾਰ ਦੀ ਲੜਾਈ ਪਹਿਲੀ ਵਾਰ ਦੇਖੀ।

SGPC ਮੈਂਬਰ ਸਤਵਿੰਦਰ ਸਿੰਘ ਟੋਹੜਾ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕੀਤਾ। ਉਨਾਂ ਨੇ ਕਿਹਾ ਹੈਕਿ ਢੀਂਡਸਾ ਦੀਆਂ ਪੰਥਕ ਲਈ ਵੱਡੀਆਂ ਸੇਵਾਵਾਂ ਹਨ।
ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਹੈ ਕਿ ਮੇਰੀ ਸਿਆਸਤ ਵਿੱਚ ਢੀਂਡਸਾ ਤੇ ਪ੍ਰਕਾਸ਼ ਬਾਦਲ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਹੈ ਕਿ ਢੀਂਡਸਾ ਹਮੇਸ਼ਾ ਸੱਚੀ ਗੱਲ ਸੁਖਬੀਰ ਨੂੰ ਕਹਿ ਦਿੰਦਾ ਸੀ। ਹਾਰਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਤੁਸੀਂ ਪ੍ਰਧਾਨਗੀ ਛੱਡ ਦਿਓ ਤੇ ਪ੍ਰਕਾਸ਼ ਬਾਦਲ ਨੂੰ ਬਣਾ ਦਿੰਦੇ  ਪਰ ਸੁਖਬੀਰ ਨਹੀਂ ਮੰਨੇ ਸਨ।

ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਕਦੇ ਵੀ ਗੁੱਸੇ ਵਿਚ ਨਹੀਂ ਆਉਂਦੇ ਸਨ। ਇਹ ਬੜੇ ਸੁਲਝੇ ਹੋਏ ਇਨਸਾਨ ਸਨ। ਉਨ੍ਹਾਂ ਨੇ ਕਿਹਾ ਹੈ ਕਿ ਪੰਥ ਤੇ ਪੰਜਾਬ ਨੂੰ ਵੀ ਵੱਡਾ ਘਾਟਾ ਪਿਆ ਹੈ। ਉਹ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਇਨਸਾਨ ਸਨ।ਅਸੀਂ ਦੋਵੇ ਵਿਦਿਆਰਥੀ ਰਾਜਨੀਤੀ ਵਿਚੋਂ ਨਿਕਲੇ ਹੋਏ ਸਨ। ਅਸੀਂ ਧਰਮ ਮੋਰਚੇ ਵਿੱਚ ਇੱਕਠੇ ਹੀ ਜੇਲ੍ਹ ਵਿੱਚ ਰਹੇ।

ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਹੈ ਕਿ ਮੇਰਾ ਤੇ ਸੁਖਦੇਵ ਸਿੰਘ ਢੀਂਡਸਾ ਅਸੀਂ ਇੱਕਠਿਆ ਨੇ ਹੀ ਸਿਆਸੀ ਸਫਰ ਸ਼ੁਰੂ ਕੀਤਾ ਸੀ। ਢੀਂਡਸਾ ਨੂੰ ਬਤੌਰ ਮੰਤਰੀ ਬਣਿਆ ਵੀ ਦੇਖਿਆ ਪਰ ਬੜੇ ਸਹਿਜਤਾ ਨਾਲ ਹਰ ਸਮੱਸਿਆਂ ਨੂੰ ਹੱਲ ਕਰਦੇ ਸਨ। ਪੰਜਾਬ ਦੇ ਸਿੱਖਿਆ ਖੇਤਰ ਵਿੱਚ ਵੱਡਾ ਯੋਗਦਾਨ ਰਿਹਾ। ਕੇਂਦਰ ਵਿੱਚ ਮੰਤਰੀ ਦੌਰਾਨ ਵੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਬੜੇ ਚੰਗੇ ਢੰਗ ਨਾਲ ਹੱਲ ਕਰਦੇ ਸਨ। ਉਹ ਹਮੇਸ਼ਾ ਪੰਜਾਬ ਲਈ ਤਤਪਰ ਸਨ।
ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਢੀਂਡਸਾ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ ਆਮ ਪਰਿਵਾਰ ਵਿਚੋਂ ਉੱਠ ਕੇ ਸਿਆਸਤ ਵਿਚ ਜਾਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ। ਸਿਆਸਤ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵਿਧਾਇਕ ਨੇ ਕਿਹਾ ਹੈ ਕਿ ਬੜੇ ਨਿਮਰਤ ਸੁਭਾਅ ਵਾਲੇ ਇਨਸਾਨ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement