
ਪੰਜਾਬ ਅੰਦਰ ਸਿੰਥੈਟਿਕ ਨਸ਼ੇ, ਹੈਰੋਇਨ, ਸਮੈਕ, ਆਈਸ ਡਰੱਗਜ ਤੇ ਮੈਡੀਕਲ ਨਸ਼ਿਆਂ ਦੀ ਦਲਦਲ 'ਚ ਧੱਸੀ ਨੌਜਵਾਨ ਪੀੜ੍ਹੀ ਮੌਤ ਦੇ ਮੂੰਹ ਵਿੱਚ ਜਾ ਰਹੀ ...
ਕੋਟਕਪੂਰਾ, ਪੰਜਾਬ ਅੰਦਰ ਸਿੰਥੈਟਿਕ ਨਸ਼ੇ, ਹੈਰੋਇਨ, ਸਮੈਕ, ਆਈਸ ਡਰੱਗਜ ਤੇ ਮੈਡੀਕਲ ਨਸ਼ਿਆਂ ਦੀ ਦਲਦਲ 'ਚ ਧੱਸੀ ਨੌਜਵਾਨ ਪੀੜ੍ਹੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੋਣ ਦੇ ਬਾਵਜੂਦ ਮੌਜੂਦਾ ਸਰਕਾਰ ਨਸ਼ੇ ਨੂੰ ਠੱਲ ਪਾਉਣ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਨਵੀਂ ਕਿਸਮ ਦਾ ਅਫ਼ਰੀਕਨ ਨਸ਼ਾ ''ਕੱਟ'' ਲੈਣ ਕਰਕੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ।
ਜਦਕਿ ਜੂਨ ਮਹੀਨੇ ਦੇ 29 ਦਿਨ੍ਹਾਂ 'ਚ 26 ਗੱਭਰੂ ਨਸ਼ੇ ਦੀ ਭੇਂਟ ਚੜ ਚੁੱਕੇ ਹੋਣ ਦੇ ਬਾਵਜੂਦ ਸਰਕਾਰ ਨਸ਼ਾ ਤਸਕਰਾਂ ਖਿਲਾਫ਼ ਸਖਤੀ ਕਰਨ ਦੀ ਬਜਾਏ ਨਵੇਂ ਨਵੇਂ ਨਸ਼ਿਆਂ ਦੇ ਨਾਂਅ ਦੱਸ ਕੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਰਹੀ ਹੈ, ਇਹ ਗੱਲ ਪਾਣੀ ਵਾਂਗ ਸਾਫ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਚਿੱਟੇ, ਭੂਰੇ, ਅਸਮਾਨੀ ਜਾਂ ਫਿਰ ਕਾਲੇ ਰੰਗ ਦੇ ਨਸ਼ਿਆਂ ਵਿੱਚ ਧੱਸਦੀ ਜਾ ਰਹੀ ਹੈ, ਜਿਸਨੂੰ ਬਚਾਉਣ ਲਈ ਲੋਕ ਲਹਿਰ ਜਰੂਰੀ ਹੈ, ਕਿਉਂਕਿ ਪੰਜਾਬ ਅੰਦਰ ਹਰ ਰੋਜ ਇਕ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਿਹਾ ਹੈ।
ਇਸੇ ਲੜ੍ਹੀ ਤਹਿਤ ਜੂਨ ਦੇ ਪਹਿਲੇ ਹਫਤੇ 5 ਜੂਨ ਨੂੰ ਸਿਮਰਨਜੀਤ ਸਿੰਘ (24) ਵਾਸੀ ਲੁਧਿਆਣਾ ਦੀ ਨਸ਼ੇ ਕਾਰਨ ਮੌਤ, 7 ਜੂਨ ਸੁਖਜਿੰਦਰ ਸਿੰਘ (25) ਵਾਸੀ ਫਤਿਹਾਬਾਦ ਜਿਲ੍ਹਾ ਤਰਨਤਾਰਨ ਦੀ ਸਰਿੰਜ ਰਾਂਹੀ ਨਸ਼ਾ ਲੈਣ 'ਤੇ ਮੌਤ, 8 ਜੂਨ ਅਵਤਾਰ ਸਿੰਘ (20) ਫਤਿਹਾਬਾਦ ਦੀ ਟੀਕੇ ਰਾਹੀ ਨਸ਼ਾ ਲੈਣ 'ਤੇ ਮੌਤ, 9 ਜੂਨ ਗੁਰਜੀਤ ਸਿੰਘ (25) ਵਾਸੀ ਬਲੇਰ ਪਿੰਡ ਦੀ ਸਰਿੰਜ ਰਾਹੀ ਨਸ਼ਾ ਲੈਣ 'ਤੇ
ਮੌਤ, 10 ਜੂਨ ਅਜਨਾਲਾ ਦੇ ਪਿੰਡ ਧੁਦਰਾਲਾ 'ਚ ਨਸ਼ੀਲਾ ਟੀਕਾ ਲਾਉਣ ਕਾਰਨ ਯੁਵਰਾਜ ਸਿੰਘ ਦੀ ਮੌਤ, 11 ਜੂਨ ਬਕੀਪੁਰ ਪਿੰਡ ਦੇ 19 ਸਾਲਾ ਨੌਜਵਾਨ ਜਗਜੀਤ ਸਿੰਘ ਦੀ ਮੌਤ ਦਾ ਕਾਰਨ ਨਸ਼ੇ ਦਾ ਇੰਜੈਕਸ਼ਨ, 18 ਜੂਨ ਗੁਮਟਾਲਾ ਦੇ ਵਸਨੀਕ ਅਨਿਲ ਸਿੰਘ ਦੀ ਨਸ਼ੀਲੇ ਟੀਕੇ ਕਾਰਨ ਮੌਤ, 21 ਜੂਨ ਭਾਈ ਢਾਈ ਵਾਲਾ ਦੇ ਨਵਨੀਤ ਸਿੰਘ (23) ਦੀ ਮੌਤ ਦਾ ਕਾਰਨ ਨਸ਼ੇ ਦਾ ਟੀਕਾ, 21 ਜੂਨ ਨੂੰ ਕੋਟਕਪੂਰਾ ਨੇੜਲੇ ਪਿੰਡ ਨਾਨਕਸਰ 'ਚ ਨਸ਼ਿਆਂ ਕਾਰਨ ਬੂਟਾ ਸਿੰਘ ਦੀ ਮੌਤ, ਉਸਦੇ ਵਾਰਸਾਂ ਨੇ ਦੋਸ਼ ਲਾਇਆ
ਕਿ ਦੋ ਨਸ਼ੇੜੀਆਂ ਨੇ ਜਬਰਦਸਤੀ ਉਨ੍ਹਾਂ ਦੇ ਲੜਕੇ ਨੂੰ ਟੀਕਾ ਲਾਇਆ ਤੇ ਬਾਅਦ ਵਿੱਚ ਉਸਦੀ ਲਾਸ਼ ਨੂੰ ਕਾਰ 'ਚ ਰੱਖ ਕੇ ਨਹਿਰ 'ਚ ਧੱਕਾ ਦੇ ਦਿੱਤਾ, 23 ਜੂਨ ਕੋਟਕਪੂਰਾ ਵਿਖੇ ਨੋਜਵਾਨ ਬਲਵਿੰਦਰ ਕੁਮਾਰ (22) ਦੀ ਲਾਸ਼ ਮਿਲੀ, ਨਸ਼ੇ ਦਾ ਟੀਕਾ ਉਸਦੀ ਨਸ 'ਚ ਫਸਿਆ ਹੋਇਆ ਮਿਲਿਆ, 23 ਜੂਨ ਪਲਵਿੰਦਰ ਸਿੰਘ ਦੀ ਸ਼ੱਕੀ ਹਾਲਤਾਂ 'ਚ ਮੌਤ ਪਰ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਉਸਦੀ ਮੌਤ ਵੀ ਨਸ਼ਿਆਂ ਕਾਰਨ ਹੋਈ, 23 ਜੂਨ ਘੁਰਕਵਿੰਡ ਪਿੰਡ ਦੇ ਗੁਰਲਾਲ ਸਿੰਘ (27) ਦੀ ਮੌਤ ਨਸ਼ੇ ਦੀ ਓਵਰਡੋਜ ਨਾਲ ਹੋਈ,
24 ਜੂਨ ਅਮੈਮਾ ਖੁਰਦ ਦੇ ਗੁਰਜੰਟ ਸਿੰਘ (29) ਦੀ ਮੌਤ ਨਸ਼ੇ ਦੇ ਇੰਜੈਕਸ਼ਨ ਕਰਕੇ ਹੋਈ, 24 ਜੂਨ ਮਜੀਠਾ ਰੋਡ ਦੇ ਵਸਨੀਕ ਹਰਭੇਜ ਸਿੰਘ ਦੀ ਲਾਸ਼ ਨੇੜਿਓ ਇਕ ਸਰਿੰਜ 'ਤੇ ਇਕ ਸ਼ੀਸ਼ੀ ਬਰਾਮਦ ਹੋਈ, 25 ਜੂਨ ਢੋਟੀਆਂ ਪਿੰਡ ਦੇ ਗੁਰਭੇਜ ਸਿੰਘ ਭੇਜਾ (33) ਦੀ ਮੌਤ ਨਸ਼ੇ ਦੇ ਟੀਕੇ ਕਰਕੇ ਹੋਈ, 25 ਤੇ 26 ਜੂਨ ਦੋ ਗੁਆਂਢੀਆਂ ਸਵੀਟੀ ਤੇ ਸਮਿਤ ਦੀ ਨਸ਼ਿਆਂ ਕਾਰਨ ਮੌਤ, 26 ਜੂਨ ਪਿੰਡ ਸਤੀਏਵਾਲਾ ਦੇ ਵਸਨੀਕ ਮੱਖਣ ਸਿੰਘ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ, ਇਸ ਤੋਂ
ਕੁਝ ਦਿਨ ਪਹਿਲਾਂ ਪਿੰਡ ਕਮੱਗਰ ਦੇ ਅਮਰੀਕ ਸਿੰਘ ਦੀ ਨਸ਼ਿਆਂ ਦੇ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ ,
28 ਜੂਨ ਪਿੰਡ ਖਾਈ ਫੇਮੇ ਕੀ ਦੇ ਵਸਨੀਕ ਅਵਤਾਰ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ, 28 ਜੂਨ ਡੇਰਾ ਬਾਬਾ ਨਾਨਕ ਦੇ ਪਿੰਡ ਦੌਲਤਪੁਰ ਵਿੱਚ 21 ਸਾਲਾ ਚਰਨਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ, ਕਾਹਨੂੰਵਾਲ ਦੇ ਪਿੰਡ ਭੱਟੀਆਂ ਦੇ ਕੁਲਵੀਰ ਸਿੰਘ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ, ਬੇਸ਼ੱਕ ਜੂਨ ਮਹੀਨੇ 'ਚ ਨਸ਼ੇ ਜਾਂ ਫਿਰ ਨਸ਼ੇ ਦੀ ਓਵਰਡੋਜ ਕਾਰਨ ਹੋਈਆਂ ਮੌਤਾਂ ਦੌਰਾਨ ਖੁੱਲੇਆਮ ਦਵਾਈਆਂ ਦੀਆਂ ਦੁਕਾਨਾ ਤੋਂ ਮਿਲ ਰਹੀ ਸਰਿੰਜਾਂ ਦੀ ਵਿਕਰੀ 'ਤੇ ਵੀ ਲਗਾਮ ਜਰੂਰੀ ਹੈ, ਥੋੜਾ ਕੁ ਸਮਾਂ ਪਹਿਲਾਂ ਡਾਕਟਰੀ ਪਰਚੀ ਤੋਂ ਬਿਨ੍ਹਾਂ ਦਵਾਈ ਵਿਕਰੇਤਾ ਨੇ ਸਰਿੰਜਾਂ ਦੇਣੀਆਂ ਬੰਦ ਕਰ ਦਿੱਤੀਆਂ ਸਨ
ਪਰ ਹੁਣ ਫਿਰ ਭਾਅ ਵਧਾ ਕੇ ਵੇਚੀਆਂ ਜਾ ਰਹੀਆਂ ਹਨ। ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਅਨੁਸਾਰ ਡਾਕਟਰਾਂ ਮੁਤਾਬਕ 'ਕੱਟ' ਕੋਈ ਨਵਾ ਨਸ਼ਾ ਨਹੀ ਹੈ ਸਗੋਂ ਇਹ ਮਿਲਾਵਟ ਵਾਲੀ ਹੈਰੋਇਨ ਹੈ ਜਿਸਨੂੰ ਟੀਕੇ ਨਾਲ ਲੈਣ 'ਤੇ ਇਹ ਸਰੀਰ 'ਚ ਸੀਮੈਂਟ ਵਾਂਗ ਜੰਮ ਜਾਂਦੀ ਹੈ, ਉਨ੍ਹਾਂ ਮੁਤਾਬਕ ਨਸ਼ਾ ਬੜੀ ਤੇਜੀ ਨਾਲ ਆਪਣਾ ਅਸਰ ਦਿਖਾਉਦਾ ਹੈ ਅਤੇ ਕਈ ਵਾਰ ਨਸ਼ੇੜੀ ਸਰਿੰਜ ਨੂੰ ਬਾਹਰ ਵੀ ਨਹੀ ਕੱਢ ਪਾਉਂਦਾ ਅਤੇ ਉਸਦੀ ਥਾਂ 'ਤੇ ਹੀ ਮੌਤ ਹੋ ਜਾਂਦੀ ਹੈ।