
ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੜਕਾਂ ਉਪਰ ਟੋਲ ਟੈਕਸ ਲਾਏ ਹਨ ਤਾਂ ਕਿ ਕੰਪਨੀਆਂ ਟੋਲ ਇਕੱਠਾ ਕਰਕੇ ਸੜਕਾਂ ਦਾ ਵਧੀਆਂ ਨਿਰਮਾਣ......
ਅਮਰਗੜ੍ਹ : ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੜਕਾਂ ਉਪਰ ਟੋਲ ਟੈਕਸ ਲਾਏ ਹਨ ਤਾਂ ਕਿ ਕੰਪਨੀਆਂ ਟੋਲ ਇਕੱਠਾ ਕਰਕੇ ਸੜਕਾਂ ਦਾ ਵਧੀਆਂ ਨਿਰਮਾਣ ਕਰਨ ਤੇ ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋਵੇ, ਪਟਿਆਲਾ ਤੋਂ ਨਾਭਾ ਤੋਂ ਮਾਲੇਰਕੋਟਲਾ ਸੜਕ ਤੇ ਸਰਕਾਰ ਨੇ ਦੋ ਟੋਲ ਟੈਕਸ ਲਾਏ ਹੋਏ ਹਨ ਪਰ ਬਾਗੜੀਆਂ ਤੋਂ ਅਮਰਗੜ੍ਹ ਨੂੰ ਆਉਦੇ ਹੋਏ ਨੇੜੇ ਮੁਹਾਲੀ ਰੋਡ ਤੇ ਮੇਨ ਸੜਕ ਵਿਚਕਾਰ ਅਕਸਰ ਪਾਣੀ ਖੜਾ ਰਹਿੰਦਾ ਹੈ, ਥਾਂ-ਥਾਂ ਤੇ ਟੋਏ ਪਏ ਹੋਏ ਹਨ। ਮੀਹ ਪੈਣ ਤੋਂ ਬਾਅਦ ਤਾ ਛੱਪੜ ਦਾ ਰੂਪ ਧਾਰਨ ਕਰ ਲੈਦਾ ਹੈ ਜ਼ੋ ਕਿ ਆਉਦੇ ਜਾਦੇ ਲੋਕਾਂ ਲਈ ਪ੍ਰੈਸਾਨੀ ਦਾ ਕਾਰਨ ਬਣਦਾ ਹੈ।
ਪਾਣੀ ਖੜਨ ਨਾਲ ਲੱਗੇ ਚਲੇ ਕਾਰਨ ਸਥਾਨਕ ਘਰਾਂ ਨੂੰ ਬਹੁਤ ਪ੍ਰੇਸਾਨੀ ਆਉਦੀ ਹੈ। ਮੇਨ ਰੋਡ ਤੇ ਘਰਾਂ ਦੇ ਮਾਲਕਾ ਨੇ ਦੱਸਿਆ ਕਿ ਅਸੀ ਕਈ ਵਾਰ ਇਸ ਪ੍ਰੇਸਾਨੀ ਬਾਰੇ ਟੋਲ ਟੈਕਸ ਕੰਪਨੀ ਦੇ ਅਧਿਕਾਰੀਆਂ ਨੂੰ ਦੱਸ ਚੁੱਕੇ ਹਾ ਪਰ ਕਿਸੇ ਨੇ ਕੋਈ ਧਿਆਨ ਨਹੀ ਦਿੱਤਾ। ਇਸ ਦੇ ਨਾਲ ਹੀ ਸੜਕ ਤੇ ਪੈਰਰੋਲਿਗ ਵੀ ਕੀਤੀ ਜਾਦੀ ਹੈ।ਸੜਕ ਪ੍ਰਬੰਧਕ ਸਭ ਕੁਝ ਜਾਣਦੇ ਹੋਏ ਵੀ ਚੁੱਪੀ ਧਾਰੀ ਬੈਠੇ ਹਨ। ਦੁੱਖੀ ਲੋਕਾਂ ਵੱਲੋਂ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਘ ਤੇ ਕਾਂਗਰਸੀ ਲੀਡਰਾਂ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਮਾੜੀ ਹਾਲਤ ਨੂੰ ਠੀਕ ਕਰਵਾਇਆ ਜਾਵੇ।