
ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਚ ਤਾਇਨਾਤ ਪ੍ਰੋ. ਡਾ.ਆਰ.ਕੇ. ਨਾਰੰਗ ਵਾਈਸ ਪ੍ਰਿੰਸੀਪਲ ਨੂੰ ਡੀ.ਐਸ.ਟੀ. ਮਿਨੀਸਟਰੀ ਆਫ ਸਾਂਇਸ ਟੈਕਨਾਲਾਜੀ......
ਮੋਗਾ: ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਚ ਤਾਇਨਾਤ ਪ੍ਰੋ. ਡਾ.ਆਰ.ਕੇ. ਨਾਰੰਗ ਵਾਈਸ ਪ੍ਰਿੰਸੀਪਲ ਨੂੰ ਡੀ.ਐਸ.ਟੀ. ਮਿਨੀਸਟਰੀ ਆਫ ਸਾਂਇਸ ਟੈਕਨਾਲਾਜੀ ਗੌਰਮਿੰਟ ਆਫ ਇੰਡੀਆ ਵੱਲੋਂ ਆਯੋਜਿਤ ਗਰੁੱਪ ਮੋਨੀਟਰਿੰਗ ਵਰਕਸ਼ਾਪ ਜੋ ਕਿ ਯੂਨੀਵਰਸਿਟੀ ਸਾਂਈਸ ਐਂਡ ਟੈਕਨਾਲਾਜੀ ਮੇਘਾਲੈਂਡ ਵਿਚ ਆਯੋਜਿਤ ਕੀਤੀ ਗਈ।
ਇਸ ਵਿਚ ਦੇਸ਼ ਦੇ ਸੂਬਿਆ ਤੋਂ ਪ੍ਰਮੁੱਖ ਅਤੇ ਇੰਸਪਾਇਰ ਇੰਟਨਰਸ਼ਿਪ ਸਾਂਈਸ ਕੈਂਪਸ ਆਰਗੇਨਾਈਜਰਾਂ ਨੂੰ ਸੱਦਾ ਦਿੱਤਾ ਗਿਆ। ਜਿਸ ਵਿਚ ਪ੍ਰੋ. ਨਾਰੰਗ ਨੇ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਅਤੇ ਪੰਜਾਬ ਵੱਲੋਂ ਭਾਗੀਦਾਰੀ ਨੂੰ ਵਧੀਆ ਨਿਭਾਇਆ
ਅਤੇ ਇੰਸਪਾਇਰ ਪ੍ਰੋਗ੍ਰਾਮਾਂ ਦੀ ਜਾਣਕਾਰੀ ਅਤੇ ਇਸ ਖੇਤਰ ਵਿਚ ਕੀਤੀ ਗਈ ਭਾਗੀਦਾਰਾਂ, ਸਕੂਲਾਂ ਦੇ ਵਿਦਿਆਰਥੀਆ ਦੀ ਜਾਣਕਾਰੀ ਸਾਂਝੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਪ੍ਰੋ. ਨਾਰੰਗ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਮੰਤਵ ਪੂਰੇ ਦੇਸ਼ ਵਿਚ ਵਿਦਿਆਰਥੀਆ ਵਿਚ ਸਾਂਈਸ ਦੇ ਪ੍ਰਤੀ ਰੂਚੀ ਜਾਗਰੂਕ ਕਰਨਾ ਅਤੇ ਨਵੀਂ ਕਾਰਜਸ਼ਾਲਾ ਦੁਆਰਾ ਭਾਰਤ ਦੇਸ਼ ਨੂੰ ਵਧੀਆ ਬਣਾਇਆ ਜਾ ਸਕੇ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੱਕਤਰ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਸਮੂਹ ਫੈਕਲਿਟੀ ਸਟਾਫ ਨੇ ਪ੍ਰੋ. ਨਾਰੰਗ ਨੂੰ ਵਧਾਈ ਦਿੱਤੀ ਅਤੇ ਆਸ਼ਾ ਜਾਹਿਰ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਪ੍ਰੋ. ਨਾਰੰਗ ਦਾ ਅਨੁਭਵ ਸੰਸਥਾਨਾਂ, ਵਿਦਿਆਰਥੀਆ ਅਤੇ ਸਮਾਜ ਲਈ ਬਹੁਤ ਉਪਯੋਗੀ ਹੋਵੇਗਾ।