ਨਵੇਂ ਭਰਤੀ ਕੀਤੇ 2022 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ
Published : Jun 30, 2018, 9:13 am IST
Updated : Jun 30, 2018, 9:13 am IST
SHARE ARTICLE
Appointment Letter Given By O P Soni To Recruiters
Appointment Letter Given By O P Soni To Recruiters

ਮੌਸਮ ਖ਼ਰਾਬ ਹੋਣ ਕਾਰਨ ਮੁੱਖ ਮੰਤਰੀ ਸਮਾਗਮ 'ਚ ਨਾ ਪੁੱਜ ਸਕੇ

ਅੰਮ੍ਰਿਤਸਰ, 29 ਜੂਨ ( ਸੁਖਵਿੰਦਰਜੀਤ ਸਿੰਘ ਬਹੋੜੂ)- ਮੌਸਮ ਖ਼ਰਾਬ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇਥੇ ਹੋਏ ਸਮਾਗਮ ਵਿਚ ਪੁੱਜ ਨਾ ਸਕੇ ਜਿਸ ਕਾਰਨ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਟੈਸਟ ਰਾਹੀਂ ਚੁਣੇ 2022 ਅਧਿਆਪਕਾਂ ਨੂੰ ਅੱਜ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਵਰ੍ਹੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ  ਵਰਦੀ ਖ਼ਰੀਦਣ ਲਈ ਪੈਸੇ ਉਨ੍ਹਾਂ ਦੇ ਬੈਂਕ ਖ਼ਾਤਿਆਂ ਵਿਚ ਪਾਏ ਜਾਣਗੇ। ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਬੱਚਿਆਂ ਦੇ ਮਾਪੇ ਆਪਣੀ ਪਸੰਦ ਦੇ ਕੱਪੜੇ ਖ਼ੁਦ ਖਰੀਦ ਸਕਣ।

 ਸਕੂਲਾਂ ਵਿਚ ਚੱਲਦੀ ਮਿਡ ਡੇਅ ਮੀਲ ਬਾਰੇ ਆ ਰਹੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਠੇਕੇਦਾਰੀ ਪ੍ਰਣਾਲੀ ਬੰਦ  ਕਰਕੇ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਪੈਸੇ ਵੀ ਬੱਚਿਆਂ ਦੇ ਮਾਪਿਆਂ ਨੂੰ ਬੈਂਕਾਂ ਜ਼ਰੀਏ ਦੇ ਦਿੱਤੇ ਜਾਣ । ਅਗਲੇ ਵਿਦਿਅਕ ਵਰ੍ਹੇ ਤੋਂ ਸਕੂਲਾਂ ਵਿਚ ਮਿਲਦੀਆਂ ਕਿਤਾਬਾਂ ਵਿਚ ਦੇਰੀ ਨਹੀਂ ਹੋਵੇਗੀ। ਕਿਤਾਬਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲਣਗੀਆਂ। 

ਜ਼ਿਕਰਯੋਗ ਹੈ ਕਿ 3582 ਮਾਸਟਰ ਕਾਡਰ ਅਸਾਮੀਆਂ ਲਈ ਦਸੰਬਰ 2017 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੀਖਿਆ ਲਈ ਸੀ। ਇਸ ਵਿਚੋਂ 2022 ਉਮੀਦਵਾਰਾਂ ਨੂੰ ਅੱਜ ਨਿਯਕਤੀ  ਪੱਤਰ ਦਿੱਤੇ ਗਏ ਹਨ, ਜਦਕਿ ਬਾਕੀ ਖਾਲੀ ਰਹਿ ਗਈਆਂ ਪੋਸਟਾਂ ਰਿਜ਼ਰਵ ਸ੍ਰੇਣੀ ਵਿਚ ਹੋਣ ਕਾਰਨ ਉਮੀਦਾਵਰ ਨਹੀਂ ਮਿਲੇ , ਜਿੰਨਾ ਨੂੰ ਡੀ-ਰੀਜ਼ਰਵ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਭਰਤੀ ਕੀਤੇ ਅਧਿਆਪਕਾਂ ਵਿਚ ਸਮਾਜਿਕ ਸਿੱਖਿਆ ਦੇ 252, ਹਿਸਾਬ ਦੇ 504, ਸਾਇੰਸ ਦੇ 977 ਅਤੇ ਪੰਜਾਬੀ ਦੇ 289 ਉਮੀਦਵਾਰਾਂ ਹਨ। ਮੁੱਖ ਮੰਤਰੀ ਵੱਲੋਂ ਚੁਣੇ ਹੋਏ ਉਮੀਦਾਵਰਾਂ ਨੂੰ ਨਵੀਂ ਸ਼ੁਰੂਆਤ ਲਈ ਵਧਾਈ ਦਿੰਦੇਹੋਏ ਸ੍ਰੀ ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਕਿਸੇ ਤਰਾਂ ਦੀ ਸ਼ਿਕਾਇਤ ਨਹੀਂ ਆਵੇਗੀ।
ਨਵੇਂ ਚੁਣੇ ਅਧਿਆਪਕਾਂ ਨੂੰ ਅਸ਼ੀਰਵਾਦ ਦਿੰਦੇ ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਡਿਗ ਚੁੱਕਾ ਪੱਧਰ ਉਚਾ ਚੁੱਕਣ ਲਈ ਦ੍ਰਿੜ ਹੈ, ਸੋ ਅਧਿਆਪਕਾਂ ਤੋਂ ਸਰਕਾਰ ਤੇ ਸਮਾਜ ਨੂੰ ਵੱਡੀ ਆਸ ਹੈ।

ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ  ਅਧਿਆਪਕਾਂ ਨੂੰ ਕਿਹਾ ਕਿ ਉਹ  ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, .ਹਰਪ੍ਰਤਾਪ ਸਿੰਘ ਅਜਨਾਲਾ, ਸ. ਹਰਮਿੰਦਰ ਸਿੰਘ ਗਿੱਲ, ਸ੍ਰੀ ਰਾਜ ਕੁਮਾਰ ਵੇਰਕਾ,  ਸ੍ਰੀ ਸੁਨੀਲ ਦੱਤੀ  ਸ. ਇੰਦਰਬੀਰ ਸਿੰਘ ਬੁਲਾਰੀਆ, ਸ੍ਰੀ ਧਰਮਬੀਰ ਅਗਨੀਹੋਤਰੀ,  ਤਰਸੇਮ ਸਿੰਘ ਡੀ. ਸੀ, ਸੰਤੋਖ ਸਿੰਘ ਭਲਾਈਪੁਰ (ਵਿਧਾਇਕਾਂ )  ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ,  ਮਮਤਾ ਦੱਤਾ, ਹਰਜਿੰਦਰ ਸਿੰਘ ਸਾਂਘਣਾ, ਰਮਿੰਦਰ ਸਿੰਘ ਰੰਮੀ  ਤੇ  ਕਾਂਗਰਸ ਦੇ ਹੋਰ ਸੀਨੀਅਰ ਨੇਤਾ ਵੀ ਹਾਜ਼ਰ ਸਨ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement