
ਇਨਕਮ ਟੈਕਸ ਵਿਭਾਗ ਨੰਗਲ ਜ਼ਿਲ੍ਹਾ ਰੋਪੜ ਪੰਜਾਬ ਵਲੋਂ ਅੱਜ ਸੁਖਵਿੰਦਰ ਖੰਨਾ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ-1 ਚੰਡੀਗੜ੍ਹ.........
ਸ੍ਰੀ ਅਨੰਦਪੁਰ ਸਾਹਿਬ : ਇਨਕਮ ਟੈਕਸ ਵਿਭਾਗ ਨੰਗਲ ਜ਼ਿਲ੍ਹਾ ਰੋਪੜ ਪੰਜਾਬ ਵਲੋਂ ਅੱਜ ਸੁਖਵਿੰਦਰ ਖੰਨਾ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ-1 ਚੰਡੀਗੜ੍ਹ ਅਤੇ ਜੀਨੀਆ ਹਾਂਡਾ ਐਡੀਸ਼ਨਲ ਕਮਿਸ਼ਨਰ ਇਨਕਮ ਟੈਕਸ ਰੇਂਜ-1 ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਅਤੇ ਦੇਖ ਰੇਖ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਆਊਟਰੀਚ ਪ੍ਰੋਗਰਾਮ ਵਿਚ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਵਪਾਰ ਮੰਡਲ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਦੁਕਾਨਦਾਰਾਂ ਨੂੰ ਵਿਨੋਦ ਕੁਮਾਰ ਇਨਕਮ ਟੈਕਸ ਅਧਿਕਾਰੀ ਨੰਗਲ ਨੇ
ਇਨਕਮ ਟੈਕਸ ਵਿਭਾਗ ਵਲੋਂ ਮਨਾਏ ਜਾ ਰਹੇ ਲੋਕ ਸ਼ਿਕਾਇਤ ਨਿਵਾਰਣ ਪੰਦਰਵਾੜੇ ਦੇ ਦੌਰਾਨ ਪੈਂਡਿੰਗ ਰੈਕੇਟਫ਼ੀਕੇਸ਼ਨ ਅਤੇ ਅਪੀਲ ਇਫ਼ੈਕਟ ਦੇ ਭੁਗਤਾਨ, ਟੀ ਡੀ ਐਸ ਮਿਸਮੈਚ ਅਤੇ ਚਲਾਨ ਕੁਰੈਕਸ਼ਨ ਦੇ ਸਬੰਧੀ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ।
ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਇਨਕਮ ਟੈਕਸ ਰਿਟਰਨ ਫ਼ਾਈਲ ਕਰਨ ਦੇ ਲਾਭ ਜਿਵੇਂ ਕਿ ਬੈਂਕ ਤੋਂ ਲੋਨ ਲੈਣਾ, ਜ਼ਿਆਦਾ ਕੱਟੇ ਗਏ ਟੈਕਸ ਦਾ ਰਿਫ਼ੰਡ ਅਤੇ ਵਿਦੇਸ਼ ਜਾਣ ਲਈ ਵੀਜ਼ਾ ਅਪਲਾਈ ਦੇ ਸਮੇਂ ਇਨਕਮ ਟੈਕਸ ਰਿਟਰਨ ਦੀ ਜ਼ਰੂਰਤ ਆਦਿ ਦੇ ਬਾਰੇ ਵਿਚ ਵੀ ਜਾਣਕਾਰੀ ਦਿਤੀ ਗਈ।
ਇਸ ਦੇ ਨਾਲ ਹੀ ਇਨਕਮ ਟੈਕਸ ਸਕਰੂਟਨੀ ਵਿਚ ਕੇਸ ਸਿਲੈਕਟ ਹੋਣ ਦੇ ਕਾਰਨ ਅਤੇ ਇਨਕਮ ਟੈਕਸ ਰਿਟਰਨ ਫ਼ਾਈਲ ਨਾ ਕਰਨ ਦੇ ਕਾਰਨ ਵਿਭਾਗ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਵੀ ਵਿਸਤਾਰ ਪੂਰਵਕ ਜਾਣਕਾਰੀ ਦਿਤੀ। ਇਸ ਮੌਕੇ ਵਪਾਰ ਮੰਡਲ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਸਮੂਹ ਦੁਕਾਨਦਾਰਾਂ ਵਲੋਂ ਆਏ ਹੋਏ ਅਧਿਕਾਰੀਆਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ।