ਪੰਜਾਬ ਵਿਚ ਭੱਠਿਆਂ ਦਾ ਧੂੰਆਂ ਹੁਣ ਹੋਵੇਗੀ ਬੀਤੇ ਦੀ ਗੱਲ: ਸੋਨੀ
Published : Jun 30, 2018, 9:39 am IST
Updated : Jun 30, 2018, 9:39 am IST
SHARE ARTICLE
Om Parkash Soni
Om Parkash Soni

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਾਜ ਦੇ ਸਾਰੇ ਭੱਠਿਆਂ ਨੂੰ ਟੇਢੀ ਭਰਾਈ (੍ਰਜਿਗ ਜੈਗੀ ਤਕਨਾਲੌਜੀ) ਅਪਣਾ ਕੇ ਹੀ ਇੱਟਾਂ ਦੀ ਪਕਾਈ ਕਰਨ ਲਈ ਜਾਰੀ ਕੀਤੇ  ....

ਚੰਡੀਗੜ੍ਹ,ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਾਜ ਦੇ ਸਾਰੇ ਭੱਠਿਆਂ ਨੂੰ ਟੇਢੀ ਭਰਾਈ (੍ਰਜਿਗ ਜੈਗੀ ਤਕਨਾਲੌਜੀ) ਅਪਣਾ ਕੇ ਹੀ ਇੱਟਾਂ ਦੀ ਪਕਾਈ ਕਰਨ ਲਈ ਜਾਰੀ ਕੀਤੇ  ਦਿਸ਼ਾ-ਨਿਰਦੇਸ਼ ਇੰਨ-ਬਿੰਨ ਲਾਗੂ ਕਰਨ ਲਈ ਕਹਿ ਦਿੱਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਵਾਤਾਵਰਣ ਮੰਤਰੀ ਓ. ਪੀ. ਸੋਨੀ ਨੇ ਅੱਜ ਦਿੱਤੀ ਹੈ। ਇਸ ਦੌਰਾਨ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਹੁਣ ਭੱਠੇ ਬੰਦ ਹੋਣਗੇ ਅਤੇ ਭੱਠਾ ਮਾਲਕ ਇਸ ਸਮੇਂ ਦੌਰਾਨ ਅਪਣੇ ਭੱਠਿਆਂ ਨੂੰ ਜਿੱਗ ਜੈਗ ਤਕਨਾਲੌਜੀ 'ਤੇ ਸ਼ਿਫ਼ਟ ਕਰਨ ਲਈ ਲੋੜੀਂਦੇ ਕਦਮ ਚੁੱਕਣਗੇ।

ਹਵਾ ਦੀ ਗੁਣਵੱਤਾ ਸੁਧਾਰਨ ਲਈ ਜਿਗ ਜੈਗ ਤਕਨਾਲੌਜੀ ਤੋਂ ਬਿਨਾਂ ਕੋਈ ਵੀ ਭੱਠਾ ਪੰਜਾਬ ਵਿਚ ਚੱਲਣ ਨਹੀਂ ਦਿੱਤਾ ਜਾਵੇਗਾ। ਸੋਨੀ ਨੇ ਇਹ ਵੀ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਵਿੱਚ ਚੱਲ ਰਹੇ ਤਕਰੀਬਨ 3000 ਭੱਠਿਆਂ ਨੂੰ ਇਹ ਤਕਨਾਲੌਜੀ ਅਪਣਾਉਣ ਅਤੇ ਇਸ ਸਾਲ ਭੱਠਿਆਂ ਦੇ ਚੱਲਣ ਦਾ ਸਮਾਂ 1 ਫਰਵਰੀ ਤੋਂ 30 ਸਤੰਬਰ ਤੱਕ ਕੀਤਾ ਹੋਇਆ ਹੈ।

ਪੰਜਾਬ ਵਿੱਚ ਸਰਦੀਆਂ ਦੇ ਮਹੀਨਿਆਂ ਦੌਰਾਨ ਹਵਾ ਦੀ ਗੁਣਵੱਤਾ ਵਿੱਚ ਬਹੁਤ ਨਿਘਾਰ ਆ ਜਾਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਮੌਸਮ ਠੰਡਾ ਹੋਣ ਦੇ ਨਾਲ ਖੇਤਾਂ ਵਿੱਚ ਪਰਾਲੀ ਨੂੰ ਸਾੜਨ, ਦੀਵਾਲੀ ਅਤੇ ਹੋਰ ਤਿਉਹਾਰਾਂ ਅਤੇ ਵਿਆਹ ਸਮਾਗਮਾਂ 'ਤੇ ਪਟਾਕਿਆਂ ਦੇ ਚੱਲਣ ਕਾਰਨ, ਖੇਤਾਂ ਵਿੱਚ ਫ਼ਸਲਾਂ ਦੀ ਕਟਾਈ ਅਤੇ ਮੰਡੀਆਂ ਵਿੱਚ ਅਨਾਜ ਦੀ ਸਫ਼ਾਈ ਤੋਂ ਪੈਦਾ ਹੁੰਦੀ ਧੂੜ ਪਹਿਲਾਂ ਹੀ ਵਾਤਾਵਰਣ ਨੂੰ ਗੰਧਲਾ ਕਰਕੇ ਹਵਾ ਦੀ ਗੁਣਵੱਤਾ ਵਿੱਚ ਨਿਘਾਰ ਲਿਆ ਰਹੀ ਹੁੰਦੀ ਹੈ।।

ਉਨ੍ਹਾਂ ਕਿਹਾ ਕਿ ਨਵੀਂ ਤਕਨੀਕ ਅਧੀਨ ਇੱਟਾਂ ਪਕਾਉਣ ਤੇ ਕੋਲੇ ਦੀ ਖਪਤ ਵੀ 2 ਕੁਇੰਟਲ ਪ੍ਰਤੀ ਇੱਕ ਲੱਖ ਇੱਟ ਘੱਟ ਹੁੰਦੀ ਹੈ। ਭੱਠਿਆਂ ਦੀਆਂ ਚਿਮਨੀਆਂ ਤੋਂ ਨਿੱਕਲਦੇ ਧੂੰਏਂ 'ਤੇ ਕਾਬੂ ਪਾਉਣ ਲਈ ਇੱਟਾਂ ਦੀ ਟੇਢੀ ਚਿਣਾਈ ਵਾਲੀ ਤਕਨਾਲੌਜੀ ਅਪਣਾਉਣ ਲਈ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਜਿਸ ਨਾਲ ਜਿੱਥੇ ਇੱਟਾਂ ਦੀ ਪਕਾਈ ਵਧੀਆ ਹੋਵੇਗੀ ਉੱਥੇ ਭੱਠਿਆਂ ਦੀ ਇੱਟਾਂ ਪਕਾਉਣ ਦੀ ਸਮਰੱਥਾ ਵਿੱਚ ਵੀ 15 ਪ੍ਰਤੀਸ਼ਤ ਵਾਧਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement