
ਪੰਜਾਬ ਵਿੱਚ ਇਸ ਸਾਲ 1800 ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ 1000 ਪ੍ਰਾਇਮਰੀ ਸਕੂਲਾਂ ਵਿੱਚ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਸਮਾਰਟ ...
ਐਸ.ਏ.ਐਸ. ਨਗਰ, ਪੰਜਾਬ ਵਿੱਚ ਇਸ ਸਾਲ 1800 ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ 1000 ਪ੍ਰਾਇਮਰੀ ਸਕੂਲਾਂ ਵਿੱਚ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਸਮਾਰਟ ਕਲਾਸ-ਰੂਮਾਂ ਵਿੱਚ ਸ਼ੁਰੂ ਹੋ ਜਾਵੇਗੀ। ਇਸ ਲਈ ਸੈਕੰਡਰੀ ਸਕੂਲਾਂ ਲਈ ਤਿੰਨ ਲੱਖ ਰੁਪਏ ਪ੍ਰਤੀ ਸਕੂਲ ਅਤੇ ਪ੍ਰਾਇਮਰੀ ਸਕੂਲਾਂ ਲਈ ਇੱਕ ਲੱਖ ਰੁਪਏ ਪ੍ਰਤੀ ਸਕੂਲ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਦਿੱਤੇ ਜਾਣਗੇ।
ਸਿਖਿਆ ਮੰਤਰੀ ਓ ਪੀ ਸੋਨੀ ਨੇ ਬਿਆਨ ਰਾਹੀਂ ਉਪਰੋਕਤ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਿੱਖਿਆ ਵਿਭਾਗ ਇਸ ਸਾਲ ਪਾਠ ਪੁਸਤਕਾਂ ਦੇ ਵਿਸ਼ਾ ਵਸਤੂ ਨੂੰ ਈ-ਕੰਟੈਂਟ ਵਿੱਚ ਬਦਲਣ ਲਈ ਵੀ ਕੰਮ ਕਰ ਰਿਹਾ ਹੈਂ ਅਤੇ ਇਸਦਾ 30‚ਫ਼ੀ ਸਦੀ ਕੰਮ ਪੂਰਾ ਵੀ ਹੋ ਚੁੱਕਿਆ ਹੈ। ਸਮਾਰਟ ਕਲਾਸਰੂਮ ਈ-ਕੰਟੈਂਟ ਲਈ ਪਹਿਲੀ ਤੋਂ ਪੰਜਵੀਂ ਦੇ ਸਾਰੇ ਵਿਸ਼ਿਆਂ ਨੂੰ ਲਿਆ ਗਿਆ ਹੈ ਜਦੋਂਕਿ ਸੈਕੰਡਰੀ ਸਕੂਲਾਂ ਦੇ ਮੁੱਖ ਵਿਸ਼ਿਆਂ ਨੂੰ ਹੀ ਕਵਰ ਕੀਤਾ ਜਾ ਰਿਹਾ ਹੈ। ਸ੍ਰੀ ਸੋਨੀ ਨੇ ਕਿਹਾ ਕਿ 880 ਸਕੂਲਾਂ ਵਿੱਚ ਇਸ ਸਾਲ ਸੋਲਰ ਪਾਵਰ ਪਲਾਂਟ ਲਗਾਉਣ ਲਈ ਵੀ 30 ਕਰੋੜ ਰੁਪਏ ਪੰਜਾਬ ਸਰਕਾਰ ਵੱਲੋੱ ਖ਼ਰਚੇ ਜਾਣਗੇ।
ਜਿਸ ਤਹਿਤ ਇਨ੍ਹਾਂ ਸਕੂਲਾਂ ਨੂੰ 5 ਕਿਲੋਵਾਟ ਕਪੈਸਟੀ ਦੀ ਊਰਜਾ ਤਿਆਰ ਕਰਨ ਲਈ ਸਾਧਨ ਮੁਹੱਈਆ ਕਰਵਾਏ ਜਾਣਗੇ ਜਿਸ ਨਾਲ ਇਨ੍ਹਾਂ ਸਕੂਲਾਂ ਦੀ ਬਿਜਲੀ ਖ਼ਪਤ ਦਾ ਖ਼ਰਚਾ ਘਟੇਗਾ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ 'ਚ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਸਮਰ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੀ ਮਹੱਤਤਾ ਬਾਰੇ ਦੱਸਿਆ ਹੈ ਜੋ ਕਾਬਿਲੇ ਤਾਰੀਫ ਹੈ।