
ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਤੇ ਕਾਊਂਟਰ ਇੰਜੈਲੀਜੈਂਸ ਦੀ ਸਾਂਝੀ ਟੀਮ ਨੇ ਟਰੱਕ ਚਾਲਕ.........
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਤੇ ਕਾਊਂਟਰ ਇੰਜੈਲੀਜੈਂਸ ਦੀ ਸਾਂਝੀ ਟੀਮ ਨੇ ਟਰੱਕ ਚਾਲਕ ਨੂੰ 81 ਕਿਲੋ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਪਿਛਲੇ ਕਈ ਦਿਨਾਂ ਤੋਂ ਇਤਲਾਹ ਮਿਲੀ ਸੀ ਕਿ ਇਕ ਟਰੱਕ ਚਾਲਕ ਜੋ ਖਾਲੀ ਟਰੱਕ ਚਾਲਕ ਲੈ ਕਿ ਜੰਮੂ ਜਾਂਦਾ ਹੈ ਤੇ ਖਾਲੀ ਵਾਪਸ ਆਉਂਦਾ ਹੈ। ਪੁਲਿਸ ਨੇ ਪਿਛਲੇ ਕੁੱਝ ਦਿਨਾਂ ਤੋਂ ਇਸ ਟਰੱਕ ਤੇ ਨਜ਼ਰ ਰੱਖੀ ਹੋਈ ਸੀ।
ਗੁਪਤ ਇਤਲਾਹ ਮਿਲਣ ਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਗੁਰਦਾਸਪੁਰ ਦੇ ਹੋਟਲ ਮੈਨੇਜਮੈਂਟ ਕਾਲਜ ਨਜ਼ਦੀਕ ਲਗਾਏ ਨਾਕੇ ਤੇ ਸ਼ੱਕੀ ਹਾਲਤ ਵਿਚ ਟਰੱਕ ਨੂੰ ਰੋਕਿਆ। ਜਿਸਨੂੰ ਨਿਆਮਤ ਮਸੀਹ ਪੁੱਤਰ ਨਾਜ਼ਰ ਮਸੀਹ ਵਾਸੀ ਕੋਟ ਬੁੱਢਾ ਥਾਣਾ ਸੇਖਵਾਂ ਚਲਾ ਰਿਹਾ ਸੀ। ਟਰੱਕ ਦੀ ਤਲਾਸ਼ੀ ਲੈਣ ਤੇ ਉਸ ਚੋਂ 81 ਕਿਲੋ ਭੱਕੀ ਬਰਾਮਦ ਕੀਤੀ ਗਈ। ਪੁਲਿਸ ਨੇ ਟਰੱਕ ਅਤੇ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਆਰੰਭ ਕਰ ਦਿਤੀ ਗਈ ਹੈ।