
ਵਿਅਕਤੀ ਰੋਜ਼ਾਨਾ ਦੀ ਤਰ੍ਹਾਂ ਅਪਣੇ ਪੋਲਟਰੀ ਫਾਰਮ ਵਿਚ ਰਾਤ ਦੇ ਸਮੇਂ ਇਕੱਲਾ ਸੁੱਤਾ ਸੀ
ਬਰਨਾਲਾ: ਕਸਬਾ ਮਹਿਲ ਕਲਾਂ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਦੇ ਲੀਡਰ ਬਹਾਦਰ ਸਿੰਘ ਦਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਛੀਨੀਵਾਲ ਕਲਾਂ ਰੋਡ ’ਤੇ ਸਥਿਤ ਇਕ ਪੋਲਟਰੀ ਫਾਰਮ ’ਚ ਗਲਾ ਵੱਢ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ, ਬਹਾਦਰ ਸਿੰਘ ਪੁੱਤਰ ਮਲਕੀਤ ਸਿੰਘ (48) ਰੋਜ਼ਾਨਾ ਦੀ ਤਰ੍ਹਾਂ ਅਪਣੇ ਪੋਲਟਰੀ ਫਾਰਮ ’ਚ ਹੀ ਰਾਤ ਵੇਲੇ ਇਕੱਲਾ ਸੁੱਤਾ ਸੀ। ਇਸੇ ਦੌਰਾਨ ਅਚਾਨਕ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਦਾ ਕਤਲ ਕਰ ਦਿਤਾ।
Murder Case
ਅੱਜ ਜਦੋਂ ਉਸ ਦੀ ਪਤਨੀ ਉਸ ਨੂੰ ਚਾਹ ਦੇਣ ਫਾਰਮ ਵਿਚ ਆਈ ਤਾਂ ਬਹਾਦਰ ਸਿੰਘ ਦਾ ਗਲਾ ਵੱਢਿਆ ਦੇਖ ਕੇ ਉਹ ਘਬਰਾ ਗਈ। ਉਸ ਦੇ ਪਰਿਵਾਰ ਨੇ ਤੁਰਤ ਪੁਲਿਸ ਨੂੰ ਸੂਚਨਾ ਦਿਤੀ, ਜਿਸ ’ਤੇ ਤੁਰਤ ਕਾਰਵਾਈ ਕਰਦਿਆਂ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਕਮਲਜੀਤ ਸਿੰਘ ਗਿੱਲ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਕਾਰਵਾਈ ਆਰੰਭ ਦਿਤੀ। ਫ਼ਿਲਹਾਲ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।