
ਬਲਬੀਰ ਸਿੱਧੂ ਨੇ ਕਿਹਾ ਹੈ ਕਿ ਬਿਨਾਂ ਮਨਜ਼ੂਰੀ ਦਵਾਈ ਵੇਚਣ ਦੀ ਇਜਾਜ਼ਤ ਨਹੀਂ ਹੈ
ਚੰਡੀਗੜ੍ਹ - ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਕਿਹਾ ਕਿ ਪੰਜਾਬ ਵਿਚ ਰਾਮਦੇਵ ਦੀ 'ਕੋਰੋਲਿਨ' ਦਵਾਈ ਨਹੀਂ ਵਿਕੇਗੀ। ਆਯੂਸ਼ ਮੰਤਰਾਲੇ ਵੱਲੋਂ ਵੀ ਦਵਾਈ ਦੇ ਪ੍ਰਚਾਰ ਪ੍ਰਸਾਰ 'ਤੇ ਰੋਕ ਲਗਾਈ ਗਈ ਸੀ। ਇਸ ਦੇ ਨਾਲ ਹੀ ਪਤੰਜਲੀ 'ਤੇ ਸਰਕਾਰ ਨੂੰ ਪੂਰੀ ਜਾਣਕਾਰੀ ਨਾ ਦੇਣ ਦੇ ਇਲਜ਼ਾਮ ਲੱਗੇ ਹਨ।
Patanjali
ਬਲਬੀਰ ਸਿੱਧੂ ਨੇ ਕਿਹਾ ਹੈ ਕਿ ਬਿਨਾਂ ਮਨਜ਼ੂਰੀ ਦਵਾਈ ਵੇਚਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਤੇ ਰਾਜਸਥਾਨ 'ਚ ਵੀ ਦਵਾਈ 'ਤੇ ਪਾਬੰਦੀ ਲੱਗ ਚੁੱਕੀ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਰਾਮਦੇਵ ਵੱਲੋਂ ਕੋਰੋਨਾ ਦੀ ਦਵਾਈ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਵਾਦਾਂ ਵਿਚ ਘਿਰਨ ਤੋਂ ਬਾਅਦ ਪਤੰਜਲੀ ਆਯੁਰਵੇਦ ਨੇ ਕੋਰੋਨਿਲ ਦਵਾਈ ‘ਤੇ ਯੂ-ਟਰਨ ਲੈ ਲਿਆ ਹੈ।
Patanjali
ਉਤਰਾਖੰਡ ਆਯੂਸ਼ ਵਿਭਾਗ ਤੋਂ ਮਿਲੇ ਨੋਟਿਸ ਦੇ ਜਵਾਬ ਵਿਚ ਪਤੰਜਲੀ ਨੇ ਕਿਹਾ ਹੈ ਕਿ ਉਹਨਾਂ ਨੇ ਕੋਰੋਨਾ ਦੀ ਕੋਈ ਦਵਾਈ ਨਹੀਂ ਬਣਾਈ ਹੈ। ਹਾਲ ਹੀ ਵਿਚ ਯੋਗ ਗੁਰੂ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਸੀਈਓ ਆਚਾਰਯ ਬਾਲਕ੍ਰਿਸ਼ਨ ਦੀ ਮੌਜੂਦਗੀ ਵਿਚ ਕੋਰੋਨਿਲ ਦੀ ਲਾਂਚਿੰਗ ਹੋਈ ਸੀ।
Coronil Patanjali
ਆਯੂਸ਼ ਮੰਤਰਾਲੇ ਦੇ ਨੋਟਿਸ ਤੋਂ ਬਾਅਦ ਕੋਰੋਨਾ ਦੀ ਦਵਾਈ ਬਣਾਉਣ ਦੇ ਅਪਣੇ ਦਾਅਵੇ ਤੋਂ ਪਤੰਜਲੀ ਨੇ ਮੂੰਹ ਮੋੜ ਲਿਆ ਹੈ। ਉਤਰਾਖੰਡ ਆਯੂਸ਼ ਵਿਭਾਗ ਨੂੰ ਭੇਜੇ ਗਏ ਨੋਟਿਸ ਦੇ ਜਵਾਬ ਵਿਚ ਪਤੰਜਲੀ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੇ ਕਦੀ ਵੀ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਨਹੀਂ ਕੀਤਾ ਹੈ ਬਲਕਿ ਉਹਨਾਂ ਨੇ ਇਕ ਅਜਿਹੀ ਦਵਾਈ ਬਣਾਈ ਹੈ, ਜਿਸ ਨਾਲ ਕੋਰੋਨਾ ਦੇ ਮਰੀਜ ਠੀਕ ਹੋਏ ਹਨ।