
ਅੱਜ ਕੱਲ੍ਹ ਦੇ ਡਾਕਟਰਾਂ ਨੇ ਅਪਣੀਆਂ ਫੈਕਟਰੀਆਂ ਖੋਲ੍ਹ ਕੇ ਆਪ...
ਲੁਧਿਆਣਾ: ਥੋਕ ਭਾਅ ’ਤੇ ਖਰੀਦਿਆਂ ਗਈਆਂ ਦਵਾਈਆਂ ਨੂੰ ਰਿਟੇਲ ਭਾਅ ’ਤੇ ਵੇਚਣ ਵਾਲੇ ਗੁਰੂ ਨਾਨਕ ਮੋਦੀ ਖਾਨਾ ਦੀ ਮਸ਼ਹੂਰੀ ਕਾਲਾਬਾਜ਼ਾਰੀ ਵਾਲਿਆਂ ਨੂੰ ਹਜ਼ਮ ਨਹੀਂ ਹੋ ਰਹੀ। ਗਰੀਬ ਲੋਕਾਂ ਨੂੰ ਹੋਲਸੇਲ ਰੇਟਾਂ ’ਤੇ ਦਵਾਈਆਂ ਮੁਹੱਈਆ ਕਰਵਾਉਣ ਵਾਲੇ ਗੁਰੂ ਨਾਨਕ ਮੋਦੀਖਾਨਾ ਨੂੰ ਬੰਦ ਕਰਨ ਦੀ ਸਾਜਿਸ਼ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਮੋਦੀਖਾਨਾ ’ਚ ਦਵਾਈਆਂ ਦੀ ਸਪਲਾਈ ਨਹੀਂ ਆਉਣ ਦਿੱਤੀ ਜਾ ਰਹੀ।
Lakha Sidhana
ਹੁਣ ਇਸ ਬਾਬਤ ਸਪੋਕਸਮੈਨ ਟੀਮ ਵੱਲੋਂ ਲੱਖਾ ਸਿਧਾਣਾ ਨਾਲ ਗੱਲਬਾਤ ਕੀਤੀ ਗਈ। ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਹਰ ਥਾਂ ਤੇ ਮੋਦੀਖਾਨਾ ਖੁੱਲ੍ਹਣਾ ਚਾਹੀਦਾ ਹੈ। ਇਸ ਨਾਲ ਲੋਕਾਂ ਨੂੰ ਲੁੱਟ ਤੋਂ ਰਾਹਤ ਮਿਲੇਗੀ। ਉਹ ਆਪ ਵੀ 3 ਸਾਲ ਤੋਂ ਇਹਨਾਂ ਲੁੱਟਾਂ ਖਿਲਾਫ ਲੜ ਰਹੇ ਹਨ। ਉਹਨਾਂ ਨੇ ਇਕ ਬਹੁਤ ਵਧੀਆ ਲਹਿਰ ਚਲਾ ਦਿੱਤੀ ਹੈ ਤੇ ਜੇ ਕੋਈ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਤਾਂ ਲੁਧਿਆਣਾ ਜਾਮ ਕਰ ਦਿੱਤਾ ਜਾਵੇਗਾ।
Balwinder Singh Jindu
ਅੱਜ ਕੱਲ੍ਹ ਦੇ ਡਾਕਟਰਾਂ ਨੇ ਅਪਣੀਆਂ ਫੈਕਟਰੀਆਂ ਖੋਲ੍ਹ ਕੇ ਆਪ ਹੀ ਦਵਾਈਆਂ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਤੇ ਉਹ ਅੰਦਰੋਂ ਹੀ ਅੰਦਰ ਘੁਟਾਲੇ ਕਰ ਰਹੇ ਹਨ। ਜਦੋਂ ਸਰਕਾਰ ਨੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕਿ ਪ੍ਰਾਈਵੇਟ ਹਸਪਤਾਲ ਵੀ ਸਰਕਾਰੀ ਹਦਾਇਤਾਂ ਹੇਠ ਆਉਣਗੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਅਪਣੇ ਪ੍ਰਾਈਵੇਟ ਹਸਪਤਾਲ ਬੰਦ ਕਰ ਦਿੱਤੇ ਤੇ ਸਰਕਾਰ ਤੇ ਦਬਾਅ ਪਾਇਆ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ।
Lakha Sidhana
ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਚਲਦੇ ਕੋਈ ਕਦਮ ਨਹੀਂ ਚੁੱਕਿਆ ਕਿਉਂ ਕਿ ਸਰਕਾਰ ਨੂੰ ਡਰ ਸੀ ਕਿ ਇਸ ਮੁਸ਼ਕਿਲ ਘੜੀ ਵਿਚ ਜੇ ਡਾਕਟਰ ਹੜਤਾਲ ਕਰਦੇ ਹਨ ਤਾਂ ਇਸ ਨਾਲ ਮਰੀਜ਼ਾਂ ਦਾ ਖਤਰਾ ਵਧ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਜਿਹਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਲੁੱਟਾਂ ਤੋਂ ਬਚਾਇਆ ਜਾ ਸਕੇ। ਅੱਜ ਸਰਕਾਰਾਂ ਕਿੱਥੇ ਸੁੱਤੀਆਂ ਪਈਆਂ ਹਨ ਉਹਨਾਂ ਪੰਜਾਬ ਪ੍ਰਤੀ ਕੋਈ ਭੂਮਿਕਾ ਨਜ਼ਰ ਆਉਂਦੀ ਹੈ?
Balwinder Singh Jindu
ਜੇ ਅੱਜ ਕਿਸੇ ਦਾ ਕਰਜ਼ ਮੁਆਫ਼ ਹੋਇਆ ਹੈ ਤਾਂ ਉਹ ਹੈ ਅਮੀਰ ਲੋਕ। ਗਰੀਬ ਲੋਕਾਂ ਦਾ ਇਲਾਜ ਵੀ ਠੀਕ ਤਰ੍ਹਾਂ ਨਹੀਂ ਹੁੰਦਾ ਤੇ ਉਸ ਦਾ ਕਰਜ਼ ਕਿੱਥੋਂ ਮੁਆਫ਼ ਹੋ ਜਾਵੇਗਾ? ਦਸ ਦਈਏ ਕਿ ਡਾਕਟਰਾਂ ਅਤੇ ਕੰਪਨੀ ਮਾਲਕਾਂ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਨੂੰ ਐਲੋਪੈਥਿਕ ਅਤੇ ਜੈਨੇਰਿਕ ਦਵਾਈਆਂ ਦਾ ਕੋਈ ਗਿਆਨ ਨਹੀਂ ਹੈ। ਇਸ ਲਈ ਉਹ ਗਲਤ ਜਾਣਕਾਰੀ ਲੋਕਾਂ ਵਿਚ ਫੈਲਾ ਕੇ ਉਹਨਾਂ ਨੂੰ ਗੁੰਮਰਾਹ ਨਾ ਕਰਨ।
Balwinder Singh Jandu
ਬਲਵਿੰਦਰ ਸਿੰਘ ਜਿੰਦੂ ਨੇ ਦਸਿਆ ਕਿ ਜੈਨੇਰਿਕ ਤੇ ਐਲੋਪੈਥਿਕ ਦਾ ਤਾਂ ਮਸਲਾ ਹੀ ਨਹੀਂ ਹੈ। ਮੁੱਖ ਗੱਲ ਇਹ ਹੈ ਕਿ 10 ਰੁਪਏ ਦਵਾਈ ਦਾ ਪੱਤਾ 110 ’ਚ ਕਿਉਂ ਵੇਚ ਰਹੇ ਨੇ। ਜੇ ਜੈਨੇਰਿਕ ਦਵਾਈਆਂ ਇੰਨੀਆਂ ਮਹਿੰਗੀਆਂ ਹਨ ਤੇ ਇਹ ਹੈ ਵੀ ਘਟ, ਫਿਰ ਮੋਦੀ ਸਰਕਾਰ ਨੇ ਥਾਂ ਥਾਂ ਇਹਨਾਂ ਦਵਾਈਆਂ ਦੇ ਸਟੋਰ ਖੋਲ੍ਹੇ ਹਨ। ਇਸ ਦੇ ਲਈ ਸਪੈਸ਼ਲ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਕੀ ਮੋਦੀ ਸਰਕਾਰ ਨੇ ਇਹ ਗਲਤ ਕੀਤਾ ਹੈ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।