ਪਟਰੌਲ ਦੇ ਰੇਟਾਂ 'ਚ ਕੀਤੇ ਵਾਧੇ ਤੋਂ ਗੁਸਾਏ ਕਾਂਗਰਸੀਆਂ ਨੇ ਮੋਦੀ ਸਰਕਾਰ ਦੇ ਵਿਰੁਧ ਲਗਾਇਆ ਧਰਨਾ
Published : Jun 30, 2020, 9:40 am IST
Updated : Jun 30, 2020, 9:40 am IST
SHARE ARTICLE
File Photo
File Photo

ਮੋਦੀ ਸਰਕਾਰ ਨੇ ਦੇਸ਼ ਦੇ ਵਪਾਰੀਆਂ, ਕਿਸਾਨਾਂ ਤੇ ਨੌਜਵਾਨਾਂ ਦਾ ਕੀਤਾ ਬੇੜਾ ਗਰਕ : ਕੇ.ਕੇ. ਮਲਹੋਤਰਾ

ਪਟਿਆਲਾ, 29 ਜੂਨ (ਤੇਜਿੰਦਰ ਫ਼ਤਿਹਪੁਰ, ਸੁਧੀਰ ਪਾਹੂਜਾ) : ਅੱਜ ਏ.ਆਈ.ਸੀ.ਸੀ. ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਐਮ.ਪੀ. ਪਟਿਆਲਾ, ਬ੍ਰਹਮ ਮਹਿੰਦਰਾ ਕੇਬਨਿਟ ਮੰਤਰੀ ਅਤੇ ਬੀਬਾ ਜੈਇੰਦਰ ਕੌਰ ਦੀ ਰਹਿਨੁਮਾਈ ਹੇਠ ਮੋਦੀ ਸਰਕਾਰ ਵਲੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾ ਵਿਚ ਲਗਾਤਾਰ ਅਤੇ ਬੇਹਿਸਾਬ ਵਾਧਾ ਕਰਣ ਦੇ ਰੋਸ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਵਲੋਂ ਮਿੰਨੀ ਸਕੱਤਰ ਪਟਿਆਲਾ ਵਿਖੇ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ।

ਇਸ ਧਰਨੇ ਦਾ ਆਯੋਜਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪਟਿਆਲਾ ਦੇ ਪ੍ਰਧਾਨ ਕੇ.ਕੇ. ਮਲਹੋਤਰਾ ਪ੍ਰਧਾਨ ਅਤੇ ਗੁਰਦੀਪ ਸਿੰਘ ਉਂਟਸਰ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਨੇ ਕੀਤਾ। ਇਸ ਧਰਨੇ ਵਿਚ ਕਾਕਾ ਰਜਿੰਦਰ ਸਿੰਘ ਐਮ. ਐਲ. ਏ. ਸਮਾਣਾ, ਮਦਨ ਲਾਲ ਜਲਾਲਪੁਰ ਐਮ. ਐਲ. ਏ ਘਨੋਰ, ਸ. ਹਰਿੰਦਰਪਾਲ ਸਿੰਘ ਹੈਰੀਮਾਨ ਇੰਚਾਰਜ ਹਲਕਾ ਸਨੋਰ, ਸ਼੍ਰੀ ਕੇ.ਕੇ. ਸ਼ਰਮਾਂ ਚੇਅਰਮੇਨ ਪੀ. ਆਰ. ਟੀ. ਸੀ., ਮੇਅਰ ਸੰਜੀਵ ਸ਼ਰਮਾਂ ਬਿੱਟੂ, ਸੰਤ ਬਾਂਗਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਗੁਰਸ਼ਰਨ ਕੋਰ ਰੰਧਾਵਾ ਚੇਅਰਪਰਸਨ ਸੋਸ਼ਲ ਵੇਲਫੇਅਰ ਬੋਰਡ, ਨਰੇਸ਼ ਦੁੱਗਲ, ਨੰਦ ਲਾਲ ਗੁਰਾਬਾ, ਅਤੁੱਲ ਜੋਸ਼ੀ,

ਅਨਿਲ ਮੋਦਗਿੱਲ, ਪਰਮਿੰਦਰ ਲਾਲੀ (ਸਾਰੇ ਬਲਾਕ ਪ੍ਰਧਾਨ), ਅਨੁੱਜ ਖੋਸਲਾ ਪ੍ਰਧਾਨ ਯੂਥ ਕਾਂਗਰਸ ਹਲਕਾ ਪਟਿਆਲਾ ਆਦਿ ਲੀਡਰਾ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕੇ.ਕੇ ਮਲਹੋਤਰਾ ਅਤੇ ਗੁਰਦੀਪ ਸਿੰਘ ਉਂਟਸਰ ਨੇ ਕਿਹਾ ਕਿ ਦੇਸ਼ ਵਾਸੀ ਅੱਜ ਮੋਦੀ ਰਾਜ ਦੇ ਅਕਰੋਸ਼ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਛੇ ਸਾਲਾਂ ਵਿਚ ਮੋਦੀ ਦੀ ਨਾਦਰਸ਼ਾਹੀ ਨੇ ਭਾਰਤ ਦੇਸ਼ ਦੇ ਵਪਾਰੀਆਂ, ਕਿਸਾਨਾਂ ਅਤੇ ਨੌਜਵਾਨ ਪੀੜ੍ਹੀ ਦਾ ਬੇੜਾਗਰਕ ਕਰ ਦਿਤਾ ਹੈ। ਪਹਿਲੀ ਵਾਰ ਦੇਖਣ ਵਿਚ ਆਇਆ ਹੈ

ਕਿ 35 ਦਿਨ ਲਗਾਤਾਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾ ਵਿਚ ਮੋਦੀ ਸਰਕਾਰ ਵਲੋਂ ਵਾਧਾ ਕੀਤਾ ਗਿਆ ਹੈ ਜਦੋਕਿ ਇੰਟਰਨੇਸ਼ਨਲ ਮਾਰਕਿਟ ਵਿਚ ਪਟਰੌਲ ਅਤੇ ਡੀਜ਼ਲ ਦੀ ਕੀਮਤ ਲਗਾਤਾਰ ਘਟੀ ਹੈ ਜਿਸ ਨਾਲ ਦੇਸ਼ ਮਹਿੰਗਾਈ ਦੀ ਅੋਸਤ ਦਰ ਵੱਧ ਰਹੀ ਹੈ ਅਤੇ ਆਮ ਲੋਕਾਂ ਦੀ ਗਰੀਬਮਾਰ ਹੋ ਰਹੀ ਹੈ। ਇਸ ਲਈ ਸਾਨੂੰ ਸਾਰੇ ਦੇਸ਼ ਵਾਸੀਆ ਨੂੰ ਮਿਲਕੇ ਮੋਦੀ ਸਰਕਾਰ ਵਲੋਂ ਕੀਤੀ ਮਹਿੰਗਾਈ ਦੇ ਵਿਰੁਧ ਹਰ ਸ਼ਹਿਰ ਵਿਚ ਰੋਸ ਮੁਜਾਹਰੇ ਕੱਢਣੇ ਚਾਹੀਦੇ ਹਨ। ਇਸ ਮੋਕੇ ਅਸ਼ਵਨੀ ਬੱਤਾ, ਮਦਨਜੀਤ ਡਕਾਲਾ, ਸੋਨੂੰ ਸੰਗਰ ਚੇਅਰਮੈਨ ਐਸ.ਸੀ ਸੇਲ, ਸੰਤੋਖ ਸਿੰਘ, ਬਿਮਲਾ ਸ਼ਰਮਾਂ,

File PhotoFile Photo

ਕਿਰਨ ਢਿੱਲੋਂ, ਕੇ.ਕੇ ਸਹਿਗਲ, ਅਨਿਲ ਮੰਗਲਾ, ਅਨਿਲ ਮਹਿਤਾ, ਉਦਮ ਸਿੰਘ ਕੰਬੋਜ, ਹਰਦੇਵ ਸਿੰਘ ਬੱਲੀ ਸਕੱਤਰ ਪੀ.ਪੀਸੀ, ਕਿਰਨ ਢਿੱਲੋ, ਵਿਜੇ ਕੂੱਕਾ, ਹੈਪੀ ਸ਼ਰਮਾਂ, ਹੈਪੀ ਵਰਮਾਂ, ਰਜੇਸ਼ ਲੱਕੀ, ਰਵਿੰਦਰ ਟੋਨੀ, ਸੁਖਵਿੰਦਰ ਸੋਨੂੰ, ਰਾਜੇਸ਼ ਮੰਡੋਰਾ ਸ਼ੰਮੀ ਕੁਮਾਰ ਡੈਂਟਰ,ਮਿੱਕੀ ਕਪੂਰ , ਗੋਪਾਲ ਸਿੰਗਲਾ, ਹਰਵਿੰਦਰ ਸ਼ੁਕਲਾ,ਗੁਰਮੀਤ ਚੋਹਾਨ, ਰੇਖਾ ਅਗਰਵਾਲ, ਸੰਜੇ ਸ਼ਰਮਾਂ, ਸਰੋਜ ਸ਼ਰਮਾਂ, ਰੂਪ ਕੁਮਾਰ, ਨਿਖਿਲ ਬਾਤਿਸ਼, ਸੰਦੀਪ ਮਲਹੋਤਰਾ, ਗੋਪੀ ਰੰਗੀਲਾ, ਪ੍ਰੋਮੀਲਾ ਮਹਿਤਾ, ਰਜਨੀ ਸ਼ਰਮਾਂ, ਅਮਰਜੀਤ ਬੋਬੀ, ਸੰਜੀਵ ਸ਼ਰਮਾਂ, ਸੇਵਕ ਝਿੱਲ, ਰਾਜਿੰਦਰ ਰਾਜੂ (ਸਾਰੇ ਐਮ.ਸੀ.),ਸੰਜੇ ਗੁਪਤਾ, ਮਹੰਤ ਖਨੋੜਾ, ਸ਼ਰਨਜੀਤ ਰਾਂਝਾ, ਸੰਜੇ ਹੰਸ, ਵਿਜੇ ਗੁਪਤਾ, ਵਿਕਰਮ ਸ਼ਰਮਾਂ, ਅਮਰਜੀਤ ਰਾਜੂ, ਰਾਜੇਸ਼ ਘਾਰੂ, ਰਾਜਾ,

ਸੂਰਜ ਮਦਾਨ, ਡੋਲੀ ਗਿੱਲ, ਕਿਰਨ ਮੱਕੜ, ਪੁਸ਼ਪਿੰਦਰ ਕੋਰ ਗਿੱਲ, ਗੁਰਮੀਤ ਕੋਰ, ਕਿਰਨਦੀਪ ਕੋਰ, ਰਵਿੰਦਰ ਦੁਗੱਲ, ਹਰੀਸ਼ ਮਿਗਲਾਨੀ, ਸੰਜੀਵ ਰਾਏਪੁਰ, ਹਰਭਜਨ ਲਚਕਾਣੀ, ਇੰਦਰਜੀਤ ਬੋਪਾਰਾਏ, ਮਹਿੰਦਰ ਸ਼ਰਮਾਂ, ਲਖਵਿੰਦਰ ਕਾਕਾ, ਗੁਰਮਨਜੀਤ ਸਿੰਘ, ਅਮਰਜੀਤ ਸਿੰਘ, ਵਿੱਕੀ ਅਰੋੜਾ, ਪਵਨ ਜੈਨ, ਯੋਗਰਾਜ ਸ਼ਰਮਾਂ, ਹਰਜਿੰਦਰ ਸਿੰਘ, ਸੰਨੀ, ਭੁਵੱਨ ਦੀਪਕ, ਰਾਜੀਵ ਸ਼ਰਮਾਂ, ਅਮਰਜੀਤ ਸਿੰਘ, ਅਜੈਬ ਸਿੰਘ, ਜੋਗਿੰਦਰ ਸਿੰਘ, ਡਾ ਬਿੱਟੂ, ਗੁਰਨਾਮ ਸਿੰਘ, ਬਲਜੀਤ ਗਿੱਲ, ਗੋਤਮ ਬਾਤਿਸ਼, ਰਮੇਸ਼ ਗੋਇਲ, ਰਾਜ ਕੁਮਾਰ, ਮਨਿੰਦਰ ਫਰਾਸਵਾਲਾ ਆਦਿ ਹਾਜ਼ਰ ਸਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement