ਕਾਂਗਰਸ ਹਾਈਕਮਾਂਡ ਕੈਪਟਨ-ਸਿੱਧੂ ਚੱਕਰਵਿਊ ਵਿਚ ਫਸੀ
Published : Jun 30, 2021, 7:28 am IST
Updated : Jun 30, 2021, 7:28 am IST
SHARE ARTICLE
image
image

ਕਾਂਗਰਸ ਹਾਈਕਮਾਂਡ ਕੈਪਟਨ-ਸਿੱਧੂ ਚੱਕਰਵਿਊ ਵਿਚ ਫਸੀ


ਕੀ 2022 ਚੋਣਾਂ ਲਈ ਨਵਜੋਤ ਸਿੰਘ ਸਿੱਧੂ ਨੂੰ  ਅਹਿਮੀਅਤ ਦੇ ਸਕੇਗੀ?

ਕੈਪਟਨ ਅਮਰਿੰਦਰ ਸਿੰਘ ਨੂੰ  ਪਾਸੇ ਕਰਨਾ ਭਵਿੱਖ ਵਿਚ ਹਾਰ


ਚੰਡੀਗੜ੍ਹ, 29 ਜੂਨ (ਜੀ.ਸੀ. ਭਾਰਦਵਾਜ) : ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵਲੋਂ ਪਿਛਲੇ 10 ਮਹੀਨੇ ਤੋਂ ਛੇੜੀ ਮੁਹਿੰਮ ਨੂੰ  ਜਦੋਂ ਮਈ  ਮਹੀਨੇ ਤੋਂ ਬੂਰ ਪੈਣਾ ਸ਼ੁਰੂ ਹੋਇਆ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਰੁੱਸੇ ਹੋਏ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਦੋਵੇਂ ਗੁੱਟ ਲੀਡਰਾਂ ਨੇ ਪਾਰਟੀ ਹਾਈਕਮਾਂਡ ਨੂੰ  ਸਾਫ਼ ਸਪੱਸ਼ਟ ਸ਼ਬਦਾਂ ਵਿਚ ਫ਼ਾਇਦੇ ਨੁਕਸਾਨ ਬਾਰੇ ਜਾਣੰੂ ਕਰਵਾ ਦਿਤਾ ਤਾਂ ਤਾਣਾ ਬਾਣਾ ਅਤੇ ਚੱਕਰਵਿਊ ਇੰਨਾ ਪੇਚੀਦਾ ਹੋ ਗਿਆ ਕਿ ਰਾਹੁਲ ਗਾਂਧੀ ਪ੍ਰਵਾਰ ਨੇ ਪੰਜਾਬ ਦੇ ਸੀਨੀਅਰ ਨੇਤਾਵਾਂ ਦੀ ਸਲਾਹ ਲੈਣੀ ਸ਼ੁਰੂ ਕਰ ਦਿਤੀ |
ਰੋਜ਼ਾਨਾ ਸਪੋਕਸਮੈਨ ਵਲੋਂ ਚੋਟੀ ਦੇ ਕਾਂਗਰਸੀ ਨੇਤਾਵਾਂ, ਤਜਰਬੇਕਾਰ ਚੋਣ ਨੀਤੀ ਘਾੜਿਆਂ, ਮੌਜੂਦਾ ਤੇ ਸਾਬਕਾ ਮੰਤਰੀਆਂ, ਪਹਿਲੀ ਵਾਰ ਦੇ ਵਿਧਾਇਕਾਂ ਨਾਲ ਜਦੋਂ ਇਸ ਮੁੱਦੇ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਹੰਢਿਆ ਹੋਇਆ ਸਿਆਸੀ ਨੇਤਾ ਨਹੀਂ ਹੈ, ਹਾਈਕਮਾਂਡ ਉਸ ਨੂੰ  2022 ਵਿਧਾਨ ਸਭਾ ਚੋਣਾਂ ਲਈ ਬਤੌਰ ਮੁੱਖ ਪ੍ਰਚਾਰਕ ਵਰਤ ਸਕਦੀ ਹੈ ਪਰ ਭਵਿੱਖ ਵਿਚ ਮੁੱਖ ਮੰਤਰੀ ਲਈ ਮੁੱਖ ਚਿਹਰੇ ਦੇ ਤੌਰ 'ਤੇ ਨਾ ਵਰਤੇ | ਇਨ੍ਹਾਂ ਸਿਆਸੀ ਧੁਨੰਦਰਾਂ ਨੇ ਦਸਿਆ ਕਿ ਪੁਰਾਣੇ, ਘਾਗ, ਤਜਰਬੇਕਾਰ, ਬਜ਼ੁਰਗ ਤੇ ਕਈ ਨੌਜਵਾਨ ਕਾਂਗਰਸੀ ਨਵਜੋਤ ਸਿੱਧੂ ਨੂੰ  ਮੁੱਖ ਮੰਤਰੀ ਵਿਰੁਧ ਵਰਤ ਕੇ ਖ਼ੁਸ਼ੀ ਮਹਿਸੂਸ ਕਰਦੇ ਹਨ ਪਰ ਸਹੀ ਅਰਥਾਂ ਵਿਚ ਉਹ ਪੰਜਾਬ ਕਾਂਗਰਸ ਅਤੇ ਸੂਬੇ ਦੇ ਲੋਕਾਂ ਦਾ ਭਲਾ ਨਹੀਂ ਚਾਹੁੰਦੇ | ਇਕ 80 ਸਾਲਾ ਸਾਬਕਾ ਮੰਤਰੀ ਨੇ ਕਿਹਾ ਅਤੇ ਸਖ਼ਤ ਤਾੜਨਾ ਹਾਈਕਮਾਂਡ ਨੂੰ  ਕੀਤੀ ਕਿ ਜਲਦਬਾਜ਼ੀ ਵਿਚ ਕੈਪਟਨ ਅਮਰਿੰਦਰ ਸਿੰਘ ਵਿਰੁਧ ਤੇ ਸਿੱਧੂ ਦੇ ਹੱਕ ਵਿਚ ਲਿਆ ਫ਼ੈਸਲਾ ਕਾਂਗਰਸ ਵਾਸਤੇ 'ਸੈਲਫ਼ ਗੋਲ' ਅਤੇ 'ਖ਼ੁਦਕੁਸ਼ੀ' ਕਰਨ ਵਾਲਾ ਸਾਬਤ ਹੋਵੇਗਾ | 
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਕੇਵਲ ਤੇ ਕੇਵਲ ਡਿਪਟੀ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਦਾ ਅਹੁਦਾ ਚਾਹੁੰਦਾ ਹੈ ਤਾਕਿ 2022 ਚੋਣਾਂ ਵਿਚ ਪੰਜਾਬ ਦਾ ਵੋਟਰ ਕਾਂਗਰਸ ਨੂੰ  ਬਹੁਮਤ ਸੀਟਾਂ ਨਾਲ ਜਿਤਾ ਕੇ ਸਿੱਧੂ ਦੀ ਮੁੱਖ ਮੰਤਰੀ ਵਾਲੀ ਕੁਰਸੀ ਪੱਕੀ ਕਰ ਸਕੇ | ਦਸਣਯੋਗ ਹੈ ਕਿ ਸੱਭ ਤੋਂ ਸੀਨੀਅਰ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਹਾਲਤ ਵਿਚ ਚੋਣਾਂ ਮੌਕੇ 'ਦੋ ਸ਼ਕਤੀ ਕੇਂਦਰ ਬਿੰਦੂ' ਬਣਾ ਕੇ ਲੋਕਾਂ ਨੂੰ  ਭੰਬਲਭੂਸੇ ਵਿਚ ਨਹੀਂ ਪਾਉਣਾ ਚਾਹੁੰਦੇ | ਪੰਜਾਬ ਕਾਂਗਰਸ ਦੇ ਕੁੱਝ ਨਿਰਪੱਖ ਤੇ ਸੂਝਵਾਨ ਨੇਤਾ ਖੁਲ੍ਹੇ ਤੌਰ 'ਤੇ ਕਹਿ ਰਹੇ ਹਨ ਕਿ ਹਾਈਕਮਾਂਡ ਥੋੋੜ੍ਹੀ ਸਖ਼ਤੀ ਵਰਤੇ, ਨਵਜੋਤ ਸਿੱਧੂ ਨੂੰ  ਕੰਟਰੋਲ ਕਰੇ, ਕੈਪਟਨ ਅਮਰਿੰਦਰ ਸਿੰਘ ਨੂੰ  ਬਤੌਰ ਨੈਸ਼ਨਲ ਪੱਧਰ ਦੇ ਕਾਂਗਰਸੀ ਨੇਤਾ ਵਜੋਂ ਮਾਣ ਸਤਿਕਾਰ ਕਰੇ, ਪਾਰਟੀ ਨੂੰ  ਪਾਟੋਧਾੜ ਤੋਂ ਬਚਾਵੇ, ਦੂਜੀ ਵਾਰ ਕਾਂਗਰਸ ਸਰਕਾਰ ਬਣਾਉਣ ਲਈ ਕੈਪਟਨ ਨੂੰ  ਮਜ਼ਬੂਤੀ ਦੇਵੇ | 
ਕਾਂਗਰਸੀ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਜਨਵਰੀ 2022 ਚੋਣਾਂ ਦੇ ਚਾਰ ਕੋਨਾ ਮੁਕਾਬਲੇ ਵਿਚ ਫ਼ਿਲਹਾਲ ਕੈਪਟਨ ਖੇਮੇ ਦਾ ਹੱਥ ਉਪਰ ਹੈ, ਇਸ ਸੰਭਾਵੀ ਜਿੱਤ ਨੂੰ  ਹਾਸਲ ਕਰਨ ਲਈ ਅੰਦਰੂਨੀ ਲੜਾਈ ਰੋਕਣਾ ਪਾਰਟੀ ਹਾਈਕਮਾਂਡ ਦੀ ਡਿਊਟੀ ਹੈ ਕਿਉਂਕਿ ਰਾਸ਼ਟਰ ਪੱਧਰ 'ਤੇ ਕਾਂਗਰਸ ਦਾ ਅਕਸ ਜੇ ਪੰਜਾਬ ਵਿਚ ਨਿਖਰ ਗਿਆ ਤਾਂ 2024 ਲੋਕ ਸਭਾ ਚੋਣਾਂ ਵਿਚ ਹੋਰ ਸ਼ਰਮਨਾਕ ਹਾਰ ਦਾ ਮੂੰਹ ਕਾਂਗਰਸ ਨੂੰ  ਨਹੀਂ ਦੇਖਣਾ ਪਵੇਗਾ | 
ਫ਼ੋਟੋ: ਰਾਹੁਲ, ਕੈਪਟਨ, ਸਿੱਧੂ
 

SHARE ARTICLE

ਏਜੰਸੀ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement