ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਜੀਵ ਸਿੰਗਲਾ 'ਤੇ ਜਾਨਲੇਵਾ ਹਮਲਾ
Published : Jun 30, 2021, 7:25 am IST
Updated : Jun 30, 2021, 7:25 am IST
SHARE ARTICLE
image
image

ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਜੀਵ ਸਿੰਗਲਾ 'ਤੇ ਜਾਨਲੇਵਾ ਹਮਲਾ


ਮੰਡੀ ਗੋਬਿੰਦਗੜ੍ਹ, 29 ਜੂਨ (ਸਵਰਨਜੀਤ ਸਿੰਘ ਸੇਠੀ) : ਇਥੇ ਦੀ ਜਾਲ ਮਾਰਕੀਟ ਵਿਚ ਅੱਜ ਦੁਪਹਿਰ ਕਰੀਬ 12 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸਹਿਰੀ ਪ੍ਰਧਾਨ ਰਾਜੀਵ ਸਿੰਗਲਾ ਦੇ ਦਫ਼ਤਰ ਵਿਚ ਦੋ ਹਮਲਾਵਰਾਂ ਨੇ ਦਾਖ਼ਲ ਹੋ ਕੇ ਹਮਲਾ ਕਰ ਦਿਤਾ | ਦਾਤਰ ਨਾਲ ਹੋਏ ਇਸ ਹਮਲੇ ਕਾਰਣ ਸ੍ਰੀ ਸਿੰਗਲਾ ਦੇ ਚਿਹਰੇ 'ਤੇ ਜ਼ਖ਼ਮ ਹੋ ਗਿਆ ਜਦਕਿ ਉਸ ਦੇ ਇਕ ਸਾਥੀ ਨੀਟੂ ਸ਼ਰਮਾ ਪੁੱਤਰ ਦਰਸਨ ਸਰਮਾ ਵਾਸੀ ਸ਼ਾਸਤਰੀ ਨਗਰ ਮੰਡੀ ਗੋਬਿੰਦਗੜ੍ਹ ਦੇ ਜਾਦੇ ਹੋਏ ਹਮਲਾਵਰਾਂ ਨੇ ਪੈਰ ਵਿਚ ਗੋਲੀ ਮਾਰ ਦਿਤੀ ਅਤੇ ਬਾਅਦ ਵਿਚ ਉਹ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | 
ਸ੍ਰੀ ਸਿੰਗਲਾ ਨੇ ਦਸਿਆ ਕਿ ਉਹ ਅਪਣੇ ਦਫ਼ਤਰ ਬਿਹਾਰੀ ਲਾਲ ਸਟੀਲ ਵਿਚ ਮੌਜੂਦ ਸੀ ਕਿ ਦੋ ਨੌਜਵਾਨਾਂ ਨੇ ਉਸ ਦੇ ਦਫ਼ਤਰ ਵਿਚ ਦਾਖ਼ਲ ਹੋ ਕੇ ਉਸ 'ਤੇ ਹਮਲਾ ਕਰ ਦਿਤਾ ਅਤੇ ਉਸ ਦਾ ਲਾਇੰਸਸਸ਼ੁਦਾ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਏ ਅਤੇ ਜਾਂਦੇ ਹੋਏ ਉਸ ਦੇ ਸਾਥੀ ਨੀਟੂ ਸ਼ਰਮਾ ਨੂੰ  ਵੀ ਜ਼ਖ਼ਮੀ ਕਰ ਗਏ | ਦੋਵੇ ਜ਼ਖ਼ਮੀਆਂ ਨੂੰ  ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਬਾਅਦ ਵਿਚ ਸ੍ਰੀ ਸਿੰਗਲਾ ਨੂੰ  ਅਪੋਲੋ ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿਤਾ ਗਿਆ | ਥਾਣਾ ਮੁਖੀ ਰੁਪਿੰਦਰ ਬਾਜਵਾ ਅਤੇ ਡੀ.ਐਸ.ਪੀ. ਸੁਖਵਿੰਦਰ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਹਮਲੇ ਵਿਚ ਵਰਤੇ ਹਥਿਆਰ ਬਰਾਮਦ ਕੀਤੇ | 
ਬਾਅਦ ਵਿਚ ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਦਸਿਆ ਕਿ ਹਮਲਾਵਰਾਂ ਦੀ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ | 
ਸ਼੍ਰੋਮਣੀ ਅਕਾਲੀ ਦਲ ਦੇ ਅਮਲੋਹ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਹਸਪਤਾਲ ਵਿਚ ਜਾ ਕੇ ਜਖਮੀਆਂ ਦਾ ਹਾਲ ਚਾਲ ਪੁਛਿਆ | ਉਨ੍ਹਾਂ ਇਸ ਘਟਨਾ ਦੀ ਸਖ਼ਤ ਅਲੋਚਨਾ ਕਰਦਿਆ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ | 
6
ਫੋਟੋ ਕੈਪਸ਼ਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਖਮੀ ਰਾਜੀਵ ਸਿੰਗਲਾ ਦਾ ਹਾਲ ਚਾਲ ਪੁਛਣ ਸਮੇਂ ਪੁਲੀਸ ਅਧਿਕਾਰੀਆਂ ਨਾਲ ਗਲਬਾਤ ਕਰਦੇ ਹੋਏ | –ਫ਼ੋਟੋ: ਸੇਠੀ  

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement