ਮੋਹਾਲੀ 'ਚ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ 'ਤੇ ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ
Published : Jun 30, 2021, 7:22 am IST
Updated : Jun 30, 2021, 7:23 am IST
SHARE ARTICLE
image
image

ਮੋਹਾਲੀ 'ਚ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ 'ਤੇ ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ


ਮੰਗਾਂ ਦਾ ਹੱਲ ਹੋਣ ਨਹੀਂ ਤਾਂ ਕਰਾਂਗੇ ਆਰ-ਪਾਰ ਦੀ ਲੜਾਈ : ਯੂਨੀਅਨ

ਐੱਸ.ਏ.ਐੱਸ.ਨਗਰ, 29 ਜੂਨ (ਸੂਰਜ ਭਾਨ ਗੋਇਲ): ਪਿਛਲੇ 14 ਦਿਨਾਂ ਤੋਂ ਸਥਾਨਕ ਫ਼ੇਜ਼ 8 ਸਿਖਿਆ ਸਕੱਤਰ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਕੱਚੇ ਅਧਿਆਪਕ ਯੂਨੀਅਨ ਤੇ ਹੋਰ ਅਧਿਆਪਕ ਯੂਨੀਅਨਾਂ ਦਾ ਅਪਣੀਆਂ ਮੰਗਾਂ ਨੂੰ  ਲੈ ਕੇ ਸੜਕਾਂ 'ਤੇ ਨਾਹਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਵਲ ਮਾਰਚ ਕੀਤਾ ਗਿਆ ਜਿਸ ਦੌਰਾਨ ਅਧਿਆਪਕਾਂ ਨੇ ਅਪਣੇ ਪ੍ਰਵਾਰਾਂ ਸਮੇਤ ਸ਼ਮੂਲੀਅਤ ਕੀਤੀ |
ਮੋਹਾਲੀ ਪੁਲਿਸ ਨੇ ਵਾਈਪੀਐਸ ਚੌਕ ਨੇੜੇ ਬੈਰੀਕੇਡ ਲਗਾ ਕੇ ਕੱਚੇ ਅਧਿਆਪਕਾਂ ਨੂੰ  ਰੋਕਣ ਦਾ ਯਤਨ ਕੀਤਾ ਪਰ ਉਹ ਪੁਲਿਸ ਰੋਕਾਂ ਤੋੜਦੇ ਹੋਏ ਚੰਡੀਗੜ੍ਹ ਵਲ ਅੱਗੇ ਵਧਦੇ ਗਏ ਅਤੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿਤੇ | ਹਾਲਾਂਕਿ ਯੂਟੀ ਪੁਲਿਸ ਨੇ ਜਲ ਤੋਪਾਂ ਦੀ ਵਰਤੋਂ ਕਰ ਕੇ ਅਧਿਆਪਕਾਂ ਨੂੰ  ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਪਰ ਅਧਿਆਪਕਾਂ ਨੇ ਪੁਲਿਸ ਵਾਹਨ ਉੱਤੇ ਚੜ੍ਹ ਕੇ ਜਲ ਤੋਪਾਂ ਦਾ ਮੂੰਹ ਦੂਜੇ ਪਾਸੇ ਮੋੜ ਦਿਤਾ ਅਤੇ ਨਾਹਰੇਬਾਜ਼ੀ ਕਰਦੇ ਹੋਏ ਅੱਗੇ ਵਧ ਗਏ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ  ਰੋਕਣ ਵਾਸਤੇ ਪਾਣੀ ਦੀ ਤੇਜ਼ ਵਾਛੜ ਨਾਲ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਉਤਰ ਗਈਆਂ ਅਤੇ ਪਾਣੀ ਦੀ ਤੇਜ਼ਧਾਰ ਨੂੰ  ਬਰਦਾਸਤ ਨਾ ਕਰ ਸਕਣ ਕਾਰਨ ਕੁੱਝ ਅਧਿਆਪਕਾਵਾਂ ਬੇਹੋਸ਼ ਹੋ ਗਈਆਂ | ਇਸ ਮੌਕੇ ਜੁਝਾਰ ਸਿੰਘ, ਗਗਨਦੀਪ ਕੌਰ, ਦਵਿੰਦਰ ਸਿੰਘ ਸੰਧੂ, ਹਰਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਸੰਦੀਪ ਸੰਧੂ ਨਾਲ ਹੋਈ ਜਿਥੇ ਕਿ ਉਨ੍ਹਾਂ ਨੇ ਕੈਪਟਨ ਸਾਹਿਬ ਨਾਲ ਫ਼ੋਨ 'ਤੇ ਗੱਲਬਾਤ ਕਰ ਕੇ ਅਧਿਆਪਕਾਂ ਦਾ ਹੱਲ ਕੱਢਣ ਬਾਰੇ ਗੱਲਬਾਤ ਕੀਤੀ ਜਿਸ 'ਤੇ ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਦੀ ਆਖ਼ਰੀ ਮੀਟਿੰਗ ਵੀਰਵਾਰ ਜਾਂ ਸ਼ੁਕਰਵਾਰ ਨੂੰ  ਹੋਵੇਗੀ ਜਿਸ ਵਿਚ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਢਿਆ ਜਾਵੇਗਾ | ਅਧਿਆਪਕਾਂ ਨੇ ਕਿਹਾ ਕਿ ਜਦਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਧਰਨਾ ਜਾਰੀ ਰਹੇਗਾ ਅਤੇ ਅਗਲੇ ਮੰਗਲਵਾਰ ਨੂੰ  ਆਰ-ਪਾਰ ਦੀ ਲੜਾਈ ਲੜੀ ਜਾਵੇਗੀ | ਇਸੇ ਦੌਰਾਨ ਸਤਿੰਦਰ ਸਿੰਘ ਕੰਗ ਤਰਨਤਾਰਨ, ਕੁਲਬੀਰ ਸਿੰਘ ਅਬੋਹਰ, ਕੁਲਵਿੰਦਰ ਸਿੰਘ ਨਾੜੂ, ਬੇਅੰਤ ਸਿੰਘ ਪਟਿਆਲਾ, ਸਮਰ ਸਿੰਘ ਮਾਨਸਾ ਅਤੇ ਰੋਹਿਤ ਕੁਮਾਰ ਅੰਮਿ੍ਤਸਰ ਸਿਖਿਆ ਭਵਨ ਦੀ ਛੱਤ 'ਤੇ ਧਰਨਾ ਦੇ ਰਹੇ ਸੀ |
29ਸੳਸ-ਸੁਰੳਜ01 - ਜਲ ਤੋਪਾਂ ਦਾ ਮੂੰਹ ਮੋੜਦੇ ਹੋਏ ਆਧਿਆਪਕ |
29ਸੳਸ-ਸੁਰੳਜ02- ਅਧਿਆਪਕ ਹੋਏ ਬੇਹੋਸ਼ | (ਭੁਪਿੰਦਰ ਬੱਬਰ)
29ਸੳਸ-ਸੁਰੳਜ03 - ਪਾਣੀ ਦੀਆਂ ਵਾਛੜਾਂ ਕਾਰਨ ਕਈ ਅਧਿਆਪਕਾਂ ਦੀਆਂ ਉਤਰੀਆਂ ਹੋਈਆਂ ਪੱਗਾਂ | (ਭੁਪਿੰਦਰ ਬੱਬਰ)
 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement