
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਫ਼ਿਰੋਜ਼ਪੁਰ: ਫ਼ਿਰੋਜ਼ਪੁਰ 'ਚ ਬੀ.ਓ.ਪੀ. ਮਬੋਕੇ 'ਚ ਡਰੋਨ ਦੀ ਆਵਾਜ਼ ਸੁਣ 'ਤੇ ਬੀ.ਐੱਸ.ਐੱਫ ਦੀ ਤਰਫੋਂ ਕਈ ਰਾਉਂਡ ਫਾਇਰ ਕੀਤੇ ਗਏ। ਪਾਕਿਸਤਾਨ ਤੋਂ ਆਇਆ ਡਰੋਨ ਖੇਤਰ ਵਿੱਚ ਕੋਈ ਚੀਜ਼ ਛੱਡ ਕੇ ਵਾਪਸ ਚਲਾ ਗਿਆ।
Drone
ਬੀਐਸਐਫ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਬਲਵੰਤ ਸਿੰਘ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੰਦਿਆਂ ਦੱਸਿਆ ਕਿ ਉਸ ਦੇ ਖੇਤ ਵਿੱਚ ਇੱਕ ਲਿਫ਼ਾਫ਼ਾ ਪਿਆ ਹੋਇਆ ਹੈ। ਜਦੋਂ ਪੁਲਿਸ ਨੇ ਦੇਖਿਆ ਕਿ ਉਸ ਲਿਫਾਫੇ 'ਚੋਂ 5 ਪੈਕੇਟ ਬਰਾਮਦ ਹੋਏ ਤਾਂ ਉਸ 'ਚੋਂ 3 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ।
Drones Banned