
ਸਰਬ ਸੰਮਤੀ ਨਾਲ ਹੋਈ ਚੋਣ
ਚੰਡੀਗੜ੍ਹ: ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੂੰ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣ ਲਿਆ ਗਿਆ ਹੈ। ਜੈ ਕ੍ਰਿਸ਼ਨ ਰੋੜੀ ਦੂਜੀ ਵਾਰ ਵਿਧਾਨ ਸਭਾ ਵਿੱਚ ਪਹੁੰਚੇ ਹਨ।
Jai Krishan Singh Rouri
ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰੋਡੀ ਪਹਿਲਾਂ ਵਿਆਹ 'ਚ ਫੋਟੋਗ੍ਰਾਫੀ ਦਾ ਕਾਰੋਬਾਰ ਕਰਦੇ ਸਨ। ਅੱਜ ਵੀ ਉਹਨਾਂ ਦਾ ਸਟੂਡੀਓ ਹੈ। ਦੱਸ ਦੇਈਏ ਕਿ ਰੋੜੀ ਦੇ ਨਾਂ ਦੀ ਤਜਵੀਜ਼ ‘ਆਪ’ ਵਿਧਾਇਕਾ ਬਲਜਿੰਦਰ ਕੌਰ ਨੇ ਰੱਖੀ ਸੀ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਦਾ ਸਮਰਥਨ ਕੀਤਾ ਸੀ।
ਡਿਪਟੀ ਸਪੀਕਰ ਚੁਣੇ ਜਾਣ ਮਗਰੋਂ ਉਥੇ ਮੌਜੂਦ ਸਾਰੇ ਵਿਧਾਇਕਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਉਨ੍ਹਾਂ ਨੂੰ ਡਿਪਟੀ ਸਪੀਕਰ ਦੀ ਕੁਰਸੀ 'ਤੇ ਬਿਠਾਇਆ।