ਕਰਤਾਰਪੁਰ ਲਾਂਘਾ ਧਾਰਮਕ ਆਜ਼ਾਦੀ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਨੂੰ ਦਰਸਾਉਂਦੈ : ਬਾਜਵਾ
Published : Jun 30, 2022, 12:18 am IST
Updated : Jun 30, 2022, 12:18 am IST
SHARE ARTICLE
image
image

ਕਰਤਾਰਪੁਰ ਲਾਂਘਾ ਧਾਰਮਕ ਆਜ਼ਾਦੀ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਨੂੰ ਦਰਸਾਉਂਦੈ : ਬਾਜਵਾ

ਇਸਲਾਮਾਬਾਦ, 29 ਜੂਨ : ਬ੍ਰਿਟੇਨ ਦੀ ‘ਫ਼ੀਲਡ ਆਰਮੀ’ ਦੇ ਡਿਪਟੀ ਕਮਾਂਡਰ ਮੇਜਰ ਜਨਰਲ ਸੇਲੀਆ ਜੇ ਹਾਰਵੇ ਦੀ ਅਗਵਾਈ ’ਚ 12 ਮੈਂਬਰੀ ਗਰੁੱਪ ਨੇ ਮੰਗਲਵਾਰ ਨੂੰ ਰਾਵਲਪਿੰਡੀ ਸਥਿਤ ਆਰਮੀ ਹੈੱਡਕੁਆਰਟਰ ’ਚ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ। ਜਨਰਲ ਬਾਜਵਾ ਨੇ ਬ੍ਰਿਟਿਸ਼ ਸਿੱਖ ਸੈਨਿਕਾਂ ਦੇ ਵਫ਼ਦ ਨੂੰ ਕਿਹਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘਾ ਧਾਰਮਕ ਆਜ਼ਾਦੀ ਅਤੇ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ ‘ਅਟੁੱਟ ਵਚਨਬਧਤਾ’ ਦਾ ਵਿਹਾਰਕ ਪ੍ਰਗਟਾਵਾ ਹੈ।  ਬਾਜਵਾ ਨੇ ਵਫ਼ਦ ਨੂੰ ਦਸਿਆ ਕਿ ਪਾਕਿਸਤਾਨ ਸਾਰੇ ਧਰਮਾਂ ਦਾ ਸਨਮਾਨ ਕਰਦਾ ਹੈ ਅਤੇ ਮੰਨਦਾ ਹੈ ਕਿ ਦੇਸ਼ ਵਿਚ ਧਾਰਮਕ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ। 
ਕਰਤਾਰਪੁਰ ਕੋਰੀਡੋਰ ਪਾਕਿਸਤਾਨ ਵਿਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਵਿਚ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਦਰਬਾਰ ਸਾਹਿਬ ਵਿਖੇ ਬਿਤਾਇਆ। ਭਾਰਤੀ ਸਿੱਖ ਸ਼ਰਧਾਲੂ ਚਾਰ ਕਿਲੋਮੀਟਰ ਲੰਬੇ ਲਾਂਘੇ ਰਾਹੀਂ ਬਿਨਾਂ ਵੀਜ਼ੇ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। 
ਬ੍ਰਿਟਿਸ਼ ਸਿੱਖ ਸਿਪਾਹੀ ਲਾਹੌਰ ਵੀ ਗਏ, ਜਿੱਥੇ ਉਨ੍ਹਾਂ ਨੇ ਵਾਹਗਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਨੂੰ ਦੇਖਿਆ। ਉਨ੍ਹਾਂ ਲਾਹੌਰ ਦੇ ਕਿਲ੍ਹੇ, ਅੱਲਾਮਾ ਇਕਬਾਲ ਦੇ ਮਕਬਰੇ ਅਤੇ ਬਾਦਸ਼ਾਹੀ ਮਸਜਿਦ ਦਾ ਵੀ ਦੌਰਾ ਕੀਤਾ। ਵਫ਼ਦ ਨੇ ਦੇਸ਼ ਦੇ ਕਈ ਧਾਰਮਿਕ ਸਥਾਨਾਂ ਅਤੇ ਓਰਕਜ਼ਈ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਸਮਾਣਾ ਕਿਲ੍ਹਾ, ਲੌਕਹਾਰਟ ਕਿਲ੍ਹਾ ਅਤੇ ਸਾਰਾਗੜ੍ਹੀ ਯਾਦਗਾਰ ਦਾ ਵੀ ਦੌਰਾ ਕੀਤਾ। ਇਹ ਯਾਦਗਾਰ ਉਸ ਥਾਂ ਦੀ ਨਿਸ਼ਾਨਦੇਹੀ ਕਰਦੀ ਹੈ ਜਿੱਥੇ 1897 ਵਿੱਚ 21 ਸਿੱਖ ਸੈਨਿਕਾਂ ਨੇ ਸਥਾਨਕ ਕਬਾਇਲੀ ਵਿਦਰੋਹੀਆਂ ਨਾਲ ਲੜਦਿਆਂ ਆਪਣੀਆਂ ਜਾਨਾਂ ਦਿੱਤੀਆਂ ਸਨ। ਸਿੱਖਾਂ ਲਈ ਇਸ ਦੀ ਬਹੁਤ ਇਤਿਹਾਸਕ ਮਹੱਤਤਾ ਹੈ। (ਏਜੰਸੀ)
ਫੋਟੋ: ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement