ਸਿੰਗਾਪੁਰ ’ਚ ਕੋਰੋਨਾ 11 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ, 18 ਮਹੀਨੇ ਦੇ ਬੱਚੇ ਦੀ ਮੌਤ
Published : Jun 30, 2022, 12:21 am IST
Updated : Jun 30, 2022, 12:21 am IST
SHARE ARTICLE
image
image

ਸਿੰਗਾਪੁਰ ’ਚ ਕੋਰੋਨਾ 11 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ, 18 ਮਹੀਨੇ ਦੇ ਬੱਚੇ ਦੀ ਮੌਤ

ਸਿੰਗਾਪੁਰ, 29 ਜੂਨ : ਸਿੰਗਾਪੁਰ ਵਿਚ ਮੰਗਲਵਾਰ ਨੂੰ ਕੋਵਿਡ-19 ਦੇ 11,504 ਨਵੇਂ ਮਾਮਲੇ ਸਾਹਮਣੇ ਆਏ, ਜੋ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਇੱਕ ਦਿਨ ਵਿਚ ਸੰਕਰਮਣ ਦੀ ਸੱਭ ਤੋਂ ਵੱਧ ਸੰਖਿਆ ਹੈ। ਸਿਹਤ ਮੰਤਰੀ ਓਂਗ ਯੇ ਕੁੰਗ ਨੇ ਲੋਕਾਂ ਨੂੰ ਚੇਤਾਵਨੀ ਦਿਤੀ ਕਿ ਲਾਗ ਦੀ ਤਾਜ਼ਾ ਲਹਿਰ ਉਮੀਦ ਤੋਂ ਪਹਿਲਾਂ ਆ ਗਈ ਹੈ। ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੀ ਉਮੀਦ ਹੈ। ਕੋਵਿਡ-19 ਮਲਟੀ-ਮਨਿਸਟ੍ਰੀਅਲ ਟਾਸਕ ਫ਼ੋਰਸ ਦੇ ਸਹਿ-ਚੇਅਰਮੈਨ ਵੋਂਗ ਨੇ ਸੋਮਵਾਰ ਨੂੰ ਕਿਹਾ ਕਿ ਇਸ ਪੜਾਅ ’ਤੇ ਕੋਵਿਡ-19 ਸੁਰੱਖਿਆ ਉਪਾਵਾਂ ਨੂੰ ਸਖ਼ਤ ਕਰਨ ਦੀ ਕੋਈ ਲੋੜ ਨਹੀਂ ਹੈ ਪਰ ‘ਜੇ ਲੋੜ ਪਈ ਤਾਂ’ ਪ੍ਰਬੰਧ ਕੀਤੇ ਜਾਣਗੇ। 
ਸਿਹਤ ਮੰਤਰੀ ਓਂਗ ਯੇ ਕੁੰਗ ਨੇ ਮੰਗਲਵਾਰ ਨੂੰ ਚੀਨੀ ਅਖ਼ਬਾਰ ਲਿਆਨਹੇ ਜਾਓਬਾਓ ਨੂੰ ਦੱਸਿਆ ਕਿ ਮੈਂ ਪਹਿਲਾਂ ਕਿਹਾ ਸੀ ਕਿ ਅਗਲੀ ਲਹਿਰ ਜੁਲਾਈ ਜਾਂ ਅਗਸਤ ਦੇ ਆਸ-ਪਾਸ ਹੋ ਸਕਦੀ ਹੈ ਪਰ ਹੁਣ ਇਹ ਥੋੜ੍ਹੀ ਪਹਿਲਾਂ ਆਈ ਹੈ -ਸ਼ਾਇਦ ਜੂਨ (ਸਕੂਲ) ਦੀਆਂ ਛੁੱਟੀਆਂ ਕਾਰਨ।” ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਹੁਣ ਤੱਕ ਸੰਕਰਮਣ ਦੇ 14,25,171 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਇੱਕ 18 ਮਹੀਨੇ ਦੇ ਬੱਚੇ ਦੀ ਮੌਤ ਇਨਸੇਫਲਾਈਟਿਸ ਦੇ ਨਾਲ-ਨਾਲ ਕੋਵਿਡ-19, ਇਕ ਸਾਹ ਦੇ ਵਾਇਰਸ ਅਤੇ ਐਂਟਰੋਵਾਇਰਸ ਦੀ ਲਾਗ ਨਾਲ ਹੋਈ ਹੈ। ਸਿੰਗਾਪੁਰ ਵਿੱਚ ਕੋਵਿਡ-19 ਕਾਰਨ 12 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ। (ਏਜੰਸੀ)
 

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement