ਨੇਪਾਲ ਨੇ ਕਾਠਮੰਡੂ ਵਿਚ ਸਟ੍ਰੀਟ ਫ਼ੂਡ ਦੀ ਵਿਕਰੀ ’ਤੇ ਪਾਬੰਦੀ ਲਾਈ
Published : Jun 30, 2022, 12:20 am IST
Updated : Jun 30, 2022, 12:20 am IST
SHARE ARTICLE
image
image

ਨੇਪਾਲ ਨੇ ਕਾਠਮੰਡੂ ਵਿਚ ਸਟ੍ਰੀਟ ਫ਼ੂਡ ਦੀ ਵਿਕਰੀ ’ਤੇ ਪਾਬੰਦੀ ਲਾਈ

ਕਾਠਮੰਡੂ, 29 ਜੂਨ : ਨੇਪਾਲ ਨੇ ਰਾਜਧਾਨੀ ਵਿਚ ਹੈਜ਼ਾ ਦੇ ਪ੍ਰਸਾਰ ਨੂੰ ਰੋਕਣ ਲਈ ਕਾਠਮੰਡੂ ਘਾਟੀ ਵਿਚ ਸਟ੍ਰੀਟ ਫੂਡ ਦੀ ਵਿਕਰੀ ’ਤੇ ਪਾਬੰਦੀ ਲਗਾ ਦਿਤੀ ਹੈ। ਕਾਠਮੰਡੂ ਮੈਟਰੋਪੋਲੀਟਨ ਸਿਟੀ (ਕੇ.ਐਮ.ਸੀ) ਨੇ ਸਟ੍ਰੀਟ ਫੂਡ ਦੀ ਵਿਕਰੀ ’ਤੇ ਪਾਬੰਦੀ ਦਾ ਫ਼ੈਸਲਾ ਉਦੋਂ ਲਿਆ, ਜਦੋਂ ਇਲਾਕੇ ਵਿਚ ਐਤਵਾਰ ਤੋਂ ਬਾਅਦ ਹੁਣ ਤਕ ਹੈਜ਼ਾ ਦੇ 12 ਮਰੀਜ਼ ਸਾਹਮਣੇ ਆਏ ਹਨ। ਮਹਾਨਗਰ ਦੇ ਸਿਹਤ ਵਿਭਾਗ ਦੇ ਮੁਖੀ ਬਲਰਾਜ ਤ੍ਰਿਪਾਠੀ ਨੇ ਕਿਹਾ, ‘‘ਕਾਠਮੰਡੂ ਵਿਚ ਹੈਜਾ ਦੇ ਮਰੀਜ਼ਾਂ ਦੀ ਸੰਖਿਆ ਵਧਣ ’ਤੇ ਕੁੱਝ ਸਮੇਂ ਲਈ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਅਤੇ ਵੰਡ ’ਤੇ ਰੋਕ ਲਗਾ ਦਿੱਤੀ ਗਈ ਹੈ।’’
ਕੇ.ਐਮ.ਸੀ. ਨੇ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਕਾਰਵਾਈ ਦੀ ਵੀ ਚਿਤਾਵਨੀ ਦਿਤੀ ਹੈ। ਬੀਤੇ ਹਫ਼ਤੇ ਲਲਿਤਪੁਰ ਮੈਟਰੋਪੋਲੀਟਨ ਸਿਟੀ ਨੇ ਮਹਾਨਗਰ ਵਿਚ ਗੋਲ-ਗੱਪੇ ਦੇ ਵਿਕਰੀ ਅਤੇ ਵੰਡ ’ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਉਸ ਨੇ ਦਾਅਵਾ ਕੀਤਾ ਕਿ ਗੋਲ-ਗੱਪੇ ਵਿਚ ਇਸਤੇਮਾਲ ਹੋਣ ਵਾਲੇ ਪਾਣੀ ਵਿਚ ਹੈਜ਼ੇ ਦਾ ਬੈਕਟੀਰੀਆ ਪਾਇਆ ਗਿਆ ਹੈ। ਕੇ.ਐੱਮ.ਸੀ. ਨੇ ਖ਼ੁਰਾਕ ਤਕਨਾਲੋਜੀ ਅਤੇ ਗੁਣਵੱਤਾ ਕੰਟਰੋਲ ਵਿਭਾਗ ਨੂੰ ਸ਼ਹਿਰ ਭਰ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਵਿਟ ਭੋਜਨ ਦੀ ਸਫ਼ਾਈ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਹੈਜ਼ਾ ਇੱਕ ਬੈਕਟੀਰੀਆ ਦੀ ਬਿਮਾਰੀ ਹੈ ਜੋ ਆਮ ਤੌਰ ’ਤੇ ਦੂਸ਼ਿਤ ਪਾਣੀ ਜ਼ਰੀਏ ਫੈਲਦੀ ਹੈ।  (ਏਜੰਸੀ) 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement