
ਦੋ ਸਾਲ ਬਾਅਦ ਹੋਣਾ ਸੀ ਰਿਟਾਇਰ
ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਦੇ 34 ਕੁ ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਭਿੰਦਾ ਪੁੱਤਰ ਜਗਦੀਸ਼ ਸਿੰਘ ਡੀਸੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਮੈਟਰੋ 'ਚ ਕੀਤਾ ਸਫਰ, ਲੋਕਾਂ ਨਾਲ ਕੀਤੀ ਗੱਲਬਾਤ
ਮ੍ਰਿਤਕ ਭੁਪਿੰਦਰ ਸ੍ਰੀਨਗਰ ਦੀਆਂ ਵਾਦੀਆਂ ’ਚ ਡਿਊਟੀ ਨਿਭਾ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ ਅਤੇ ਪਤਨੀ ਚਰਨਜੀਤ ਕੌਰ ਨੂੰ ਰੋਂਦੇ ਵਿਲਕਦਿਆਂ ਛੱਡ ਗਿਆ। ਭੁਪਿੰਦਰ ਸਿੰਘ ਨੇ ਦੋ ਸਾਲ ਬਾਅਦ ਰਿਟਾਇਰ ਹੋਣਾ ਸੀ। ਫੌਜੀ ਜਵਾਨ ਦੀ ਪਤਨੀ ਕੋਲ ਕੋਈ ਬੱਚਾ ਨਾਂ ਹੋਣਾ ਇਸ ਪਲ ਨੂੰ ਹੋਰ ਦੁਖਦਾਈ ਕਰ ਗਿਆ।
ਇਹ ਵੀ ਪੜ੍ਹੋ: ਮੋਗਾ ਪੁਲਿਸ ਨੇ ਵੱਖਵਾਦੀ ਦੇ ਨਾਅਰੇ ਲਿਖਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼- ਡੀਜੀਪੀ ਗੌਰਵ ਯਾਦਵ