ਹਰਜੋਤ ਬੈਂਸ ਵੱਲੋਂ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਲਈ ਕੀਤਾ ਜਾ ਰਿਹਾ ਪ੍ਰੇਰਿਤ
Published : Jun 30, 2023, 2:53 pm IST
Updated : Jun 30, 2023, 2:53 pm IST
SHARE ARTICLE
photo
photo

ਫਸਲੀ ਵਿਭਿੰਨਤਾ ਲਈ ਕਿਸਾਨਾਂ ਨੂੰ ਕੀਤਾ ਜਾ ਰਿਹਾ ਜਾਗਰੂਕ-ਮੁੱਖ ਖੇਤੀਬਾੜੀ ਅਫਸਰ

 

ਨਿਰਵਿਘਨ ਬਿਜਲੀ ਸਪਲਾਈ ਅਤੇ ਨਹਿਰਾਂ ਤੋਂ ਸਿੰਚਾਈ ਲਈ ਪਾਣੀ ਉਪਲੱਬਧ ਕਰਵਾ ਕੇ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਕਿਸਾਨਾਂ ਨੂੰ ਮੱਕੀ ਦੇ ਬੀਜ ’ਤੇ ਸਬਸਿਡੀ ਦੇਣ ਸਬੰਧੀ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੱਕੀ ਦੇ ਇੱਕ ਕਿਲੋਗ੍ਰਾਮ ਬੀਜ ’ਤੇ 100 ਰੁਪਏ ਦੀ ਸਬਸਿਡੀ ਐਲਾਨੀ ਗਈ ਹੈ। ਖੇਤੀਬਾੜੀ ਵਿੱਚ ਫਸਲੀ ਵਿਭਿੰਨਤਾ ਅਪਨਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੱਕੀ ਫਸਲ ਦੀ ਕਾਸ਼ਤ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

    ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਇਸ ਵਾਰ ਕਿਸਾਨਾਂ ਨੂੰ ਮੱਕੀ ਦੀ ਫਸਲ ਦੇ ਹਾਈਬ੍ਰਿਡ ਬੀਜਾਂ ਦੀ ਖਰੀਦ ਲਈ ਸਬਸਿਡੀ ਉਪਲੱਬਧ ਕਰਵਾਈ ਗਈ ਹੈ, ਕਿਉਕਿ ਪਿਛਲੇ 2 ਸਾਲਾ ਤੋਂ ਮੱਕੀ ਦੇ ਬੀਜ ਸਬਸਿਡੀ ਤੇ ਉਪਲੱਬਧ ਨਹੀ ਸੀ। ਸੂਬੇ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪਨਸੀਡ ਵੱਲੋਂ ਬਾਇਰ ਕਰਾਪ ਸਾਇੰਸ, ਨਿਜੀਬੀਡੂ ਸੀਡਜ਼ ਅਤੇ ਅਡਵਾਂਟਾ ਸੀਡਜ਼ ਕੰਪਨੀਆਂ ਦੇ ਹਾਈਬ੍ਰਿਡ ਬੀਜ਼ ਉਪਲੱਬਧ ਕਰਵਾਏ ਜਾ ਰਹੇ ਹਨ। ਸਰਕਾਰ ਵੱਲੋਂ ਮੱਕੀ ਦੇ ਬੀਜ ਦੀ ਖਰੀਦ ਲਈ 100 ਰੁਪਏ ਪ੍ਰਤੀ ਕਿੱਲੋਂ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

 ਡਾ.ਗੁਰਮੇਲ ਸਿੰਘ ਮੁੱਖ ਖੇਤਬਾੜੀ ਅਫਸਰ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਅਪਨਾਉਣੀ ਚਾਹੀਦੀ ਹੈ ਕਿਉਕਿ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੇ ਨਾਲ ਨਾਲ ਲੇਬਰ ਤੇ ਹੋਰ ਖਰਚਿਆਂ ਤੋ ਵੀ ਬੱਚਤ ਕੀਤੀ ਜਾ ਸਕਦੀ ਹੈ। ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਦਾ ਮੱਕੀ ਦਾ ਬੀਜ ਸਬਸਿਡੀ ਤੇ ਉਪਲੱਬਧ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਦੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਜਾਗਰੂਕ ਕਰਨ ਵਾਸਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੂੰ ਵਿਸੇਸ਼ ਉਪਰਾਲੇ ਕਰਨ ਲਈ ਕਿਹਾ ਗਿਆ ਹੈ। ਇਸ ਦੇ ਚੱਲਦੇ ਜਿੱਥੇ ਖੇਤੀਬਾੜੀ ਵਿਭਾਗ ਫਸਲੀ ਵਿਭਿੰਨਤਾ ਬਾਰੇ ਜਾਣਕਾਰੀ ਪਹੁੰਚਾ ਰਿਹਾ ਹੈ ਉਥੇ ਫਸਲਾ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਮਿਲਾਉਣ, ਨਿਪਟਾਰਾ ਕਰਨ ਅਤੇ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰ ਰਿਹਾ ਹੈ, ਕੀਟਨਾਸ਼ਕ ਦੀ ਵਰਤੋ ਘੱਟ ਕਰਨ ਬਾਰੇ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਾਰ ਪੰਜਾਬ ਸਰਕਾਰ ਵੱਲੋਂ ਸਿੰਚਾਈ ਲਈ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਰਿਆਪਤ ਮਾਤਰਾਂ ਵਿੱਚ ਸਮੇਂ ਸਿਰ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਟਿਊਬਵੈਲਾਂ ਲਈ ਬਿਜਲੀ ਦੀ ਲੋੜੀਦੀਂ ਮਾਤਰਾਂ ਵਿੱਚ ਉਪਲੱਬਧ ਕਰਵਾਈ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ।

ਇਸ ਮੌਕੇ ਖੇਤੀ ਵਿਕਾਸ ਅਫਸਰ ਅਮਰਜੀਤ ਸਿੰਘ, ਰਾਜ ਕੁਮਾਰ, ਹਰਪ੍ਰੀਤ ਸਿੰਘ, ਵਰਿੰਦਰ ਸਿੰਘ, ਅਰਜਨ ਸਿੰਘ, ਗੁਲਵਿੰਦਰ ਚੋਧਰੀ, ਗੁਲਸ਼ਨ ਕੁਮਾਰ, ਜਸਵਿੰਦਰ ਸਿੰਘ ਹਾਜ਼ਰ ਸਨ। 

SHARE ARTICLE

ਏਜੰਸੀ

Advertisement

Punjab Exit poll 'ਚ Khadur Sahib, Ludhiana ਤੋਂ ਜਿੱਤ ਰਹੇ ਆਹ Leader! BJP ਦੀ ਵੀ ਵੱਡੀ ਟੱਕਰ, ਵੱਡੀ ਡਿਬੇਟ

02 Jun 2024 2:29 PM

ਵਧਦਾ ਜਾ ਰਿਹਾ ਗਰਮੀ ਦਾ ਕਹਿਰ, Transformers ਅੱਗੇ ਵੀ ਲਗਾਉਣੇ ਪੈ ਰਹੇ ਨੇ ਕੂਲਰ

02 Jun 2024 12:58 PM

Delhi CM Arvind Kejriwal ਅੱਜ ਜਾਣਗੇ Tihar Jail, ਨਹੀਂ ਮਿਲ ਸਕੀ ਰਾਹਤ, ਵੇਖੋ LIVE

02 Jun 2024 12:32 PM

"Meet Hayer ਨੇ ਸੁਣੋ ਕਿਹੜੇ ਮੁੱਦੇ ਨੂੰ ਲੈ ਕੇ ਪਾਈ ਵੋਟ, Marriage ਤੋਂ ਬਾਅਦ ਪਤਨੀ ਨੇ ਪਹਿਲੀ ਵਾਰ ਪੰਜਾਬ 'ਚ ਪਾਈ

02 Jun 2024 10:40 AM

ਪੰਜਾਬ 'ਚ ਭਾਜਪਾ ਦਾ ਵੱਡਾ ਧਮਾਕਾ, ਰੋਜ਼ਾਨਾ ਸਪੋਕਸਮੈਨ ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ

02 Jun 2024 9:16 AM
Advertisement