
ਆਸਪਾਸ ਦੇ ਲੋਕਾਂ ਨੇ ਨੌਜਵਾਨਾਂ 'ਤੇ ਕਾਬੂ ਪਾ ਕੇ ਚਾੜ੍ਹਿਆ ਕੁਟਾਪਾ
ਪਟਿਆਲਾ: ਬੀਤੀ ਰਾਤ ਪਟਿਆਲਾ ਵਿਚ 10 ਰੁਪਏ ਦੇ ਨਮਕੀਨ ਦੇ ਪੈਕੇਟ ਨੂੰ ਲੈ ਕੇ ਇਕ ਔਰਤ ਸਮੇਤ ਦੋ ਨੌਜਵਾਨਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਔਰਤ ਪਟਿਆਲਾ ਦੇ ਡੀਸੀਡਬਲਿਊ ਸਥਿਤ ਵੇਰਕਾ ਬੂਥ 'ਤੇ ਪਹੁੰਚੀ ਅਤੇ ਉਥੋਂ 10 ਰੁਪਏ ਮੁੱਲ ਦਾ ਨਮਕੀਨ ਦਾ ਪੈਕੇਟ ਚੁੱਕ ਕੇ ਲੈ ਗਈ ਪਰ ਜਦੋਂ ਵੇਰਕਾ ਬੂਥ ਵਰਕਰ ਨੇ ਉਸ ਨੂੰ ਮਨ੍ਹਾ ਕੀਤਾ ਤਾਂ ਔਰਤ ਵਾਪਸ ਚਲੀ ਗਈ। ਜਿਸ ਤੋਂ ਬਾਅਦ ਉਹ ਦੋ ਨੌਜਵਾਨਾਂ ਨਾਲ ਮੁੜ ਆਈ। ਦੋਵਾਂ ਨੌਜਵਾਨਾਂ ਨੇ ਵੇਰਕਾ ਬੂਥ ਵਰਕਰ 'ਤੇ ਸਬਜ਼ੀ ਵਾਲੇ ਚਾਕੂ ਨਾਲ ਹਮਲਾ ਕਰ ਦਿਤਾ।
ਇਹ ਵੀ ਪੜ੍ਹੋ: ਪੰਜਾਬ ਦੇ ਦੁਆਬੇ 'ਚ ਮੀਂਹ ਦਾ ਅਲਰਟ, ਛਾਏ ਰਹਿਣਗੇ ਬੱਦਲ
ਹਾਲਾਂਕਿ ਕਰਮਚਾਰੀ ਪੂਰੀ ਤਰ੍ਹਾਂ ਠੀਕ ਹੈ ਅਤੇ ਇਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਹਮਲਾਵਰ ਨੌਜਵਾਨਾਂ 'ਤੇ ਕਾਬੂ ਪਾ ਲਿਆ ਅਤੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕਾਂ ਨੇ ਇਸ ਦੀ ਸੂਚਨਾ ਅਨਾਜਮੰਡੀ ਥਾਣੇ ਨੂੰ ਦਿਤੀ। ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੌਜਵਾਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਏ।
ਇਹ ਵੀ ਪੜ੍ਹੋ: ਨਸ਼ਿਆਂ ਲਈ ਪੈਸੇ ਨਾ ਮਿਲਣ 'ਤੇ ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਬੇਰਹਿਮੀ ਨਾਲ ਕੁੱਟਿਆ