
ਹਰਨਾਜ਼ ਦੇ ਮੁੰਬਈ ਤੋਂ ਵਾਪਸ ਖਰੜ ਆਉਣ 'ਤੇ ਕੀਤਾ ਜਾਵੇਗਾ ਸਸਕਾਰ
ਮੁਹਾਲੀ: ਮਿਸ ਯੂਨੀਵਰਸ 2021-ਹਰਨਾਜ਼ ਕੌਰ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਰਵਾਰ ਨੂੰ ਖਰੜ ਸਥਿਤ ਅਪਣੇ ਨਿਵਾਸ ਸਥਾਨ 'ਤੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸਬ-ਡਵੀਜ਼ਨ ਦਾ ਵਸਨੀਕ, ਪ੍ਰੀਤਮ ਸਿੰਘ (57) ਕਈ ਸਾਲਾਂ ਤੋਂ ਪ੍ਰਵਾਰ ਨਾਲ ਖਰੜ ਵਿਚ ਰਹਿ ਰਿਹਾ ਸੀ। ਉਸ ਦੀ ਪਤਨੀ ਸਰਕਾਰੀ ਡਾਕਟਰ ਹੈ।
ਇਹ ਵੀ ਪੜ੍ਹੋ: ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦਾ ਅੱਜ ਆਖਰੀ ਮੌਕਾ, ਨਾ ਕੀਤਾ ਤਾਂ ਲੱਗੇਗਾ ਜੁਰਮਾਨਾ!
ਪਰਿਵਾਰਕ ਸੂਤਰਾਂ ਨੇ ਦਸਿਆ ਕਿ ਪ੍ਰੀਤਮ ਸੰਧੂ ਆਮ ਵਾਂਗ ਵੀਰਵਾਰ ਰਾਤ ਨੂੰ ਸੁੱਤੇ ਸਨ ਪਰ ਸ਼ੁੱਕਰਵਾਰ ਦੀ ਸਵੇਰ ਨੂੰ ਨਹੀਂ ਉੱਠੇ। ਉਹਨਾਂ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿਤਾ ਗਿਆ।
ਇਹ ਵੀ ਪੜ੍ਹੋ: ਮੁੱਖ ਸਕੱਤਰ ਜੰਜੂਆ ਨੇ ਸੇਵਾਮੁਕਤੀ ਤੋਂ ਪਹਿਲਾਂ 8 ਅਧਿਕਾਰੀਆਂ ਦੇ ਕੀਤੇ ਤਬਾਦਲੇ
ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਸਕਦੀ ਹੈ। ਹਰਨਾਜ਼ ਇਸ ਸਮੇਂ ਮੁੰਬਈ ਵਿਚ ਹਨ ਜਦੋਂ ਉਹ ਖਰੜ ਆਏ ਉਦੋਂ ਉਹਨਾਂ ਦੇ ਪਿਤਾ ਦਾ ਸਸਕਾਰ ਕੀਤਾ ਜਾਵੇਗਾ।