
Kathmandu News : ਭੁਗਤਾਨ ਲਈ ਪ੍ਰਤੀ ਦਿਨ 15,000 ਰੁਪਏ ਜਾਂ ਪ੍ਰਤੀ ਮਹੀਨਾ 1,00,000 ਰੁਪਏ ਦੀ ਲੈਣ ਦੇਣ ਹੱਦ ਕੀਤੀ ਨਿਰਧਾਰਤ
Kathmandu News : ਨੇਪਾਲ ਵਿਚ ਭਾਰਤੀਆਂ ਨੂੰ ਆਪਣੇ ਮੋਬਾਇਲ ਫੋਨਾਂ ਰਾਹੀ ਭੁਗਤਾਨ ਕਰਨ ਦੀ ਇਜਾਜ਼ਤ ਮਿਲਣ ਤੋਂ ਤਿੰਨ ਮਹੀਨਿਆਂ ਬਾਅਦ ਨੇਪਾਲ ਰਾਸ਼ਟਰ ਬੈਂਕ (ਐਨ ਆਰ ਬੀ ) ਨੇ ਨੇਪਾਲ ਐਲਾਨ ਕੀਤਾ ਕਿ ਨੇਪਾਲੀ ਨਾਗਰਿਕ ਹੁਣ ਭਾਰਤ ਵਿਚ ਕਿਊ . ਆਰ. ਕੋਡ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰ ਸਕਦੇ ਹਨ।
ਨੇਪਾਲ ਰਾਸ਼ਟਰ ਬੈਂਕ ਵਲੋਂ ਕਿਊ.ਆਰ. ਕੋਡ ਦੇ ਨਾਲ -ਨਾਲ ਈ ਬੈਂਕਿੰਗ, ਇੰਟਰਬੈਂਕ ਭੁਗਤਾਨ ਅਤੇ ਮੋਬਾਇਲ ਬੈਂਕਿੰਗ ਵਰਗੀਆਂ ਹੋਰ ਭੁਗਤਾਨ ਵਿਧੀਆਂ ਦੀ ਵਰਤੋਂ ਕਰਕੇ ਭਾਰਤ ਅਤੇ ਭੂਟਾਨ ਵਿਚ ਭੁਗਤਾਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਨੇਪਾਲ ਰਾਸ਼ਟਰ ਬੈਂਕ ਨੇ ਵਪਾਰੀ ਭੁਗਤਾਨ ਲਈ ਪ੍ਰਤੀ ਦਿਨ 15,000 ਰੁਪਏ ਜਾਂ ਪ੍ਰਤੀ ਮਹੀਨਾ 1,00,000 ਰੁਪਏ ਦੀ ਲੈਣ ਦੇਣ ਹੱਦ ਨਿਰਧਾਰਤ ਕੀਤੀ ਹੈ।
(For more news apart from Nepalese citizens in India-Bhutan QR. Payment can be made with the code News in Punjabi, stay tuned to Rozana Spokesman)