Hoshiarpur New : ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਵੇਈ ਤੋਂ ਕੱਢਿਆ ਬਾਹਰ
Hoshiarpur New : ਟਾਂਡਾ ’ਚ ਅੱਜ ਦੁਪਹਿਰ ਬਰਸਾਤ ਤੋਂ ਬਾਅਦ ਊਫ਼ਾਨ 'ਤੇ ਆਈ ਕਾਲੀ ਵੇਈਂ ’ਚ ਪਿੰਡ ਪੁਲ ਪੁਖ਼ਤਾ ਨੇੜੇ ਇਕ ਨੌਜਵਾਨ ਡੁੱਬ ਗਿਆ। ਪ੍ਰਵਾਸੀ ਮਜ਼ਦੂਰ ਦਾ ਪੁੱਤਰ ਮਨੂੰ ਆਪਣੇ ਸਾਥੀਆਂ ਨਾਲ ਕਾਲੀ ਵੇਈਂ ਵਿਚ ਨਹਾ ਰਿਹਾ ਸੀ ਕਿ ਅਚਾਨਕ ਉਹ ਡੂੰਘੇ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਉਥੇ ਹੀ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਮਨੂੰ ਪੁੱਤਰ ਤੋਤਾ ਰਾਮ ਵਾਸੀ ਪਿੰਡ ਦਾਦਾ ਬਰੇਲੀ (ਉੱਤਰ ਪ੍ਰਦੇਸ਼) ਹਾਲ ਵਾਸੀ ਜਾਮਾ ਮਸਜਿਦ ਨੂਰਾਨੀ ਟਾਂਡਾ ਉੜਮੁੜ ਵਜੋਂ ਹੋਈ ਹੈ।
ਘਟਨਾ ਸਬੰਧੀ ਮਨੂੰ ਦੀ ਮਾਂ ਨੇ ਵਿਰਲਾਪ ਕਰਦੇ ਹੋਏ ਦੱਸਿਆ ਕਿ ਅੱਜ ਦੁਪਹਿਰ ਕਰੀਬ 3 ਵਜੇ ਮਨੂੰ ਆਪਣੇ ਸਾਥੀਆਂ ਨਾਲ ਘਰੋਂ ਨਿਕਲਿਆ ਸੀ ਅਤੇ ਮਨੂੰ ਕਾਲੀ ਵੇਈਂ ’ਚ ਨਹਾਉਂਦੇ ਸਮੇਂ ਡੁੱਬ ਗਿਆ ਸੀ। ਜਿਸ ਤੋਂ ਬਾਅਦ ਟਾਂਡਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾ ਕੇ ਮਨੂੰ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਦੇਰ ਸ਼ਾਮ ਗੋਤਾਖੋਰਾਂ ਨੇ ਮਨੂੰ ਦੀ ਲਾਸ਼ ਨੂੰ ਵੇਈ ਤੋਂ ਬਾਹਰ ਕੱਢਿਆ ਅਤੇ ਪੁਲਿਸ ਨੇ ਇਸ ਨੂੰ ਸਿਵਲ ਹਸਪਤਾਲ ਟਾਂਡਾ ਲਿਆਂਦਾ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
(For more news apart from young man drowned after going to bathe in a black river in Hoshiarpur News in Punjabi, stay tuned to Rozana Spokesman)