Teghbir Singh: 6 ਸਾਲਾ ਤੇਗਬੀਰ ਸਿੰਘ ਨੇ ਬਣਾਇਆ ਵਰਲਡ ਰਿਕਾਰਡ, ਰੂਸ ’ਚ ਸਥਿਤ ਮਾਊਂਟ ਐਲਰਬਸ ਨੂੰ ਕੀਤਾ ਸਰ
Published : Jun 30, 2025, 9:53 am IST
Updated : Jun 30, 2025, 10:13 am IST
SHARE ARTICLE
Teghbir Singh
Teghbir Singh

ਦੂਜੀ ਜਮਾਤ ਦਾ ਵਿਦਿਆਰਥੀ ਹੈ ਤੇਗਬੀਰ ਸਿੰਘ 

Teghbir Singh: ਰੋਪੜ ਦੇ ਤੇਗਬੀਰ ਸਿੰਘ ਨੇ ਰੂਸ ਵਿੱਚ ਸਥਿਤ ਮਾਊਂਟ ਐਲਬਰਸ ( ਯੂਰਪ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ) ਨੂੰ 6 ਸਾਲ ਅਤੇ 9 ਮਹੀਨਿਆਂ ਦੀ ਉਮਰ ਵਿੱਚ ਸਰ ਕਰਕੇ ਵਰਲਡ ਰਿਕਾਰਡ ਬਣਾਇਆ ਹੈ । ਮਾਊਂਟ ਐਲਬਰਸ ਰੂਸ ਵਿੱਚ 18510 ਫੁੱਟ (5642 ਮੀਟਰ) ਦੀ ਉਚਾਈ 'ਤੇ ਸਥਿਤ ਹੈ। ਤੇਗਬੀਰ ਨੇ 20 ਜੂਨ ਨੂੰ ਮਾਊਂਟ ਐਲਬਰਸ ਤੱਕ ਟ੍ਰੈਕ ਸ਼ੁਰੂ ਕੀਤਾ ਅਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਚੇ ਬਿੰਦੂ ਐਲਬਰਸ ਚੋਟੀ ਤੱਕ ਪਹੁੰਚਣ ਵਿੱਚ ਕਾਮਯਾਬ ਹੋਇਆ । 

ਇਹ ਇੱਕ ਘੱਟ ਆਕਸੀਜਨ ਟ੍ਰੈਕ ਹੈ ਅਤੇ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ। ਇਹਨਾਂ ਸਾਰੀਆਂ ਚੁਣੌਤੀਆਂ ਨੂੰ ਜਿੱਤਦੇ ਹੋਏ, ਉਹ ਚੋਟੀ ਦੇ ਸਿਖਰ 'ਤੇ ਪਹੁੰਚ ਗਿਆ, ਜਿੱਥੇ ਆਮ ਤਾਪਮਾਨ - 10 ਸੈਲਸੀਅਸ ਹੈ, ਅਤੇ ਉਸ ਨੇ ਆਪਣਾ ਸੁਪਨਾ ਪੂਰਾ ਕੀਤਾ।

ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਉਸ ਨੂੰ ਮਾਊਂਟੇਨੀਅਰਿੰਗ, ਰੌਕ ਕਲਾਈਮਿੰਗ ਐਂਡ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਆਫ ਕਬਾਰਡੀਨੋ - ਬਲਕਾਰੀਅਨ ਰਿਪਬਲਿਕ (ਰੂਸ) ਦੁਆਰਾ ਜਾਰੀ ਕੀਤਾ ਗਿਆ ਮਾਊਂਟੇਨ ਕਲਾਈਮਿੰਗ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਤ ਕੀਤਾ ਗਿਆ । ਤੇਗਬੀਰ ਸਿੰਘ ਰੋਪੜ ਦੇ ਵਿੱਚ ਇਕ ਨਾਮੀ ਨਿੱਜੀ ਸਕੂਲ ਦਾ ਦੂਜੀ ਜਮਾਤ ਦਾ ਵਿਦਿਆਰਥੀ ਹੈ । ਇਸ ਕਾਰਨਾਮੇ ਨਾਲ ਉਸਨੇ 6 ਸਾਲ ਅਤੇ 9 ਮਹੀਨੇ ਦੀ ਉਮਰ ਵਿੱਚ ਮਾਊਂਟ ਐਲਬਰਸ ਦੀ ਚੜ੍ਹਾਈ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ । 

ਇਸ ਕਾਮਯਾਬੀ ਨਾਲ ਤੇਗਬੀਰ ਸਿੰਘ ਨੇ ਵਾਘਾ ਕੁਸ਼ਗਰਾ (ਮਹਾਰਾਸ਼ਟਰ ) ਦੇ ਵਿਸ਼ਵ ਰਿਕਾਰਡ ਨੂੰ ਪਛਾੜ ਦਿੱਤਾ ਜਿਸ ਨੇ ਪਿਛਲੇ ਸਾਲ 7 ਸਾਲ ਅਤੇ 3 ਮਹੀਨੇ ਦੀ ਉਮਰ ਵਿੱਚ ਵਿਸ਼ਵ ਰਿਕਾਰਡ ਬਣਾਇਆ ਸੀ । ਤੇਗਬੀਰ ਅਗਸਤ 2024 ਵਿੱਚ ਮਾਊਂਟ ਕਿਲੀਮੰਜਾਰੋ (ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ) ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਸੀ ਅਤੇ ਉਸ ਦਾ ਨਾਮ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਸ਼ਾਮਲ ਹੈ। ਉਹ ਅਪ੍ਰੈਲ 2024 ਵਿੱਚ ਮਾਊਂਟ ਐਵਰੈਸਟ ਬੇਸ ਕੈਂਪ (ਨੇਪਾਲ) ਤੱਕ ਜਾ ਚੁੱਕਾ ਹੈ । 

ਉਸ ਨੂੰ ਸਰਦਾਰ ਬਿਕਰਮਜੀਤ ਸਿੰਘ ਘੁੰਮਣ (ਸੇਵਾਮੁਕਤ ਕੋਚ) ਦੁਆਰਾ ਸਿਖਲਾਈ ਦਿੱਤੀ ਗਈ ਸੀ ਜੋ ਉਸ ਨੂੰ ਉਚਾਈ ਨਾਲ ਸਬੰਧਤ ਬਿਮਾਰੀਆਂ ਨਾਲ ਨਜਿੱਠਣ, ਫੇਫੜਿਆਂ ਦੀ ਸਮਰੱਥਾ ਵਧਾਉਣ ਨਾਲ ਸਬੰਧਤ ਅਭਿਆਸਾਂ ਵਿੱਚ ਮਦਦ ਕਰਦੇ ਹਨ । ਉਹ ਹਫ਼ਤਾਵਾਰੀ ਟ੍ਰੈਕ 'ਤੇ ਜਾਂਦਾ ਸੀ ਅਤੇ ਵੱਖ-ਵੱਖ ਬਰਫ਼ੀਲੇ ਪਹਾੜੀ ਸਥਾਨਾਂ ਤੇ ਆਪਣੇ ਕੋਚ ਨਾਲ ਸਿਖਲਾਈ ਲਈ ਜਾਂਦਾ ਰਿਹਾ ਹੈ । 

ਇਹ ਚੜ੍ਹਾਈ ਮਾਊਂਟ ਕਿਲੀਮੰਜਾਰੋ ਅਤੇ ਉਸ ਵੱਲੋਂ ਪਹਿਲਾਂ ਕੀਤੇ ਗਏ ਹੋਰ ਟ੍ਰੈਕਾਂ ਦੇ ਮੁਕਾਬਲੇ ਵੱਖਰੀ ਸੀ। ਇਹ ਪਹਿਲੀ ਵਾਰ ਸੀ ਜਦੋਂ ਉਹ ਬਰਫ਼ ਵਿੱਚ ਉੱਚੇ ਬੂਟ, ਕਰੈਂਪੌਨ, ਹਾਰਨੈੱਸ ਅਤੇ ਆਕਸੀਜਨ ਸਪੋਰਟ ਨਾਲ ਤੁਰ ਰਿਹਾ ਸੀ। ਇਸ ਨਾਲ ਪੈਰਾਂ ਤੇ ਭਾਰ ਲਗਭਗ 3-4 ਕਿਲੋਗ੍ਰਾਮ ਵਧ ਜਾਂਦਾ ਹੈ । ਉਹ ਲਗਭਗ ਇੱਕ ਹਫ਼ਤੇ ਤੱਕ ਮਾਈਨਸ ਗ੍ਰੇਡ ਤਾਪਮਾਨ ਵਿੱਚ ਘੱਟ ਆਕਸੀਜਨ ਦੀ ਉਚਾਈ 'ਤੇ ਰਿਹਾ । 

ਇਸ ਦੌਰਾਨ ਓਸ ਦਾ ਪਹਾੜੀ ਹੱਟਾਂ ਵਿੱਚ ਸੀ ਅਤੇ ਸਿਖ਼ਰ ਨੂੰ ਸਰ ਕਰਨ ਵਿੱਚ 8 ਦਿਨ ਲੱਗ ਗਏ। ਖ਼ਰਾਬ ਮੌਸਮ ਅਤੇ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਸਿਖਰ ਤੇ ਪਹੁੰਚਣ ਦੀ ਆਖ਼ਰੀ ਚੜਾਈ ਦੋ ਵਾਰ ਰੱਦ ਕਰਨੀ ਪਈ ਸੀ । 

ਮੌਸਮ ਦੀ ਭਵਿੱਖਵਾਣੀ ਅਨੁਸਾਰ 27 ਜੂਨ ਦੀ ਰਾਤ ਜਦੋਂ ਹਵਾ ਦੀ ਗਤੀ ਘੱਟ ਗਈ, ਤਾਂ ਉਹ ਰਾਤ ਇਕ ਵਜੇ -20 ਸੈਲਸੀਅਸ ਦੇ ਆਸਪਾਸ ਠੰਢੇ ਤਾਪਮਾਨ ਵਿੱਚ ਸਿਖਰ 'ਤੇ ਚੜ੍ਹਨ ਲਈ ਤਿਆਰ ਹੋ ਗਏ। ਇਸ ਪੂਰੇ ਚਾਲਕ ਦਲ ਲਈ ਇੱਕ ਚੁਣੌਤੀਪੂਰਨ ਪਲ ਸੀ ਜਿਸ ਵਿੱਚ ਉਸਦੇ ਪਿਤਾ, ਦੋ ਗਾਈਡ ਸ਼ਾਮਲ ਸੀ। ਉਹ ਤਕਰੀਬਨ 6 ਘੰਟੇ ਤੁਰਨ ਤੋਂ ਬਾਅਦ 28 ਜੂਨ 2025 ਨੂੰ ਸਵੇਰੇ 7.56 ਵਜੇ ਸਿਖ਼ਰ 'ਤੇ ਪਹੁੰਚੇ ।  ਜ਼ਿਕਰ ਯੋਗ ਹੈ ਹੁਣ ਰੋਪੜ ਵਾਸੀਆਂ ਨੂੰ ਤੇਗ ਬੀਰ ਦੇ ਵਾਪਿਸ ਆਉਣ ਦਾ ਇੰਤਜ਼ਾਰ ਤਾ ਕਿ ਉਸ ਦਾ ਪਰਮਾ ਸਵਾਗਤ ਕੀਤਾ ਜਾਵੇ।

ਇਹ ਰਿਕਾਰਡ ਖਾਸ ਇਸ ਲਈ ਹੈ ਕਿਉਂਕਿ:

  • ਤੇਗਬੀਰ ਸਿਰਫ 6 ਸਾਲਾਂ ਦੇ ਹਨ।

  • ਐਲਬਰਸ ਸਰ ਕਰਨਾ ਬਹੁਤ ਔਖਾ ਅਤੇ ਖ਼ਤਰਨਾਕ ਹੁੰਦਾ ਹੈ।

  • ਉਹ ਦੁਨੀਆ ਦੇ ਸਭ ਤੋਂ ਨੌਜਵਾਨ ਬੱਚਿਆਂ ਵਿੱਚੋਂ ਇਕ ਬਣ ਗਏ ਹਨ, ਜਿਨ੍ਹਾਂ ਨੇ ਇਹ ਕਾਰਨਾਮਾ ਕਰਕੇ ਦਿਖਾਇਆ।

 

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement