
25 ਤੋਂ 30 ਲੱਖ ਰੁਪਏ ਦਾ ਕਥਿਤ ਘੁਟਾਲਾ ਸਾਹਮਣੇ ਆਇਆ
Health Department News: ਬਠਿੰਡਾ ਸਰਕਾਰੀ ਹਸਪਤਾਲ ਵਿੱਚ ਸਾਹਮਣੇ ਆਏ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸਖ਼ਤ ਐਕਸ਼ਨ ਲੈਂਦਿਆਂ ਹੋਇਆ ਐਸਐਮਓ ਸਮੇਤ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਸਰਕਾਰੀ ਹਸਪਤਾਲ ਵਿੱਚ ਕਰੀਬ 25 ਤੋਂ 30 ਲੱਖ ਰੁਪਏ ਦਾ ਕਥਿਤ ਘੁਟਾਲਾ ਸਾਹਮਣੇ ਆਇਆ ਸੀ। ਹਸਪਤਾਲ ਵਿੱਚ ਕਬਾੜ ਖੜੀਆਂ ਗੱਡੀਆਂ ਦੇ ਫਰਜ਼ੀ ਬਿੱਲ ਪਾਏ ਗਏ ਸਨ ਅਤੇ ਓਪੀਡੀ ਵਿੱਚ ਵੀ ਫਰਜ਼ੀ ਪਰਚੀਆਂ ਕੱਟੇ ਜਾਣ ਦਾ ਘੁਟਾਲਾ ਸੀ। ਪੰਜਾਬ ਵਿਜੀਲੈਂਸ ਦੇ ਵੱਲੋਂ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ, ਘੁਟਾਲੇ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਸਰਕਾਰ ਨੇ ਐਸਐਮਓ ਸਮੇਤ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ।