Kharar News: ਅੰਮ੍ਰਿਤਧਾਰੀ ਮਹਿਲਾ ਦੀ ਕੁੱਟਮਾਰ ਕਰਨ ਵਾਲੇ ਚੌਂਕੀ ਇੰਚਾਰਜ ਚਰਨ ਸਿੰਘ ਨੂੰ ਕੀਤਾ ਲਾਈਨ ਹਾਜ਼ਰ
Published : Jun 30, 2025, 4:02 pm IST
Updated : Jun 30, 2025, 4:02 pm IST
SHARE ARTICLE
Kharar News: Chowki in-charge Charan Singh, who beat up an Amritdhari woman, was brought to the line.
Kharar News: Chowki in-charge Charan Singh, who beat up an Amritdhari woman, was brought to the line.

ਵਿਭਾਗ ਨੇ ਨਿਰੱਪਖ ਜਾਂਚ ਦੇ ਦਿੱਤੇ ਹੁਕਮ

Mohali News in Punjabi : ਖਰੜ ਵਿਖੇ ਅੰਮ੍ਰਿਤਧਾਰੀ ਮਹਿਲਾ ਦੀ ਕੁੱਟਮਾਰ ਕਰਨ ਵਾਲਾ ਚੌਂਕੀ ਇੰਚਾਰਜ ਚਰਨ ਸਿੰਘ ਨੂੰ ਐੱਸਐੱਸਪੀ ਨੇ ਲਾਈਨ ਹਾਜ਼ਰ ਕੀਤਾ ਹੈ। ਐੱਸਐੱਸਪੀ ਮੋਹਾਲੀ ਨੇ ਜਾਂਚ ਦੇ ਹੁਕਮ ਵੀ ਦਿੱਤੇ ਹਨ ਇਸ ਦੀ ਜਾਣਕਾਰੀ ਡੀਐਸਪੀ ਕਰਨ ਸਿੰਘ ਸੰਧੂ ਨੇ ਦਿੱਤੀ ਹੈ।  
ਜ਼ਿਕਰਯੋਗ ਹੈ ਕਿ ਸ਼ਨੀਵਾਰ ਦੁਪਹਿਰ ਹਿਮਾਚਲ ਪੁਲਿਸ ਇੱਕ ਲੁੱਟ ਦੇ ਮਾਮਲੇ ’ਚ ਖਰੜ ਦੇ ਰਹਿਣ ਵਾਲੇ ਇੱਕ ਨਿਹੰਗ ਨੂੰ ਗ੍ਰਿਫ਼ਤਾਰ ਕਰਨ ਆਈ ਸੀ ਜਦੋਂ ਉਸਨੂੰ ਗ੍ਰਿਫ਼ਤਾਰ ਕਰਕੇ ਨਾਲ ਲਿਜਾਣ ਲੱਗੇ ਤਾਂ ਹਿਮਾਚਲ ਪੁਲਿਸ ਕਰਮਚਾਰੀਆਂ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਨਿਹੰਗ ਦੇ ਨਾਲ ਕੁਝ ਮਹਿਲਾਵਾਂ ਨੇ ਪੁਲਿਸ ਝਪੜ ਹੋ ਗਈ । ਮੋਹਾਲੀ ਦੀ ਪੁਲਿਸ ਵਿਚ ਪੈ ਕੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਹਿਮਾਚਲ ਪੁਲਿਸ ਨਿਹੰਗ ਨੂੰ ਹਿਮਾਚਲ ਆਪਣੇ ਨਾਲ ਲੈ ਗਈ। ਹਿਮਾਚਲ ਪ੍ਰਦੇਸ਼ ਪੁਲਿਸ ਦੇ ਬਿਆਨਾਂ ’ਤੇ ਖਰੜ ’ਚ ਸਰਕਾਰੀ ਕੰਮ ’ਚ ਵਿਘਨ ਪਾਉਣ ਅਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਚੌਂਕੀ ਇੰਚਾਰਜ ਚਰਨ ਸਿੰਘ ਨੇ ਮਹਿਲਾ ਦੀ ਕੁੱਟਮਾਰ ਕੀਤੀ ਸੀ ।


ਮਾਮਲਾ ਹਿਮਾਚਲ ਪ੍ਰਦੇਸ਼ ’ਚ ਟੋਲ ਪਲਾਜਾ ’ਤੇ 55 ਹਜ਼ਾਰ ਦੀ ਇੱਕ ਕਰਮਚਾਰੀ ਤੋਂ ਨਿਹੰਗ  ਸਿੰਘਾਂ ਵੱਲੋਂ ਲੁੱਟ ਦਾ ਹੈ।  ਜਿਸ ਵਿੱਚ ਹਿਮਾਚਲ ਪ੍ਰਦੇਸ਼ ਤੋਂ ਪੁਲਿਸ ਪਿੱਛਾ ਕਰਦੀ ਹੋਈ ਇਸ ਨਿਹੰਗ ਸਿੰਘਾਂ ਨੂੰ ਮੁਹਾਲੀ ’ਚ ਗ੍ਰਿਫਤਾਰ ਕਰਨ ਆਈ ਸੀ। ਜਦੋਂ ਉਹ ਨਿਹੰਗ ਸਿੰਘ ਦੇ ਜਾਣ ਜਾਣਕਾਰ ਔਰਤਾਂ ਉਸ ਨੂੰ ਬਚਾਉਣ ਲਈ ਆਉਂਦੀਆਂ ਹਨ ਤਾਂ ਲੋਕਲ ਮੁਹਾਲੀ ਪੁਲਿਸ ਉਹਨਾਂ ਨਾਲ ਉਲਝ ਜਾਂਦੀ ਹੈ ਜਿਸ ’ਚ ਇੱਕ ਪੁਲਿਸ ਮੁਲਾਜ਼ਮ ਉਸ ਔਰਤ ਦੇ ਥੱਪੜ ਮਾਰਦਾ ਸਾਫ਼ ਨਜ਼ਰ ਆ ਰਿਹਾ ਹੈ।

ਹਿਮਾਚਲ ਦੇ ਟੋਲ ਪਲਾਜਾ ਤੋਂ ਇਹਨਾਂ ਨਿਹੰਗਾਂ ਨੇ 55000 ਉਸ ਕਰਮਚਾਰੀ ਤੋਂ ਤਲਵਾਰ ਦੀ ਨੋਕ ’ਤੇ ਲੁੱਟ ਲਏ ਸਨ ਉਸੇ ਮਾਮਲੇ ’ਚ ਹਿਮਾਚਲ ਪੁਲਿਸ ਸੀਸੀਟੀਵੀ ਖੰਗਾਲਦੇ ਹੋਏ ਮੋਹਾਲੀ ਪਹੁੰਚੀ ਸੀ ਅਤੇ ਉਸ ਤੋਂ ਬਾਅਦ ਮੁਹਾਲੀ ਦੇ ਵਾਈਪੀਐਸ ਚੌਂਕ ’ਚ ਲੱਗੇ ਧਰਨੇ ’ਤੇ ਉਸ ਨਹਿੰਗ ਦੀ ਲੋਕੇਸ਼ਨ ਟਰੇਸ ਹੋ ਗਈ ਜਦੋਂ ਉਸ ਨੂੰ ਵਾਈਪੀਐਸ ਚੌਂਕ ਤੋਂ ਗ੍ਰਿਫ਼ਤਾਰ ਕਰਨਾ ਚਾਹਿਆ ਤਾਂ ਮੌਕੇ ਤੋਂ ਇਹ ਨਹਿੰਗ ਫ਼ਰਾਰ ਹੋ ਗਿਆ ਜਿਸ ਨੂੰ ਖਰੜ ਦੇ ਨਿਝੱਰ ਚੌਂਕ ਤੇ ਗ੍ਰਿਫਤਾਰ ਕਰ ਲਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement