
ਵੈਟ ਦਰਾਂ ਦੇ ਵਾਧੇ ਦੇ ਵਿਰੋਧ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਪਟਰੌਲ ਪੰਪ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਵੈਟ ਦਰਾਂ ਦੇ ਵਾਧੇ ਦੇ ਵਿਰੋਧ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਪਟਰੌਲ ਪੰਪ ਮਾਲਕ ਗੁਰਕਿਰਪਾਲ ਸਿੰਘ ਚਾਵਲਾ ਨੂੰ ਇਨਸਾਫ਼ ਦਿਵਾਉਣ ਲਈ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਵਲੋਂ ਇਕ ਰੋਜ਼ਾ ਹੜਤਾਲ ਦੇ ਦਿਤੇ ਸੱਦੇ ਨੂੰ ਪੰਜਾਬ ਭਰ ਵਿਚੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ।
Dealer GS Chawla
ਪੰਜਾਬ ਦੇ ਕਈ ਸ਼ਹਿਰਾਂ ਵਿਚ ਪਟਰੌਲ ਪੰਪ ਮਾਲਕਾਂ ਵਲੋਂ ਪੰਪ ਪੂਰੀ ਤਰ੍ਹਾਂ ਬੰਦ ਰੱਖੇ ਗਏ ਪਰ ਕਈ ਸ਼ਹਿਰਾਂ ਵਿਚ ਰੋਸ ਪ੍ਰਗਟਾਉਣ ਦੇ ਵਖਰੇ ਤਰੀਕੇ ਅਪਣਾਏ ਗਏ। ਬਠਿੰਡਾ ਜ਼ਿਲ੍ਹੇ 'ਚ ਸਮੂਹ ਪਟਰੌਲ ਪੰਪ ਖੁਲ੍ਹ ਰਹੇ ਪਰ ਪੰਪ ਮਾਲਕਾਂ ਅਤੇ ਪੰਪ 'ਤੇ ਕੰਮ ਕਰਦੇ ਮੁਲਾਜ਼ਮਾਂ ਨੇ ਦਿਨ ਭਰ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟ ਕੀਤਾ।
File Photo
ਪਟਰੌਲੀਅਮ ਡੀਲਰਜ਼ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਸੁਭਾਸ਼ ਅਗਰਵਾਲ ਅਤੇ ਮੀਤ ਪ੍ਰਧਾਨ ਜਸਵੰਤ ਬਾਂਸਲ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੈਟਰੋਲ ਡੀਜ਼ਲ ਦੀਆਂ ਵੈਟ ਦਰਾਂ ਘੱਟ ਕਰੇ। ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਪੈਟਰੋਲ ਪੰਪ ਮਾਲਕਾਂ ਵਲੋਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤਕ ਪਟਰੌਲ ਪੰਪ ਬੰਦ ਰੱਖ ਕੇ ਪੰਜਾਬ ਸਰਕਾਰ ਦੇ ਵਿਰੋਧ ਰੋਸ ਪ੍ਰਗਟ ਕੀਤਾ।
Petrol pump
ਇਸ ਮੌਕੇ ਪਟਰੌਲ ਪੰਪ ਮਾਲਕ ਦਵਿੰਦਰ ਸਿੰਘ ਨੇ ਕਿਹਾ ਵੈਟ ਦੀਆਂ ਜ਼ਿਆਦਾ ਦਰਾਂ ਹੋਣ ਕਾਰਨ ਲਗਾਤਾਰ ਹੋ ਰਹੇ ਭਾਰੀ ਨੁਕਸਾਨ ਕਰ ਕੇ ਇਕ ਪਟਰੌਲ ਪੰਪ ਮਾਲਕ ਵਲੋਂ ਖ਼ੁਦਕੁਸ਼ੀ ਕਰਨ ਦੇ ਵਿਰੋਧ 'ਚ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਵਲੋਂ ਇਕ ਰੋਜ਼ਾ ਹੜਤਾਲ ਕਰ ਕੇ ਪੰਜਾਬ ਸਰਕਾਰ ਵਿਰੁਧ ਵੱਡਾ ਰੋਸ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਵੈਟ ਦੀਆਂ ਵਾਧੂ ਦਰਾਂ ਵਾਪਸ ਲੈ ਕੇ ਪਟਰੌਲ ਪੰਪ ਮਾਲਕ ਨੂੰ ਅਤੇ ਲੋਕਾਂ ਨੂੰ ਰਾਹਤ ਦਿਤੀ ਜਾਵੇ।
Punjab Government
ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਪਟਰੌਲ ਪੰਪਾਂ ਦੇ ਮਾਲਕਾਂ ਵਲੋਂ ਪਟਰੌਲ ਪੰਪ ਬੰਦ ਕਰ ਕੇ ਮੁਕੰਮਲ ਹੜਤਾਲ ਕੀਤੀ ਗਈ। ਪਟਰੌਲ ਪੰਪਾਂ ਦੇ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਨਾਭਾ ਵਿਖੇ ਪਟਰੌਲ ਪੰਪ ਡੀਲਰਾਂ ਵਲੋਂ ਪੰਪਾਂ ਨੂੰ ਬੰਦ ਕਰ ਕੇ ਪੰਜਾਬ ਸਰਕਾਰ ਵਿਰੁਧ ਰੋਸ ਪ੍ਰਗਟਾਇਆ ਗਿਆ।
Petrol Pump
ਇਸ ਮੌਕੇ ਨਾਭਾ ਦੇ ਪਟਰੌਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਜੁਨੇਜਾ ਨੇ ਕਿਹਾ ਕਿ ਇਕ ਪਾਸੇ ਪਟਰੌਲ-ਡੀਜ਼ਲ ਦੀਆਂ ਕੀਮਤਾਂ ਜਿਥੇ ਲਗਾਤਾਰ ਵਧ ਰਹੀਆਂ ਹਨ ਪਰ ਸਾਡੀ ਕਮਿਸ਼ਨ ਬਿਲਕੁਲ ਹੀ ਘੱਟ ਹੈ, ਜਿਸ ਕਾਰਨ ਅਸੀਂ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਜਿਥੇ ਕੋਰੋਨਾ ਮਹਾਂਮਾਰੀ ਕਰ ਕੇ ਸਾਰੇ ਹੀ ਕਾਰੋਬਾਰਾਂ 'ਤੇ ਮਾੜਾ ਅਸਰ ਪਿਆ ਹੈ, ਉਥੇ ਹੀ ਪਟਰੌਲ ਪੰਪਾਂ 'ਤੇ ਵੀ ਵਿਕਰੀ ਬਹੁਤ ਘਟੀ ਹੈ।