ਪ੍ਰਿੰਸਪਾਲ ਸਿੰਘ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ : ਰਾਣਾ ਸੋਢੀ
Published : Jul 30, 2020, 11:42 am IST
Updated : Jul 30, 2020, 11:42 am IST
SHARE ARTICLE
Rana Gurmeet Sodhi
Rana Gurmeet Sodhi

ਐਨ.ਬੀ.ਏ. ਲਈ ਚੁਣੇ ਗਏ ਪੰਜਾਬ ਦੇ ਚੌਥੇ ਖਿਡਾਰੀ ਨੂੰ ਦਿਤੀਆਂ ਮੁਬਾਰਕਾਂ

ਚੰਡੀਗੜ੍ਹ, 29 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਯੁਕਤ ਰਾਸ਼ਟਰ ਅਮਰੀਕਾ ਦੀ ਪ੍ਰਮੁੱਖ ਪੇਸ਼ੇਵਾਰਾਨਾ ਬਾਸਕਿਟਬਾਲ ਲੀਗ, ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨ.ਬੀ.ਏ.) ਦੀ ਲੀਗ-ਜੀ ਵਿਚ ਚੁਣੇ ਜਾਣ ਲਈ ਪ੍ਰਿੰਸਪਾਲ ਸਿੰਘ ਨੂੰ ਵਧਾਈ ਦਿਤੀ ਹੈ।

ਐਨ.ਬੀ.ਏ. ਵਿਚ ਖੇਡਣ ਲਈ 6 ਫ਼ੁੱਟ 10 ਇੰਚ ਲੰਮੇ 19 ਸਾਲਾ ਖਿਡਾਰੀ ਦੀ ਚੋਣ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਸਤਨਾਮ ਸਿੰਘ ਭਮਰਾ, ਪਾਲਪ੍ਰੀਤ ਸਿੰਘ ਬਰਾੜ ਅਤੇ ਅਮਜੋਤ ਸਿੰਘ ਗਿੱਲ ਤੋਂ ਬਾਅਦ ਪ੍ਰਿੰਸਪਾਲ ਸਿੰਘ ਪੰਜਾਬ ਦਾ ਚੌਥਾ ਅਜਿਹਾ ਖਿਡਾਰੀ ਹੋਵੇਗਾ, ਜਿਸ ਨੇ ਸ਼ਾਨਦਾਰ ਮਾਅਰਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਅਤੇ ਬਾਸਕਿਟਬਾਲ ਫ਼ੈਡਰੇਸ਼ਨ ਆਫ਼ ਇੰਡੀਆ ਅਧੀਨ ਚੱਲ ਰਹੀ ਵੱਕਾਰੀ ਨਰਸਰੀ ‘ਲੁਧਿਆਣਾ ਬਾਸਕਿਟਬਾਲ ਅਕੈਡਮੀ’ ਵਿਚ ਸਿਖਲਾਈ ਪ੍ਰਾਪਤ ਪ੍ਰਿੰਸਪਾਲ ਸਿੰਘ ਨੇ ਇਸ ਉਚਾਈ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।

ਭਵਿੱਖ ਵਿਚ ਪ੍ਰਿੰਸਪਾਲ ਸਿੰਘ ਦੇ ਵੱਡੀਆਂ ਮੱਲਾਂ ਮਾਰਨ ਦੀ ਕਾਮਨਾ ਕਰਦਿਆਂ ਰਾਣਾ ਸੋਢੀ ਨੇ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਕਾਦੀਆਂ ਗੁੱਜਰਾਂ ਵਿਚ ਰਹਿੰਦੇ ਉਸ ਦੇ ਪਿਤਾ ਗੁਰਮੇਜ ਸਿੰਘ ਨੂੰ ਵੀ ਵਧਾਈ ਦਿਤੀ, ਜਿਨ੍ਹਾਂ ਨੇ ਉਸ ਨੂੰ ਖੇਡ ਪਿੜ ਵਿਚ ਲਿਆਂਦਾ। ਉਨ੍ਹਾਂ ਕਿਹਾ ਕਿ ਪ੍ਰਿੰਸਪਾਲ ਸਿੰਘ ਦਾ ਐਨ.ਬੀ.ਏ. ਵਿਚ ਪ੍ਰਵੇਸ਼, ਵਿਸ਼ਵ ਦੀ ਵੱਕਾਰੀ ਲੀਗ ਵਿਚ ਖੇਡਣ ਦੇ ਉਸ ਦੇ ਸੁਪਨੇ ਦੇ ਪੂਰਾ ਹੋਣ ਦੇ ਨਜ਼ਦੀਕ ਹੈ। ਪ੍ਰਿੰਸਪਾਲ ਸਿੰਘ ਐਨ.ਬੀ.ਏ. ਦੀ ਜੀ-ਲੀਗ ਵਿਚ ਖੇਡਣ ਵਾਲਾ ਤੀਜਾ ਭਾਰਤੀ ਖਿਡਾਰੀ ਹੋਵੇਗਾ।

ਉਹ 21 ਮੈਂਬਰੀ ਐਨ.ਬੀ.ਏ.-ਚੋਣ ਟੀਮ ਦੀ ਨੁਮਾਇੰਦਗੀ ਕਰੇਗਾ ਅਤੇ ਐਨ.ਬੀ.ਏ. ਨਾਲ ਉਹ ਸਿੱਧਾ ਇਕਰਾਰਨਾਮਾ ਕਰੇਗਾ। ਐਨ.ਬੀ.ਏ. ਅਕੈਡਮੀ ਦੇ ਗ੍ਰੈਜੂਏਟ ਪ੍ਰਿੰਸਪਾਲ ਸਿੰਘ ਨੇ ਅਗਲੇ ਸੀਜ਼ਨ ਵਿਚ ਐਨ.ਬੀ.ਏ. ਦੀ ਜੀ ਲੀਗ ਵਿਚ ਖੇਡਣ ਲਈ ਦਸਤਖ਼ਤ ਕੀਤੇ ਹਨ। ਪੰਜਾਬ ਦੇ ਖੇਡ ਮੰਤਰੀ ਨੇ ਕਿਹਾ ਕਿ ਪ੍ਰਿੰਸਪਾਲ ਸਿੰਘ ਸੂਬੇ ਦੇ ਨੌਜਵਾਨਾਂ ਲਈ ਵੱਡੀ ਪ੍ਰੇਰਣਾ ਹੈ ਕਿਉਂ ਜੋ ਉਸ ਨੇ ਮੁਸ਼ਕਿਲ ਹਾਲਾਤ ਵਿਚ ਵੀ ਸਫ਼ਲਤਾ ਦੇ ਅਸਮਾਨ ਛੂਹੇ। ਹਾਲਾਂਕਿ ਉਹ 14 ਸਾਲ ਦੀ ਉਮਰ ਤਕ ਬਾਸਕਿਟਬਾਲ ਦੀਆਂ ਮੁਢਲੀਆਂ ਬਾਰੀਕੀਆਂ ਤੋਂ ਵੀ ਅਣਜਾਣ ਸੀ।

ਜ਼ਿਕਰਯੋਗ ਹੈ ਕਿ ਪ੍ਰਿੰਸਪਾਲ ਸਿੰਘ ਸਾਲ 2017 ਵਿਚ ਐਨ.ਬੀ.ਏ. ਅਕੈਡਮੀ ਦਿੱਲੀ ਵਿਚ ਸ਼ਾਮਲ ਹੋਇਆ ਅਤੇ ਨਵੰਬਰ 2018 ਵਿਚ ਐਨ.ਬੀ.ਏ. ਗਲੋਬਲ ਅਕੈਡਮੀ, ਆਸਟਰੇਲੀਆ ਵਿਚ ਚਲਾ ਗਿਆ। ਅਪਣੇ ਐਨ.ਬੀ.ਏ. ਦੇ ਸਫ਼ਰ ਦੌਰਾਨ ਉਸ ਨੇ ਬਾਸਕਿਟਬਾਲ ਵਿਦਾਊਟ ਬਾਰਡਰਜ਼ (ਬੀ.ਡਬਲਯੂ.ਬੀ.) ਏਸ਼ੀਆ 2018, ਬੀ.ਡਬਲਯੂ.ਬੀ. ਗਲੋਬਲ 2018 ਅਤੇ ਐਨ.ਬੀ.ਏ. ਗਲੋਬਲ ਕੈਂਪ 2018 ਵਰਗੇ ਕਈ ਕੌਮਾਂਤਰੀ ਬਾਸਕਿਟਬਾਲ ਟੂਰਨਾਮੈਂਟਾਂ ਵਿਚ ਹਿੱਸਾ ਲਿਆ। ਪ੍ਰਿੰਸਪਾਲ ਸਿੰਘ ਨੇ ਕੌਮਾਂਤਰੀ ਮੁਕਾਬਲਿਆਂ ਵਿਚ ਸੀਨੀਅਰ ਪੁਰਸ਼ ਟੀਮ ਰਾਹੀਂ ਭਾਰਤ ਦੀ ਨੁਮਾਇੰਦਗੀ ਵੀ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement