
ਬੂਟ ਬਣਾਉਣ ਵਾਲੀ ਨਾਮੀਂ ਕੰਪਨੀ ‘ਸਟਾਰ ਇੰਪੈਕਟ ਸੀਗਾ ਸ਼ੂਜ਼’ ਦੇ ਨਾਮ ’ਤੇ ਨਕਲੀ ਮਾਲ ਵੇਚਣ ਵਾਲੇ ਗ੍ਰਿਫ਼ਤਾਰ
ਮਾਲੇਰਕੋਟਲਾ, 29 ਜੁਲਾਈ (ਮੁਹੰਮਦ ਇਸਮਾਈਲ ਏਸ਼ੀਆ) : ਮਾਲੇਰਕੋਟਲਾ ਪੁਲਸ ਨੂੰ ਇਕ ਵੱਡੀ ਸਫਲਤਾ ਉਸ ਸਮੇਂ ਮਿਲੀ ਜਦੋਂ ਕਾਪੀ ਰਾਈਟ ਦੀ ਉਲੰਘਣਾ ਅਧੀਨ ਮਾਲੇਰਕੋਟਲਾ ਦੀ ਨਾਮੀ ਫ਼ਰਮ ਸਟਾਰ ਇੰਪੈਕਟ ਸੀਗਾ ਸੂਜ ਦੇ ਨਾਮ ਤੇ ਦਿੱਲੀ ਦੇ ਇੱਕ ਵਿਅਕਤੀ ਵੱਲੋਂ ਆਪਣੀ ਭੈਣ ਨਾਲ ਮਿਲ ਕੇ ਇਸ ਕੰਪਨੀ ਦੇ ਬੂਟਾਂ ਨੂੰ ਬਣਾ ਕੇ ਵੱਡੇ ਪੱਧਰ ਤੇ ਸਪਲਾਈ ਕਰਨ ਦਾ ਪਰਦਾ ਫਾਸ਼ ਕੀਤਾ ਗਿਆ।
ਇਸ ਸਬੰਧੀ ਅੱਜ ਸਥਾਨਕ ਡੀ.ਐੱਸ.ਪੀ ਦਫਤਰ ਵਿਖੇ ਐੱਸ.ਪੀ (ਡੀ ) ਸ੍ਰੀ ਜਗਦੀਸ਼ ਬਿਸ਼ਨੋਈ ਤੇ ਡੀ.ਐੱਸ.ਪੀ ਮਾਲੇਰਕੋਟਲਾ ਸ੍ਰੀ ਕੁਲਦੀਪ ਸਿੰਘ ਨੇ ਸਾਂਝੇ ਤੌਰ ਤੇ ਕੀਤੀ ਇਕ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਕਿ ਮਿਤੀ 06-07-2022 ਨੂੰ ਦਫਤਰ ਐੱਸ.ਐੱਸ.ਪੀ ਵਲੋਂ ਇੱਕ ਹੁਕਮ ਨੰਬਰ 1008 /ਪੀ ਮਿਤੀ 06-07-2022 ਮੌਸੂਲ ਹੋਣ ਪਰ ਮੁਕੱਦਮਾ ਨੰਬਰ 159 ਮਿਤੀ 06-07-2022 ਅ/ਧ 420,467,468,471,120-ਬੀ ਸੈਕਸਨ ’63 ਕਾਪੀ ਰਾਈਟ ਐਕਟ 1957 ਤੇ ਕਾਰਵਾਈ ਕਰਦਿਆਂ ਥਾਣਾ ਸਿਟੀ 1 ਮਲੇਰਕੋਟਲਾ ਦਰਜ ਰਜਿਸਟਰ ਕੀਤਾ ਗਿਆ ਸੀ।
ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਦਰਖਾਸਤ ਕੰਪਨੀ ਦੇ ਜਨਰਲ ਮੈਨੇਜਰ ਮੁਹੰਮਦ ਯੂਨਸ ਪੁੱਤਰ ਰਹੀਸ ਮੁਹੰਮਦ ਵਾਸੀ ਸਟਾਰ ਇੰਨਪੈਕਟ ਪ੍ਰਾਈਵੇਟ ਲਿਮ: ਲੁਧਿਆਣਾ ਰੋਡ ਮਾਲੇਰਕੋਟਲਾ ਨੇ ਇਕ ਵੱਲੋ ਦੇ ਕੇ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਦੀ ਫਰਮ ਦੇ ਨਾਮ ਤੇ ਵਿਸ਼ੇਸ਼ ਕਟਾਰੀਆ ਪੱਤਰ ਅਸ਼ੋਕ ਕਟਾਰੀਆ ਵਾਸੀ ਨੌਰਥ ਵੈਸਟ 409 ਸੈਕਟਰ 7 ਰੋਹਨੀ ਨਵੀਂ ਦਿੱਲੀ ਅਤੇ ਵਿਸੂਲਾ ਗੁਇਆਨੀ ਪੁੱਤਰੀ ਅਸ਼ੋਕ ਕਟਾਰੀਆ ਵਾਸੀ ਮਕਾਨ ਨੰਬਰ 439 ਦਿੱਲੀ ਵਲੋਂ ਉਨ੍ਹਾਂ ਦੀ ਕੰਪਨੀ ਦੇ ਨਾਮ ਤੇ ਉਕਤਾਨ ਬੂਟ ਵੇਚਣ ਦਾ ਕਾਰੋਬਾਰ ਕਰਦੇ ਹਨ । ਇਹ ਦੋਸ਼ੀਅਨ ਸਟਾਰ ਇੰਪੈਕਟ ਫੈਕਟਰੀ ਦੇ ਮਾਰਕਾ ਕੰਪਨੀ ਰਜਿਸਟਰ ਦਾ ਮਾਲ ਆਪਣੇ ਪੱਧਰ ਘਰ ਵਿਚ ਤਿਆਰ ਕਰ ਕੇ , ਕੰਪਨੀ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਉਨ੍ਹਾਂ ਦਸਿਆ ਕਿ ਦਰਖਾਸਤ ਦੀ ਪੜਤਾਲ ਕਰਨ ਲਈ ਐਸ.ਐਸ.ਪੀ. ਸਾਹਿਬ ਅਵਨੀਤ ਕੌਰ ਵੱਲੋਂ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਮਾਲੇਰਕੋਟਲਾ ਰਾਹੀਂ ਕਰਵਾ ਕੇ ਉਕਤਾਨ ਦੋਸ਼ੀਆਂ ਵਿਰੁਧ ਮੁਕੱਦਮਾ ਦਰਜ ਰਜਿਸਟਰ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਜਿਸ ਤਹਿਤ ਮਾਨਯੋਗ ਐਸ.ਐਸ.ਪੀ. ਸਾਹਿਬਾ ਵੱਲੋਂ ਅਪਰੂਵਲ ਮਿਲਣ ਉਪਰੰਤ ਮੁਕੱਦਮਾਦਰਜ ਰਜਿਸਟਰ ਕੀਤਾ ਗਿਆ।
ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਦੀ ਮੁਢਲੀ ਤਫ਼ਤੀਸ਼ ਥਾਣੇਦਾਰ ਜਨਕ ਰਾਜ ਵਲੋਂ ਅਮਲ ਵਿਚ ਲਿਆ ਕੇ ਦੋਸੀ ਵਿਸ਼ੇਸ਼ ਕਟਾਰੀਆ ਪੁੱਤਰ ਅਸ਼ੋਕ ਕਟਾਰੀਆ ਵਾਸੀ ਨੋਰਥ ਵੈਸਟ 49 ਸੈਕਟਰ 7 ਰੋਹਨੀ ਨਵੀਂ ਦਿੱਲੀ ਨੂੰ ਮਿਤੀ 23,07,2022 ਨੂੰ ਗ੍ਰਿਫ਼ਤਾਰ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਦਸਿਆ ਕਿ ਤਫ਼ਸੀਲ ਤਫ਼ਤੀਸ਼ ਦੌਰਾਨ ਦੋਸ਼ੀ ਵੱਲੋਂ ਕੀਤੇ ਇੰਕਸਾਫ ਮੁਤਾਬਿਕ ਇਸ ਦੀ ਨਿਸ਼ਾਨਦੇਹੀ ਤੇ ਮਿਤੀ 26-07-2022 ਨੂੰ ਬੂਟਾਂ ਨਾਲ ਭਰੇ ਮਾਲ ਦੇ ਬਾਰਾਂ ਟਰੱਕਾਂ ਵਿਚ ਲਿਆਂਦੇ ਸਟੱਡ ਬੂਟਾਂ ਦੇ 7700 ਪੀਸ, ਯੋਗਰ ਬੂਟਾ ਦੇ 9620 ਪੀਸ, ਚੱਪਲਾ ਦੇ 595 ਪੀਸ ਬ੍ਰਾਮਦ ਹੋਏ ਜਿਸ ਦੀ ਕੁੱਲ ਕੀਮਤ 2,15,05,768 ਰੁਪਏ ਬਣਦੀ ਹੈ। ਐਸ.ਪੀ. ਡੀ ਜਗਦੀਸ਼ ਬਿਸ਼ਨੋਈ ਤੇ ਡੀ.ਐੱਸ.ਪੀ ਮਾਲੇਰਕੋਟਲਾ ਸ੍ਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਕੱਦਮਾ ਦੀ ਤਫਤੀਸ ਅਜੇ ਜਾਰੀ ਹੈ। ਜਿਸ ਦੌਰਾਨ ਤਫਤੀਸ ਹੋਰ ਕਾਫੀ ਸਫਲਤਾ ਮਿਲਨ ਦੀ ਉਮੀਦ ਹੈ।
ਫੋਟੋ 29-10